ਮੁੰਬਈ, 7 ਅਗਸਤ (ਵਿਸ਼ਵ ਵਾਰਤਾ)-ਫ਼ਿਲਮ ‘ਭਾਗ ਮਿਲਖਾ ਭਾਗ’ ਵੀ 100 ਕਰੋੜ ਦੇ ਕਲੱਬ ਵਿਚ ਸ਼ਾਮਲ ਹੋ ਗਈ। ‘ਭਾਗ ਮਿਲਖਾ ਭਾਗ’ ਇਸ ਕਲੱਬ ਵਿਚ ਸ਼ਾਮਲ ਹੋਣ ਵਾਲੀ 21ਵੀਂ ਫ਼ਿਲਮ ਹੈ। 12 ਜੁਲਾਈ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ 24ਵੇਂ ਦਿਨ ਇਹ ਉਪਲਬਧੀ ਹਾਸਲ ਕਰ ਲਈ। ਇਸ ਫ਼ਿਲਮ ਦੀ ਕੁਲੈਕਸ਼ਨ 104 ਕਰੋੜ ਰੁਪਏ ਦੇ ਆਸ-ਪਾਸ ਹੈ ਅਤੇ ਹਾਲੇ ਵੀ ਇਹ ਸਿਨੇਮਾਘਰਾਂ ਵਿਚ ਜਮੀ ਹੋਈ ਹੈ। ਇਸ ਵਿਚ ਖ਼ਾਸ ਗੱਲ ਇਹ ਹੈ ਕਿ ‘ਭਾਗ ਮਿਲਖਾ ਭਾਗ’ 100 ਕਰੋੜ ਕਲੱਬ ਵਿਚ ਸ਼ਾਮਲ ਹੋਣ ਵਾਲੀ ਇਕ ਮਾਤਰ ਅਜਿਹੀ ਫ਼ਿਲਮ ਹੈ, ਜਿਸ ਵਿਚ ਕੋਈ ਸਟਾਰ ਅਭਿਨੇਤਾ ਨਹੀਂ ਹੈ। ਸ਼ਾਨਦਾਰ ਕੰਟੇਂਟ ਦੀ ਵਜ੍ਹਾ ਕਾਰਨ ਹੀ ਇਸ ਫਿਲਮ ਨੇ ਇਹ ਮੁਕਾਮ ਹਾਸਲ ਕੀਤਾ ਹੈ। ਸਾਲ 2013 ਵਿਚ ਇਹ ਉਪਲਬਧੀ ਹਾਸਲ ਕਰਨ ਵਾਲੀ ‘ਭਾਗ ਮਿਲਖਾ ਭਾਗ’ ਤੀਸਰੀ ਫ਼ਿਲਮ ਹੈ।