Skip to content
Independent perspectives. Global stories.
BREAKING

ਲਾਇਲਪੁਰ ਖਾਲਸਾ ਕਾਲਜ ਜਲੰਧਰ ’ਚ ਇਸ ਵਾਰ ਸਭ ਤੋਂ ਵਧ ਦਾਖਲੇ

Share this story

ਜਲੰਧਰ, 12 ਜੁਲਾਈ- ਸ਼ਹਿਰ ਦੇ ਕੇਂਦਰ ਵਿੱਚ ਸਥਿਤ ਇਕ ਸਦੀ ਪੁਰਾਣੇ ਦੇਸ਼ ਦੇ ਨਾਮੀ ਵਿਦਿਅਕ ਅਦਾਰੇ ਲਾਇਲਪੁਰ ਖਾਲਸਾ ਕਾਲਜ ’ਚ ਇਸ ਸੈਸ਼ਨ ਦੌਰਾਨ ਸਭ ਤੋਂ ਵੱਧ ਦਾਖਲੇ ਹੋ ਰਹੇ ਹਨ। ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀ ਇਹ ਸੰਸਥਾ ਇਸ ਖੇਤਰ ਦੇ ਸਾਰੇ ਦੂਜੇ ਵਿਦਿਅਕ ਅਦਾਰਿਆਂ ਨੂੰ ਦੌੜ ਵਿੱਚ ਪਿੱਛੇ ਛੱਡ ਗਈ ਹੈ। ਦੇਸ਼ ਦੇ ਇੱਕ ਉ¤ਘੇ ਅਤੇ ਮਾਣਯੋਗ ਵਿੱਦਿਅਕ ਅਦਾਰੇ ਵਜੋਂ ਇਹ ਕਾਲਜ ਹੁਣ ਪੂਰੇ ਦੇਸ਼ ਦੇ ਮਲਟੀ ਫੈਸਿਲਟੀ ਡਿਗਰੀ ਕਾਲਜਾਂ ’ਚੋਂ ਤੀਜੇ ਸਥਾਨ ’ਤੇ ਆ ਗਿਆ ਹੈ। ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਸ਼ਨ ਕੌਂਸਲ (ਨਾਕ) ਨੇ ਇਸ ਕਾਲਜ ਨੂੰ 4 ਪੁਆਇੰਟਾਂ ’ਚੋਂ 3.74 ਸੀਜੀਪੀਏ ਦੇ ਹਾਈ ਰੈਂਕ ਨਾਲ ਏ ਗ੍ਰੇਡ ਦਿੱਤਾ ਹੈ। ਕਾਲਜ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ। ਪਿਛਲੇ 4 ਸਾਲ ਤੋਂ ਕਾਲਜ ਇਸ ਰੁਤਬੇ ਨੂੰ ਕਾਇਮ ਰੱਖ ਰਿਹਾ ਹੈ। ਇਹ ਵਿਦਿਅਕ ਸੰਸਥਾ 1908 ਵਿੱਚ ਪਾਕਿਸਤਾਨ ਸਥਿਤ ਲਾਇਲਪੁਰ (ਹੁਣ ਫੈਸਲਾਬਾਦ) ਵਿਖੇ ਕਾਇਮ ਕੀਤੀ ਗਈ ਸੀ। ਦੇਸ਼ ਦੇ ਬਣਨ ਤੋਂ ਬਾਅਦ 1948 ’ਚ ਇਹ ਕਾਲਜ ਜਲੰਧਰ ਵਿਖੇ ਸ਼ੁਰੂ ਕੀਤਾ ਗਿਆ।

ਪੁਰਾਣੇ ਜੀਟੀ ਰੋਡ ਉ¤ਪਰ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਤੋਂ ਨੇੜੇ ਪੈਂਦੇ ਇਸ ਕਾਲਜ ’ਚ ਪੜ੍ਹਣਾ ਵਿਦਿਆਰਥੀਆਂ ਲਈ ਹਮੇਸ਼ਾ ਹੀ  ਮਾਣ ਵਾਲੀ ਗੱਲ ਰਹੀ ਹੈ। ਇਸ ਕਾਲਜ ’ਚ ਦਰਜਨਾਂ ਵੱਡੀਆਂ ਹਸਤੀਆਂ ਨੂੰ ਪੜ੍ਹਣ ਦਾ ਮਾਣ ਹਾਸਿਲ ਹੈ। ਪੰਜਾਬ ਦੇ ਚੋਟੀ ਦੇ ਵਿਦਿਅਕ ਸ਼ਾਸਤਰੀ ਇਸ ਕਾਲਜ ਵਿੱਚ ਸੇਵਾ ਕਰਦੇ ਰਹੇ ਹਨ।
ਕਾਲਜ ਦੀ ਗਵਰਨਿੰਗ ਕੌਂਸਲ ਦੇ ਸਵਰਗਵਾਸੀ ਪ੍ਰਧਾਨ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਰਹੇ ਸ. ਬਲਬੀਰ ਸਿੰਘ ਨੇ ਇਸ ਸੰਸਥਾ ਨੂੰ ਅੱਗੇ ਵਧਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਮ੍ਰਿਤੂ ਤੋਂ ਬਾਅਦ ਸਰਦਾਰਨੀ ਬਲਬੀਰ ਕੌਰ ਗਵਰਨਿੰਗ ਕੌਂਸਲ ਦੇ ਪ੍ਰਧਾਨ ਚੁਣੇ ਗਏ। ਉਨ੍ਹਾਂ ਦੀ ਅਗਵਾਈ ਹੇਠ ਇਸ ਸੰਸਥਾ ਦਾ ਬਹੁਪੱਖੀ ਵਿਕਾਸ ਹੋਇਆ ਹੈ ਅਤੇ ਇਸ ਸਮੇਂ ਕਾਲਜ ਦੇ ਨਾਲ-ਨਾਲ ਅੱਧਾ ਦਰਜਨ ਹੋਰ ਸੰਸਥਾਵਾਂ ਸਫਲਤਾ ਨਾਲ ਲੋਕਾਂ ਦੀ ਸੇਵਾ ਕਰ ਰਹੀਆਂ ਹਨ।
ਕੇਵਲ ਜਲੰਧਰ ’ਚ ਹੀ ਨਹੀਂ ਸਗੋਂ ਦੁਆਬਾ ਖੇਤਰ ਅਤੇ ਨਾਲ ਲਗਦੇ ਦੂਸਰੇ ਜ਼ਿਲ੍ਹਿਆਂ ਦੇ ਵਿਦਿਆਰਥੀ ਲਾਇਲਪੁਰ ਖਾਲਸਾ ਕਾਲਜ ’ਚ ਪੜ੍ਹਣ ਨੂੰ ਤਰਜੀਹ ਦੇ ਰਹੇ ਹਨ। ਕਾਲਜ ਵਿੱਚ ਸੰਸਾਰ ਪੱਧਰ ਦਾ ਆਧਾਰ ਢਾਂਚਾ ਉਪਲੱਬਧ ਹੈ। ਪੇਸ਼ੇਵਰ ਅਤੇ ਵੋਕੇਸ਼ਨਲ ਕੋਰਸਾਂ ਦੇ ਨਾਲ-ਨਾਲ ਰਿਵਾਇਤੀ ਗ੍ਰੈਜੂੇਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਕੋਰਸਾਂ ਦੀ ਮਿਆਰੀ ਸਿੱਖਿਆ ਲਈ ਇਹ ਕਾਲਜ ਦੂਰ ਤੱਕ ਜਾਣਿਆ ਜਾਂਦਾ ਹੈ। ਇਸ ਕਾਲਜ ਵਿੱਚ ਵਿਦਿਅਕ ਮਾਹੌਲ ਨੂੰ ਸਾਫ ਸੁਥਰਾ ਬਣਾਉਣ ਲਈ ਕਾਲਜ ਦੀ ਗਵਰਨਿੰਗ ਕਮੇਟੀ ਨੇ ਵੱਡੇ ਯਤਨ ਕੀਤੇ ਹਨ। ਕਾਲਜ ਵਿੱਚ ਸਾਰੀਆਂ ਮੁਢਲੀਆਂ ਸਹੂਲਤਾਂ ਉਪਲੱਬਧ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਕਿਤਾਬਾਂ ਨਾਲ ਲੈਸ ਲਾਇਬ੍ਰੇਰੀ, ਕੈਫੀਟੇਰੀਆ, ਹੋਸਟਲ, ਸੈਮੀਨਾਰ ਹਾਲ, ਕਾਨਫਰੰਸ ਰੂਮ ਅਤੇ ਖੇਡਾਂ ਲਈ ਸ਼ਾਨਦਾਰ ਮੈਦਾਨ ਸ਼ਾਮਿਲ ਹਨ। ਕਾਲਜ ਵਿੱਚ ਇਸ ਸਮੇਂ ਬਾਇਓ ਟੈਕਨਾਲੌਜੀ, ਬਾਇਓ ਇਨਫੋਰਮੈਟਿਕਸ, ਕੈਮਿਸਟਰੀ, ਕੰਪਿਊਟਰ ਸਾਇੰਸ ਅਤੇ ਆਈਟੀ, ਫੀਜਿਕਸ, ਫੀਜੀਓਥੈਰੈਪੀ, ਮੈਥੇਮੈਟਿਕਸ, ਜਿਉਲੋਜੀ, ਬੋਟਨੀ, ਕਮਸਰ, ਬਿਜਨਸ ਐਡਮਨ, ਇੰਗਲਿਸ਼, ਹਿਸਟਰੀ, ਪੰਜਾਬੀ, ਇਕਨਾਮਿਸ, ਪੋਲੀਟੀਕਲ ਸਾਇੰਸ, ਜਿਊਗ੍ਰਾਫੀ, ਲੈਂਗੂਇਜ਼ਜ਼ ਅਤੇ ਸੋਸ਼ਲ ਸਾਇੰਸਿਸ, ਸਪੋਰਟਸ ਅਤੇ ਫੀਜੀਕਲ ਐਜੂਕੇਸ਼ਨ ਅਤੇ ਇਨਵਾਇਰਨਮੈਂਟਲ ਸਟਡੀਜ਼ ਦੇ ਵਿਭਾਗ ਚੱਲ ਰਹੇ ਹਨ। ਇਨ੍ਹਾਂ ਵਿਭਾਗਾਂ ਤਹਿਤ ਦਰਜਨਾਂ ਕੌਰਸ ਵਿਦਿਆਰਥੀਆਂ ਲਈ ਉਪਲੱਬਧਨ ਹਨ। ਸਾਰੇ ਕੋਰਸਾਂ ਲਈ ਸ਼ਾਨਦਾਰ ਸਹੂਲਤਾਂ ਅਤੇ ਉ¤ਚ ਸਿਖਿਆ ਪ੍ਰਾਪਤ ਫੈਕਿਲਟੀ ਮੌਜੂਦ ਹੈ। ਕਾਲਜ ਵੱਲੋਂ ਇਸ ਸਾਲ ਬੀ.ਏ. ਮਿਊਜ਼ਿਕ ਅਤੇ ਬੀ.ਏ. ਮਲਟੀਮੀਡੀਆ ਸ਼ੁਰੂ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੋਫਟਵੇਅਰ ਡਿਵੈਪਲਮੈਂਟ ਅਤੇ ਪ੍ਰਿੰਟਿੰਗ ਟੈਕਨਾਲੌਜੀ ਵਿੱਚ ਵੀ  ਵੋਕੇਸ਼ਨਲ ਕੌਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਨੂੰ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੱਗਭਗ ਸਾਇੰਸ ਦੇ ਸਾਰੇ ਵਿਸ਼ਿਆਂ ਵਿੱਚ ਐਮ.ਐਸ.ਸੀ. ਅਤੇ ਹਿਊਮਿਨੀਟੀ ਦੇ ਵੱਖ-ਵੱਖ ਵਿਸ਼ਿਆਂ ਵਿੱਚ ਐਮ.ਏ. ਦੇ ਕੌਰਸ ਪਹਿਲਾਂ ਹੀ ਉਪਲੱਬਧ ਹਨ। ਵੈ¤ਬ ਡਿਜ਼ਾਇਨਿੰਗ, ਪਰਸਨਲ ਮੈਨੇਜਮੈਂਟ, ਬਿਜਨਸ ਮੈਨੇਜਮੈਂਟ, ਮਾਰਕੀਟਿੰਗ ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨ ਅਤੇ ਇੰਡਸਟਰੀਅਲ ਰਿਲੇਸ਼ਨ ਵਿੱਚ ਡਿਪਲੋਮਾ ਕੌਰਸ ਵੀ ਕਾਫੀ ਵਿਦਿਆਰਥੀਆਂ ਨੂੰ ਖਿੱਚ ਰਹੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਅਗਵਾਈ ਹੇਠ ਇਸ ਸੰਸਥਾ ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਉਨ੍ਹਾਂ ਦਾ ਕਾਲਜ ਸਟਾਫ ਅਤੇ ਵਿਦਿਆਰਥੀਆਂ ਨਾਲ ਬਹੁਤ ਹੀ ਨਿੱਘਾ ਅਤੇ ਨੇੜਲਾ ਰਿਸ਼ਤਾ ਹੈ। ਜਿਸ ਕਾਰਨ ਕਾਲਜ ਹਰ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਕਾਲਜ ਦੀ ਗਵਰਨਿੰਗ ਕੌਂਸਲ ਦੀ ਆਨਰੇਰੀ ਸੈਕਟਰੀ ਸਰਦਾਰਨੀ ਉਰਮਿਲਜੀਤ ਕੌਰ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਇਸ ਕਾਲਜ ਵਿੱਚ ਖੋਜ ਕਾਰਜਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਕਾਲਜ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਤਿੰਨ ਖੋਜ ਪੱਤਰ ਛਾਪੇ ਜਾ ਰਹੇ ਹਨ, ਜਿਨ੍ਹਾਂ ਦਾ ਦੁਨੀਆ ਭਰ ਵਿੱਚ ਨਾਮਣਾ ਹੈ। ਇਨ੍ਹਾਂ ਖੋਜ ਪੱਤਰਾਂ ਵਿੱਚ ‘ਰਿਸਰਚ ਐਂਡ ਰਿਵਿਊ ਇਨ ਬਾਇਓ ਟੈਕਨਾਲੌਜੀ ਐਂਡ ਬਾਇਓ ਸਾਇੰਸ : ਏ ਵਾਈ ਐਨੂਅਲ ਰੈਫਰੈਂਸ ਜਰਨਲ, ਇੰਟਰਨੈਸ਼ਨਲ ਜਰਨਲ ਆਫ ਕੰਪਿੂਟਰ ਸਾਇੰਸ ਐਂਡ ਆਈ ਟੀ ਅਤੇ ਇੰਟਰਨੈਸ਼ਨਲ ਜਰਨਲ ਆਫ ਸੋਫਟਵੇਅਰ ਸਕਿਊਰਿਟੀ ਐਂਡ ਟੈਸਟਿੰਗ। ਕਾਲਜ ਵਿੱਚ ਖੋਜ ਕਾਰਜਾਂ ਨੂੰ ਅੱਗੇ ਵਧਾਉਣ ਲਈ ਸੈਂਟਰ ਫਾਰ ਹਿਸਟੋਰੀਕਲ ਸਟੱਡੀਜ਼, ਪੰਜਾਬ ਸੈਂਟਰ ਫਾਰ ਮਾਇਗ੍ਰੇਸ਼ਨ ਸਟੱਡੀਜ਼, ਸੈਂਟਰ ਫਾਰ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਅਤੇ ਸਰਦਾਰ ਬਲਬੀਰ ਸਿੰਘ ਸੈਂਟਰ ਫਾਰ ਸਾਇੰਸਿਸ ਸਫਲਤਾ ਨਾਲ ਚੱਲ ਰਹੇ ਹਨ।
ਸਰਦਾਰਨੀ ਬਲਬੀਰ ਕੌਰ ਮੁਤਾਬਿਕ 104 ਸਾਲ ਪਹਿਲਾਂ ਕਾਇਮ ਕੀਤੇ ਗਏ ਇਸ ਕਾਲਜ ਦੇ 17 ਦੇ ਕਰੀਬ ਵਿਭਾਗਾਂ ਵੱਲੋਂ 40 ਰਿਵਾਇਤੀ ਅਤੇ ਮੋਡਰਨ ਸਿੱਖਿਆ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ  ਹਿਉਮਿਨਿਟੀ, ਬਿਜਨਸ, ਕਮਰਸ, ਫੀਜੀਕਲ ਐਂਡ ਲਾਈਫ ਸਾਇੰਸਿਸ, ਕੰਪਿਊਟਰਜ਼ ਐਂਡ ਫੀਜੀਓਥੈਰੈਪੀ, ਸਟਰੀਮ ’ਚ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਪੱਧਰ ਦੇ ਕੌਰਸ ਉਪਲੱਬਧ ਹਨ। ਕੰਪਿਊਟਰ ਦੀ ਸਿੱਖਿਆ ਅਤੇ ਆਈਟੀ ਦੀ ਸਿੱਖਿਆ ਸ਼ੁਰੂ ਕਰਨ ਵਾਲਾ ਇਹ ਪੰਜਾਬ ਦਾ ਮੋਹਰੀ ਕਾਲਜ ਹੈ। ਇਸ ਖੇਤਰ ਵਿੱਚ ਇਹ ਇੱਕਲੌਤਾ ਕਾਲਜ ਹੈ ਜਿੱਥੇ ਐਮਐਸਸੀ ਬਾਇਓ ਟੈਕਨਾਲੌਜੀ, ਐਮਐਸਸੀ ਨੈ¤ਟਵਰਕਿੰਗ ਐਂਡ ਪ੍ਰੋਟੋਕੋਲ ਡਿਜ਼ਾਇਨ, ਮਾਸਟਰ ਇਨ ਟ੍ਰੈਵਲ ਐਂਡ ਟੂਰੀਜ਼ਮ ਦੇ ਬਹੁਤ ਹੀ ਉ¤ਤਮ ਕੌਰਸ ਉਪਲੱਬਧ ਹਨ।
ਕਾਲਜ ਕੋਲ ਸਾਰੀਆਂ ਸਲੇਬਸ ਅਤੇ ਸਹਿ ਸਲੇਬਸ ਸਰਗਰਮੀਆਂ ਲਈ ਸਾਰੀਆਂ ਸਹੂਲਤਾਂ ਉਪਲੱਬਧ ਹਨ। ਸਾਰੇ ਡਿਪਾਰਟਮੈਂਟਾਂ ਕੋਲ ਅਲਟਰਾ ਮੋਡਰਨ ਲੈਬ ਅਤੇ ਇੰਟਰਨੈ¤ਟ ਦੀ ਸਹੂਲਤ ਉਪਲੱਬਧ ਹੈ। ਡੈਲਨੈ¤ਟ ਲਿੰਕਡ ਅਤੇ ਇਨਫਲਾਈਨੈਂਟ ਸਬਕਰਾਇਬਡ ਲਾਇਬ੍ਰੇਰੀ, ਕੰਪਿਊਟਰਾਈਜ਼ਡ ਦਫ਼ਤਰ ਅਤੇ ਖੁੱਲ੍ਹੇ-ਡੁੱਲੇ ਮੈਦਾਨ ਹਨ। ਵਿਦਿਆਰਥੀਆਂ ਲਈ ਅਲੱਗ-ਅਲੱਗ ਹੋਸਟਲਾਂ ਦੀ ਸਹੂਲਤ ਹੈ। ਵਿਦਿਆਰਥੀਆਂ ਨੂੰ ਕਿੱਤਾ ਅਗਵਾਈ ਦੇਣ ਲਈ ਉਚੇਚੇ ਯਤਨ ਕੀਤੇ ਜਾਂਦੇ ਹਨ।
ਕਾਲਜ ਪ੍ਰਬੰਧਕੀ ਗਵਰਨਿੰਗ ਕੌਂਸਲ ਅਤੇ ਮੈਨੇਜਮੈਂਟ ਕਮੇਟੀ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੀ ਅਗਵਾਈ ਹੇਠ ਇਹ ਸੰਸਥਾ ਤੇਜੀ ਨਾਲ ਯੂਨੀਵਰਸਿਟੀ ਦੀ ਸਥਾਪਨਾ ਵੱਲ ਵਧ ਰਹੀ ਹੈ। ਕਾਲਜ ਕੌਂਸਲ ਦੀ ਆਨਰੇਰੀ ਸੈਕਟਰੀ ਬੀਬੀ ਉਰਮਲਜੀਤ ਕੌਰ ਦੀ ਇਸ ਸਬੰਧ ਵਿੱਚ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਬਹੁਤ ਹੀ ਲਾਇਕ, ਪ੍ਰਤਿਭਾਵਾਨ ਪ੍ਰਬੰਧਕ ਅਤੇ ਉ¤ਚ ਕੋਟੀ ਦੇ ਸਿੱਖਿਆ ਸ਼ਾਸਤਰੀ ਹਨ। ਇਸ ਕਾਲਜ ਦੇ ਵਿਦਿਆਰਥੀ ਹਰ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਮਤਿਹਾਨਾਂ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਦੇ ਹਨ। ਕਾਲਜ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਯੂਨੀਵਰਸਿਟੀ ਦਾ ਚੈਂਪੀਅਨ ਹੈ। ਗੁਣਵੱਤਾ ਪੱਖੋਂ ਇਸ ਕਾਲਜ ਦਾ ਕੋਈ ਮੁਕਾਬਲਾ ਹੀ ਨਹੀਂ। ਹੁਣ ਵਿਦਿਆਰਥੀਆਂ ਦੀ ਗਿਣਤੀ ਪੱਖ ਤੋਂ ਵੀ ਇਹ ਕਾਲਜ ਸਾਰੀਆਂ ਸਮਾਨਾਂਤਰ ਵਿਦਿਅਕ ਸੰਸਥਾਵਾਂ ਨੂੰ ਪਿੱਛੇ ਛੱਡ ਗਿਆ ਹੈ।
ਇਥੇ ਜ਼ਿਕਰਯੋਗ ਹੈ ਕਿ ਇਸ ਕਾਲਜ ਦੀ ਮੈਨੇਜਮੈਂਟ ਹੇਠ ਅੱਧਾ ਦਰਜਨ ਦੇ ਕਰੀਬ ਹੋਰ ਵੱਡੇ ਵਿਦਿਅਕ ਅਦਾਰੇ ਵੀ ਚੱਲ ਰਹੇ ਹਨ, ਜਿਨ੍ਹਾਂ ਵਿੱਚ ਲਾਇਲਪੁਰ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਲਾਇਲਪੁਰ ਖਾਲਸਾ ਕਾਲਜ ਫਾਰ ਵੂਮਨ, ਲਾਇਲਪੁਰ ਖਾਲਸਾ ਕਾਲਜ ਫਾਰ ਇੰਜੀਨੀਅਰਿੰਗ, ਖਾਲਸਾ ਕਾਲਜ ਲਾਇਲਪੁਰ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੌਜੀ, ਲਾਇਲਪੁਰ ਖਾਲਸਾ ਕਾਲਜ ਆਫ ਐਜੂਕੇਸ਼ਨ ਫਾਰ ਵੂਮਨ ਸ਼ਾਮਿਲ ਹਨ।

WRITTEN BY