Skip to content
Independent perspectives. Global stories.
BREAKING

ਪਾਕਿ ਰੇਂਜਰਾਂ ਵੱਲੋਂ 6 ਸਰਹੱਦੀ ਚੌਕੀਆਂ ’ਤੇ ਗੋਲਾਬਾਰੀ

Share this story

ਸ੍ਰੀਨਗਰ, 6 ਜੁਲਾਈ  (ਪੀ. ਟੀ.)- ਪਾਕਿਸਤਾਨੀ ਰੇਂਜਰਾਂ ਨੇ ਅੰਤਰਰਾਸ਼ਟਰੀ ਸਰਹ¤ਦ ‘ਤੇ ਰਾਤ ਭਰ ਗੋਲਾਬਾਰੀ ਕੀਤੀ ਅਤੇ ਜੰਮੂ ਜ਼ਿਲ੍ਹੇ ’ਚ ਭਾਰਤ- ਪਾਕ ਸਰਹ¤ਦ ’ਤੇ ਛੇ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ‘ਤੇ ਮੋਰਟਾਰ ਦਾਗੇ। ਬੀਐਸਐਫ ਨੇ ਪਾਕਿਸਤਾਨੀ ਰੇਂਜਰਾਂ ਦੀ ਕਾਰਵਾਈ ਦਾ ਜਵਾਬ ਦਿ¤ਤਾ। ਪਾਕਿਸਤਾਨੀ ਰੇਂਜਰਾਂ ਨੇ ਜੰਮੂ ਜ਼ਿਲ੍ਹੇ ਦੇ ਅਰਨੀਆ ਸੈਕਟਰ ’ਚ ਅੰਤਰਰਾਸ਼ਟਰੀ ਸਰਹ¤ਦ ’ਤੇ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਿਰ ਤੋਂ ਗੋਲਾਬਾਰੀ ਕੀਤੀ ਅਤੇ ਮੋਰਟਾਰ ਦਾਗੇ । ਸਰਹ¤ਦੀ ਚੌਕੀਆਂ ਨੂੰ ਨਿਸ਼ਾਨਾ ਬਣਾਏ ਜਾਣ ‘ਤੇ ਇਲਾਕੇ ਨਿਵਾਸੀਆਂ ‘ਚ ਦਹਿਸ਼ਤ ਹੈ । ਸਰਹ¤ਦ ਦੀ ਨਿਗਰਾਨੀ ਕਰ ਰਹੇ ਬੀਐਸਐਫ ਦੇ ਜਵਾਨਾਂ ਨੇ ਪੁਜ਼ੀਸ਼ਨ ਲਈ ਅਤੇ ਜਵਾਬੀ ਕਾਰਵਾਈ ਕੀਤੀ ਤੇ ਅ¤ਜ ਸਵੇਰੇ ਪੰਜ ਵਜੇ ਤ¤ਕ ਦੋਵਾਂ ਵ¤ਲੋਂ ਗੋਲਾਬਾਰੀ ਚ¤ਲਦੀ ਰਹੀ ।

ਲੇਕਿਨ ਪੰਜ ਵਜੇ ਦੇ ਬਾਅਦ ਵ¤ਲੋਂ ਕੋਈ ਗੋਲਾਬਾਰੀ ਨਹੀਂ ਹੋਈ ਹੈ । ਅਧਿਕਾਰੀ ਨੇ ਦ¤ਸਿਆ ਕਿ ਗੋਲਾਬਾਰੀ ‘ਚ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ । ਹਾਲਤ ‘ਤੇ ਲਗਾਤਾਰ ਨਜ਼ਰ ਰ¤ਖੀ ਜਾ ਰਹੀ ਹੈ ਅਤੇ ਬੀਐਸਐਫ ਨੂੰ ਚੌਕੰਨਾ ਕਰ ਦਿ¤ਤਾ ਗਿਆ ਹੈ।
ਜੰਮੂ ਸੈਕਟਰ ‘ਚ ਅੰਤਰਰਾਸ਼ਟਰੀ ਸਰਹ¤ਦ ‘ਤੇ ਪਾਕਿਸਤਾਨੀ ਰੇਂਜਰਾਂ ਨੇ ਪਿਛਲੇ 12 ਘੰਟੇ ‘ਚ ਤੀਜੀ ਵਾਰ ਗੋਲਾਬਾਰੀ ਕੀਤੀ ਹੈ । ਛੇ ਸਰਹ¤ਦੀ ਚੌਕੀਆਂ ‘ਤੇ ਪਾਕ ਰੇਂਜਰਾਂ ਨੇ ਕੀਤੀ ਗੋਲਾਬਾਰੀ।

WRITTEN BY