ਮੌੜ ਮੰਡੀ, 12 ਜੁਲਾਈ- ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜ਼ਾਂ ਕਾਰਨ ਜਿੱਥੇ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਖੁਸ਼ ਹੈ ਉਥੇ ਪੰਜਾਬ ਅੰਦਰ ਹੋਏ ਵਿਕਾਸ ਕਾਰਜ਼ਾਂ ਤੋਂ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਬਾਂਸਲ ਚਿਲਿਗ ਸੈਂਟਰ ਮੌੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਯਤਨਾ ਸਦਕਾ ਪੰਜਾਬ ਦੇ ਕੇਂਦਰ ਬਠਿੰਡਾ ਵਿਖੇ ਬਣ ਰਹੇ ਏਮਜ਼ ਹਸਪਤਾਲ ਨਾਲ ਜਿੱਥੇ ਵਿਦਿਆਰਥੀਆਂ ਨੂੰ ਡਾਕਟਰੀ ਖੇਤਰ ਵਿਚ ਉਚ ਸਿੱਖਿਆ ਪ੍ਰਾਪਤ ਹੋਵੇਗੀ ਉਥੇ ਇਹ ਉਚ ਪੱਧਰੀ ਇਲਾਜ਼ ਲਈ ਵੀ ਇਕ ਵਰਦਾਨ
ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਹੋਏ ਸਰਬਪੱਖੀ ਵਿਕਾਸ ਕਾਰਜ਼ਾਂ ਨੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ ਜਿਸ ਕਾਰਨ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਚਿੰਤਾਂ ਵਿਚ ਡੁੱਬੀ ਹੋਈ ਹੈ ਕਿਉਂਕਿ ਪੰਜਾਬ ਅੰਦਰ ਹੋਏ ਵਿਕਾਸ ਕਾਰਜ਼ਾਂ ਕਾਰਨਾਂ ਉਸ ਦੇ ਸੱਤਾ ਵਿਚ ਆਉਣ ਦੇ ਸੁਪਨੇ ਪੂਰੀਤਰ੍ਹਾਂ ਚਕਨਾਚੂਰ ਹੋ ਚੁੱਕੇ ਹਨ। ਇਸ ਮੌਕੇ ਡਾ. ਪ੍ਰੀਤਇੰਦਰ ਰੋਮੀ ਸੇਖੋਂ, ਐਸ.ਐਚ.ਓ. ਸੰਦੀਪ ਸਿੰਘ ਤੋਂ ਇਲਾਵਾ ਤੇਜਿੰਦਰ ਕੁਮਾਰ ਬਾਂਸਲ, ਕਰਨੈਲ ਸਿੰਘ ਸਾਬਕਾ ਪ੍ਰਧਾਨ, ਰਵੀ ਕੁਮਾਰ ਉਭੇ ਵਾਲਾ, ਦਵਿੰਦਰ ਭਾਟੀ, ਹਰਬੰਸ ਸਿੰਘ ਨੰਬਰਦਾਰ ਕੌਂਸਲਰ, ਓਮ ਪ੍ਰਕਾਸ਼ ਘੁੰਮਣ, ਹਰਸ਼ ਗੋਇਲ ਵਾਈਸ ਚੇਅਰਮੈਨ, ਸੁਰਿੰਦਰ ਬਾਂਸਲ, ਚੌਧਰੀ ਮਨੋਹਰ ਲਾਲ, ਸੁਖਦੇਵ ਸਿੰਘ ਸਾਬਕਾ ਸਰਪੰਚ, ਸੰਦੀਪ ਪੱਪੂ, ਪ੍ਰੇਮ ਘੁੰਮਣੀਆ, ਗੋਰਾ ਲਾਲ ਟਰੱਕ ਓਪਰੇਟਰ, ਵਿਜੈ ਕੁਮਾਰ ਟਰੱਕ ਓਪਰੇਟਰ, ਬੋਘ ਸਿੰਘ ਘੁੰਮਣ, ਟੋਨੀ ਕੁੱਬੇ, ਸੁਰੇਸ਼ ਕੁਮਾਰ ਹੈਪੀ, ਲਵ ਬਾਂਸਲ, ਨਰੇਸ਼ਨੀਟੂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮੰਡੀ ਵਾਸੀ ਮੌਜੂਦ ਸਨ।



