Skip to content
Independent perspectives. Global stories.
BREAKING

ਪਾਕਿਸਤਾਨ ਵੱਲੋਂ ਜਮਾਤ-ਉਦ-ਦਾਅਵਾ ’ਤੇ ਪਾਬੰਦੀ ਲਗਾਉਣ ਦੀ ਸੰਭਾਵਨਾ ਤੋਂ ਇਨਕਾਰ

Share this story

ਇਸਲਾਮਾਬਾਦ- ਪਾਕਿਸਤਾਨ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਾਈਅਦ ਦੀ ਅਗਵਾਈ ਵਾਲੇ ਜਮਾਤ-ਉਦ-ਦਾਅਵਾ ’ਤੇ ਪਾਬੰਦੀ ਲਗਾਉਣ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਦਾ ਸਬੰਧ ਅੱਤਵਾਦ ਤੇ ਪਾਬੰਦੀਸ਼ੁਦਾ ਲਸ਼ਕਰ-ਏ-ਤਾਇਬਾ ਨਾਲ ਹੈ। ਪ੍ਰਾਂਤਾਂ ਤੇ ਸਰਹ¤ਦੀ ਖੇਤਰ ਮਾਮਲਿਆਂ ਦੇ ਮੰਤਰੀ ਸੇਵਾਮੁਕਤ ਜਨਰਲ ਅਬਦੁਲ ਕਾਦਿਰ ਬਲੋਚ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰ¤ਖਿਆ ਪ੍ਰੀਸ਼ਦ ‘ਚ ਜੇ.ਯੂ.ਡੀ. ਨੂੰ ਲਸ਼ਕਰ ਦੇ ਨਵੇਂ ਨਾਮ ਦੇ ਤੌਰ ‘ਤੇ ਇਕ ਪ੍ਰਸਤਾਵ ਲਿਆਂਦਾ ਗਿਆ ਸੀ, ਪਰ ਇਸ ਦੇ ਸਮਰਥਨ ‘ਚ ਪਾਕਿਸਤਾਨ ਦੇ ਨਾਲ ਕੋਈ ਸਬੂਤ ਸਾਂਝਾ ਨਹੀਂ ਕੀਤਾ ਗਿਆ। ਬਲੋਚ ਨੇ ਦਾਅਵਾ ਕੀਤਾ ਕਿ ਜੇ.ਯੂ.ਡੀ. ਸਮਾਜਿਕ ਕਾਰਜ, ਹਸਪਤਾਲਾਂ, ਕਲੀਨਿਕ, ਸਕੂਲਾਂ, ਐਂਬੂਲੈਂਸ ਸੇਵਾ ਤੇ ਧਾਰਮਿਕ ਸੰਸਥਾਨਾਂ ਦੇ ਸੰਚਾਲਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਗਠਨ ਦੇ ਦਫਤਰਾਂ ਨੂੰ 2008 ਤੋਂ 2010 ਦੇ ਵਿਚਕਾਰ ਬੰਦ ਕਰ ਦਿ¤ਤਾ ਗਿਆ ਸੀ ਪਰ ਲਾਹੌਰ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਇਸ ਨੂੰ ਫਿਰ ਤੋਂ ਖੋਲ੍ਹ ਦਿ¤ਤਾ ਗਿਆ।

WRITTEN BY