ਮੁੰਬਈ, 12 ਜੁਲਾਈ (ਪੀ. ਟੀ. ਲਾਇਵ)- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਉਮੀਦ ਜਾਹਿਰ ਕੀਤੀ ਹੈ ਕਿ ਦੇਸ਼ ਲਈ 8 ਤੋਂ 10 ਫੀਸਦੀ ਦੀ ਵਿਕਾਸ ਦਰ ਹਾਸਿਲ ਕਰਨਾ ਪਹੁੰਚ ਅੰਦਰ ਹੈ।ਉਨ੍ਹਾਂ ਨੇ ਬਿਹਤਰ ਮਾਨਸੂਨ ਕਾਰਨ ਮਹਿੰਗਾਈ ’ਤੇ ਕਾਬੂ ਪਾਉਣ ਦਾ ਭਰੋਸਾ ਦਿ¤ਤਾ ਹੈ। ਸ੍ਰੀ ਜੇਤਲੀ ਐਤਵਾਰ ਨੂੰ ਮੁੰਬਈ ਵਿਖੇ ਨਾਬਾਰਡ ਦੇ ਇੱਕ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਵਿੱਤ ਮੰਤਰੀ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਇਸ ਸਾਲ ਇੰਦਰਦੇਵ ਸਾਡੇ ਉਪਰ ਮਹਿਰਬਾਨ ਰਹਿ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ ਦੇਸ਼ ਦੇ ਜਿਆਦਾਤਰ ਹਿ¤ਸਿਆਂ ‘ਚ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ। ਜਿਸ ਨਾਲ ਕਪਾਹ ਤੇ ਦਾਲਾਂ ਦੀ ਪੈਦਾਵਾਰ ਵਧੇਗੀ। ਜੋ ਫਿਲਹਾਲ ਮੁਦਰਾਸਫਿਤੀ ਦੇ ਲਿਹਾਜ ਨਾਲ ਚਿੰਤਾ ਦਾ
ਕਾਰਨ ਹੈ।ਉਂਝ ਜੁਲਾਈ ਦੇ ਪਹਿਲੇ ਹਫਤੇ ਬਾਰਿਸ਼ ਆਮ ਨਾਲੋਂ 51 ਫੀਸਦੀ ਘੱਟ ਪਈ ਹੈ। ਪੂਰੇ ਮਾਨਸੂਨ ਸੀਜ਼ਨ ਦੇ ਹੁਣ ਤੱਕ ਦੇ ਸਮੇਂ ’ਚ 4 ਫੀਸਦੀ ਤੱਕ ਬਾਰਿਸ਼ ਹੋਈ ਹੈ। 70 ਫੀਸਦੀ ਦੇ ਕਰੀਬ ਸਾਉਣੀ ਰੁਤ ਦੀਆਂ ਫਸਲਾਂ ਦੀ ਬਿਜਾਈ ਬਾਕੀ ਹੈ। ਇਸ ਦੇ ਬਾਵਜੂਦ ਵਿੱਤ ਮੰਤਰੀ ਕਾਫੀ ਆਸ ਭਰੇ ਹਨ। ਉਨ੍ਹਾਂ ਦੀ ਮਾਨਤਾ ਹੈ ਕਿ ਦੇਸ਼ ਵਿੱਚ ਬਾਰਿਸ਼ ਉਮੀਦ ਤੋਂ ਵੱਧ ਹੋਵੇਗੀ ਅਤੇ ਦੇਸ਼ ਤਰੱਕੀ ਦੇ ਨਵੇਂ ਅੰਕੜੇ ਹਾਸਿਲ ਕਰੇਗਾ।
ਵਿੱਤ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਟੈਕਸ ਵਸੂਲੀ ਵਿੱਚ ਵਾਧੇ ਕਾਰਨ ਦੇਸ਼ ਦੀ ਬੁਨਿਆਦੀ ਆਰਥਿਕ ਸਥਿਤੀ ਵਿੱਚ ਤੇਜ਼ੀ ਆਵੇਗੀ ਅਤੇ ਇਸ ਨਾਲ 8 ਤੋਂ 10 ਫੀਸਦੀ ਜੀਡੀਪੀ ਦਾ ਵਿਕਾਸ ਪਹੁੰਚ ਦੇ ਦਾਇਰੇ ਤੋਂ ਬਾਹਰ ਨਹੀਂ ਹੈ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਨਵੇਂ ਹਾਲਾਤਾਂ ਵਿੱਚ ਟੈਕਸ ਵਸੂਲੀ ਵਿੱਚ ਵੱਡਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਗਰੀਸ ਵਾਂਗ ਭਾਰਤ ਦੇ ਸਾਹਮਣੇ ਵੀ ਵੱਡੀਆਂ ਚੁਣੌਤੀਆਂ ਹਨ, ਪ੍ਰੰਤੂ ਭਾਰਤਾ ਇਸ ਦਾ ਮੁਕਾਬਲਾ ਕਰਨ ਦੇ ਸਮਰਥ ਹੈ। ਉਨ੍ਹਾਂ ਮਹਿੰਗਾਈ ’ਤੇ ਕਾਬੂ ਪਾਉਣ ਲਈ ਖੁਦ ਦੀ ਪ੍ਰਸੰਸਾ ਵੀ ਕੀਤੀ। ਜੇਤਲੀ ਨੇ ਇਹ ਵੀ ਕਿਹਾ ਕਿ ਕਰ ਲਗਾਨ ਤੇ ਮੈਕਰੋ ਆਰਥਿਕ ‘ਚ ਬੁਨਿਆਦੀ ਸਥਿਤੀ ਸੁਧਰਨ ਨਾਲ ਅਰਥ ਵਿਵਸਥਾ ’ਚ ਤੇਜ਼ੀ ਆਏਗੀ



