ਤਲਵੰਡੀ ਸਾਬੋ, 9 ਜੁਲਾਈ (ਜਗਦੀਪ ਕੋਮਲ)- ਪਿੰਡ ਜਗ੍ਹਾ ਰਾਮ ਤੀਰਥ ਦੇ ਗਰਿੱਡ ਤੋਂ ਬਿਜਲੀ ਦੀ ਸਪਲਾਈ ਬੰਦ ਹੋਣ ਤੋਂ ਭੜਕੇ ਖਪਤਕਾਰਾਂ ਦੇ ਹਜੂਮ ਨੇ ਗਰਿੱਡ ਦੀ ਭੰਨਤੋੜ ਕੀਤੀ ਹੈ ਅਤੇ ਮੌਕੇ ਉ¤ਤੇ ਗਰਿੱਡ ’ਤੇ ਡਿਊਟੀ ਦੇ ਰਹੇ ਕਰਮਚਾਰੀ ਨੇ ਲੁਕ ਕੇ ਜਾਨ ਬਚਾਈ। ਜਾਣਕਾਰੀ ਅਨੁਸਾਰ ਪਿੰਡ ਜਗ੍ਹਾ ਰਾਮ ਤੀਰਥ ਦੇ ਲੋਕਲ ਫੀਡਰ ਵਿੱਚ ਕਈ ਤਕਨੀਕੀ ਨੁਕਸ ਪੈਣ ਕਾਰਨ ਲਗਤਾਰ ਤਿੰਨ ਦਿਨ ਸ਼ਾਮ ਦੇ 4 ਵਜੇ ਬਿਜਲੀ ਸਪਲਾਈ ਬੰਦ ਹੋ ਜਾਂਦੀ ਸੀ ਤੇ ਸਾਰੀ ਰਾਤ ਬਿਜਲੀ ਬੰਦ ਰਹਿੰਦੀ ਸੀ। ਜਿਸ ਲਈ ਖਪਤਕਾਰਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਸੀ ਤੇ ਵਿਭਾਗ ਦੇ ਕਰਮਚਾਰੀਆਂ ਨੂੰ ਮਿਹਨਤ ਕਰਨ ਦੇ ਬਾਵਜੂਦ ਕੋਈ ਤਕਨੀਕੀ ਨੁਕਸ ਨਾ ਲੱਭਿਆ ਆਖਿਰ ਤੀਸਰੇ ਦਿਨ ਲੋਕਲ ਫੀਡਰ ਦੇ ਖਪਤਕਾਰ ਭੜਕ ਗਏ
ਤੇ ਉਨ੍ਹਾਂ ਨੇ ਗਰਿੱਡ ਦਾ ਘੇਰਾਓ ਕਰਕੇ ਜਿੱਥੇ ਗਰਿੱਡ ਦੀ ਭੰਨਤੋੜ ਕੀਤੀ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਗਰਿੱਡ ਦਾ ਨੀਂਹ ਪੱਥਰ ਤੇ ਉਦਘਾਟਨ ਕਰਨ ਸਮੇਂ ਰੱਖੇ ਬੋਰਡ ਵੀ ਉਖਾੜ ਦਿੱਤੇ ਉ¤ਥੇ ਹਜ਼ੂਮ ਨੇ ਬਿਜਲੀ ਬੋਰਡ ਅਧਿਕਾਰੀਆਂ ਨੂੰ ਵੀ ਅਪਸ਼ਬਦ ਬੋਲੇ। ਗਰਿੱਡ ਦੇ ਹੋਏ ਨੁਕਸਾਨ ਸਬੰਧੀ ਤਲਵੰਡੀ ਸਾਬੋ ਦੇ ਐਸ.ਡੀ.ਓ. ਨੇ ਦੱਸਿਆ ਕਿ ਹਜ਼ੂਮ ਵਿੱਚ ਸ਼ਾਮਿਲ ਵਿਅਕਤੀ ਰਾਜੂ ਸਿੰਘ ਪੁੱਤਰ ਲਾਭ ਸਿੰਘ, ਜੋਤੀ ਸਿੰਘ ਪੁੱਤਰ ਛੋਟੂ ਸਿੰਘ ਮੈਬਰ, ਹੈਪੀ ਪੁੱਤਰ ਛਿੰਦਰਪਾਲ ਅਤੇ ਟਹਿਲ ਸਿੰਘ ਦੇ ਪੁੱਤਰ ਸਮੇਤ ਅਣਪਛਾਤੇ ਵਿਅਕਤੀਆਂ ’ਤੇ ਤਲਵੰਡੀ ਸਾਬੋ ਪੁਿਲਸ ਨੂੰ ਬਣਦੀ ਕਾਰਵਾਈ ਕਰਨ ਲਈ ਦਰਖਾਸਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਸਰਕਾਰੀ ਸੰਪਤੀ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾਵੇ।



