Skip to content
Independent perspectives. Global stories.
BREAKING

ਹਾਈਵੇ ’ਤੇ ਗੱਗੜਮਾਜਰਾ ਦੇ ਪੈਟਰੋਲ ਪੰਪ ’ਤੇ ਨਵਾਂ ਕਾਰਨਾਮਾ

Share this story

ਖੰਨਾ, 9 ਜੁਲਾਈ (ਕੇ ਐਲ ਸਹਿਗਲ)- ਜੀ.ਟੀ ਰੋਡ ’ਤੇ ਨਜਦੀਕੀ ਪਿੰਡ ਗੱਗੜਮਾਜਰਾ ਵਿਖੇ ਭਾਰਤ ਪੈਟਰੋਲੀਅਮ ਦੇ ਰਾਜੀਵ ਆਟੋ ਪਾਵਰ ਨਾਮਕ ਪੈਟਰੋਲ ਪੰਪ ’ਤੇ ਨਵਾਂ ਕਾਰਨਾਮਾ ਹੋਇਆ ਹੈ। ਪੰਪ ਦੇ ਕਾਰਿੰਦੇ ਨੇ ਆਈ-20 ਕਾਰ ’ਚ 55 ਲੀਟਰ ਡੀਜਲ ਪਾ ਦਿੱਤਾ। ਪਰੰਤੂ, ਟੈਂਕੀ ਦੀ ਸਮਰਥਾ ਦਾ ਉਹਨਾਂ ਨੂੰ ਖਿਆਲ ਹੀ ਨਹੀਂ ਰਿਹਾ। ਟੈਂਕੀ 45 ਲੀਟਰ ਦੀ ਦੱਸੀ ਗਈ ਹੈ। ਕਾਰ ਮਾਲਕ ਅਤੇ ਲੁਧਿਆਣਾ ਦੇ ਟਰਾਂਸਪੋਰਟਰ ਕੁਲਵੀਰ ਸਿੰਘ ਵਾਸੀ ਭਾਈ ਹਿੰਮਤ ਸਿੰਘ ਨਗਰ ਦੁਗਰੀ (ਲੁਧਿਆਣਾ) ਨੇ ਦੱਸਿਆ ਕਿ ਉਸਨੇ 7 ਜੁਲਾਈ ਨੂੰ ਆਪਣੀ ਆਈ-20 ਕਾਰ ਨੰਬਰ ਪੀਬੀ-10ਈਕਿਊ-7577 ਉਪਰੋਕਤ ਪੈਟਰੋਲ ਪੰਪ ’ਤੇ ਰੋਕੀ ਸੀ। ਪੰਪ ਦੇ ਕਾਰਿੰਦੇ ਨੇ ਟੈਂਕੀ ਫੁੱਲ ਕਰਕੇ 54.30 ਲੀਟਰ ਡੀਜ਼ਲਿ ਦੀ ਪਰਚੀ ਦਿੱਤੀ ਸੀ।

ਟੈਂਕੀ 45 ਲੀਟਰ ਦੀ ਹੈ। ਇਸ ਵਿੱਚ ਪਹਿਲਾਂ ਵੀ 10 ਲੀਟਰ ਤੇਲ ਸੀ। ਮੌਕੇ ’ਤੇ ਆ ਕੇ ਪੁਲਸ ਨੇ ਉਸਦੀ ਗੱਡੀ ਨੂੰ ਖੰਨਾ ਵਿਖੇ ਹੁੰਡਈ ਕਾਰ ਦੀ ਵਰਕਸ਼ਾਪ ਵਿੱਚ ਚੈਕ ਕਰਵਾਇਆ ਤਾਂ ਉਥੇ ਵੀ ਟੈਂਕੀ 45 ਲੀਟਰ ਦੀ ਹੀ ਮਾਪੀ ਗਈ ਸੀ। ਪੂਰੀ ਗੱਡੀ ਵਿੱਚੋਂ 47 ਲੀਟਰ ਤੇਲ ਨਿਕਲਿਆ ਸੀ। ਵੀਰਵਾਰ ਨੂੰ ਡੀ ਐਫ ਐਸ ਓ ਐਸ.ਕੇ ਬੇਰੀ, ਏ.ਐਫ.ਐਸ.ਓ ਮਨੀਸ਼ ਪਜਨੀ, ਇੰਸਪੈਕਟਰ ਹਰਭਜਨ ਸਿੰਘ, ਇੰਸਪੈਕਟਰ ਪਰਮਿੰਦਰ ਸਿੰਘ ਪੰਪ ’ਤੇ ਜਾਂਚ ਕਰਨ ਗਏ। ਮਸ਼ੀਨਾਂ ਦੀ ਜਾਂਚ, ਮਾਪ ਯੰਤਰਾਂ ਅਤੇ ਰਿਕਾਰਡ ਚੈਕ ਕੀਤਾ ਗਿਆ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਸੇਲਜ਼ ਅਫਸਰ ਅਮਿਤ ਕੁਮਾਰ ਨੇ ਵੀ ਜਾਂਚ ਕੀਤੀ। ਡੀ ਐਫ ਐਸ ਓ ਐਸ.ਕੇ ਬੇਰੀ ਨੇ ਕਿਹਾ ਕਿ ਜਾਂਚ ਦੀ ਪੂਰੀ ਰਿਪੋਰਟ ਬਣਾਈ ਜਾ ਰਹੀ ਹੈ। ਕਾਰ ਕੰਪਨੀ ਤੋਂ ਟੈਂਕੀ ਸੰਬੰਧੀ ਸ਼ੱਕ ਦੂਰ ਕੀਤਾ ਜਾਵੇਗਾ। ਇਸ ਉਪਰੰਤ ਅਗਲੀ ਕਾਰਵਾਈ ਹੋਵੇਗੀ। ਰਾਜੀਵ ਆਟੋ ਪਾਵਰ ਦੇ ਸੰਚਾਲਕ ਰਾਜੀਵ ਗਾਂਧੀ ਨੇ ਕਿਹਾ ਕਿ ਗੱਡੀ ਦੇ ਮਾਲਕ ਨੂੰ ਜਿੰਨੇ ਦੀ ਪਰਚੀ ਦਿੱਤੀ ਗਈ ਹੈ, ਉਨਾ ਹੀ ਤੇਲ ਪਾਇਆ ਗਿਆ ਹੈ। ਕੰਪਨੀ ਨੇ ਸਾਰਾ ਰਿਕਾਰਡ ਆਨਲਾਈਨ ਕਰ ਰੱਖਿਆ ਹੈ। ਹੇਰਾਫੇਰੀ ਦਾ ਮਤਲਬ ਹੀ ਨਹੀਂ ਹੈ। ਟੈਂਕੀ ਦੇ ਮਾਪਤੋਲ ਵਿੱਚ ਵੀ ਫਰਕ ਹੋ ਸਕਦਾ ਹੈ। ਅਸੀਂ ਸਾਰਾ ਰਿਕਾਰਡ ਕੁਲਵੀਰ ਸਿੰਘ ਨੂੰ ਦਿਖਾ ਵੀ ਦਿੱਤਾ ਹੈ। ਫਿਰ ਵੀ ਉਹ ਜਾਣਬੁੱਝ ਕੇ ਦੋਸ਼ ਲਗਾ ਰਿਹਾ ਹੈ। ਜੇਕਰ ਉਸਨੇ ਬਗੈਰ ਕਿਸੇ ਕਾਰਨ ਪਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਤਾਂ ਐਸੋਸੀਏਸ਼ਨ ਹੜਤਾਲ ਕਰ ਦੇਵੇਗੀ।

WRITTEN BY