Skip to content
Independent perspectives. Global stories.
BREAKING

ਲਖਵੀ ਦੀ ਆਵਾਜ਼ ਦੇ ਨਮੂਨੇ ਲਈ ਅਰਜ਼ੀ ਦਾਇਰ ਨਹੀਂ ਕਰੇਗੀ ਪਾਕਿ ਸਰਕਾਰ

Share this story

ਲਾਹੌਰ, 12 ਜੁਲਾਈ (ਪੀ. ਟੀ.)- ਪਾਕਿਸਤਾਨ ਸਰਕਾਰ ਮੁੰਬਈ ਅ¤ਤਵਾਦੀ ਹਮਲੇ ਦੇ ਮਾਮਲੇ ‘ਚ ਲਸ਼ਕਰ-ਏ-ਤਾਇਬਾ ਦੇ ਅਪਰੇਸ਼ਨ ਕਮਾਂਡਰ ਜਕੀ-ਉਰ-ਰਹਿਮਾਨ ਲਖਵੀ ਦੀ ਆਵਾਜ਼ ਦੇ ਨਮੂਨੇ ਹਾਸਲ ਕਰਨ ਲਈ ਅ¤ਤਵਾਦ ਵਿਰੋਧੀ ਅਦਾਲਤ ‘ਚ ਕੋਈ ਨਵੀਂ ਅਰਜ਼ੀ ਦਾਇਰ ਨਹੀਂ ਕਰੇਗੀ। ਉਫਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਵਾਜ ਸ਼ਰੀਫ ਦੀ ਬੈਠਕ ਦੇ ਦੋ ਦਿਨਾਂ ਬਾਅਦ ਅਜਿਹੀ ਇਹ ਟਿ¤ਪਣੀ ਆਈ ਹੈ। ਬੈਠਕ ‘ਚ ਮੁੰਬਈ ਮਾਮਲੇ ਦੀ ਸੁਣਵਾਈ ਪਾਕਿਸਤਾਨ ‘ਚ ਤੇਜ ਕਰਨ ‘ਤੇ ਚਰਚਾ ਕਰਨ ਦੀ ਸਹਿਮਤੀ ਬਣੀ ਜਿਨ੍ਹਾਂ ‘ਚ ਆਵਾਜ਼ ਦੇ ਨਮੂਨੇ ਮੁਹ¤ਈਆ ਕਰਨ ਵਰਗੀ ਵਾਧੂ ਸੂਚਨਾ ਸ਼ਾਮਲ ਹੈ। ਪਾਕਿਸਤਾਨ ਦਾ ਕਹਿਣਾ

ਹੈ ਕਿ ਲਖਵੀ ਦੀ ਆਵਾਜ਼ ਦੇ ਨਮੂਨੇ ਹਾਸਲ ਕਰਨ ਦਾ ਮੁ¤ਦਾ ਹੁਣ ਖ਼ਤਮ ਹੋ ਗਿਆ ਹੈ। ਪਾਕਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2011 ‘ਚ ਹੇਠਲੀ ਅਦਾਲਤ ‘ਚ ਇਕ ਅਰਜ਼ੀ ਦਾਖਲ ਕਰਕੇ ਲਖਵੀ ਦੀ ਆਵਾਜ਼ ਦੇ ਨਮੂਨੇ ਮੰਗੇ ਸਨ ਪਰ ਅਦਾਲਤ ਨੇ ਇਹ ਅਰਜ਼ੀ ਇਸ ਆਧਾਰ ‘ਤੇ ਖ਼ਾਰਜ ਕਰ ਦਿ¤ਤੀ ਸੀ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਕਿਸੇ ਦੋਸ਼ੀ ਦੇ ਆਵਾਜ਼ ਦੇ ਨਮੂਨੇ ਹਾਸਲ ਕਰਨ ਦੀ ਇਜਾਜ਼ਤ ਦਿੰਦਾ ਹੋਵੇ।

WRITTEN BY