ਬਰੇਟਾ, 7 ਅਗਸਤ (ਅਜੈਬ ਰੰਘੜਿਆਲ)-ਨਾਲ ਲੱਗਦੇ ਕਸਬੇ ਜਾਖਲ ਵਿਖੇ ਚੰਡੀਗੜ੍ਹ ਰੋਡ ਤੇ ਦੋ ਮੋਟਰਸਾਇਕਲਾਂ ਵਿਚਕਾਰ ਸਿੱਧੀ ਟੱਕਰ ਕਾਰਨ ਇੱਕ ਨੌਜਵਾਨ ਦੀ ਮੌਤ ਅਤੇ ਦੋ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਟੱਕਰ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਜਾਖਲ ਦੀ ਮੌਕੇ ਤੇ ਮੌਤ ਹੋ ਗਈ ਜਦੋਂਕਿ ਹੈਪੀ ਵਾਸੀ ਢੀਂਡਸਾ ਤੇ ਮੋਹਨ ਸਿੰਘ ਵਾਸੀ ਬਖੋਰਾ ਖੁਰਦ ਗੰਭੀਰ ਜਖਮੀ ਹੋ ਗਏ। ਜਖਮੀਆਂ ਨੂੰ ਸਿਵਲ ਹਸਪਤਾਲ ਜਾਖਲ ਵਿਚ ਦਾਖਲ ਕਰਵਾਇਆ ਗਿਆ ਜਿੱਥੋਂ ਗੰਭੀਰ ਹਾਲਤ ਹੋਣ ਕਾਰਨ ਮੋਹਨ ਸਿੰਘ ਨੂੰ ਰੋਹਤਕ ਭੇਜ ਦਿੱਤਾ ਗਿਆ।



