ਸ਼ਹਿਰੀ ਵਿਕਾਸ ਮੰਤਰਾਲਾ ਨੂੰ ਜਨਮਤ ਸੰਗ੍ਰਹਿ ਲਈ ਪੱਤਰ ਲਿਖਿਆ
ਨਵੀਂ ਦਿ¤ਲੀ, 6 ਜੁਲਾਈ (ਪੀ. ਟੀ. ਲਾਇਵ)- ਦਿੱਲੀ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਇੱਕ ਵਾਰ ਫਿਰ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦਾ ਆਪਣਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਉਣ ਦੀ ਤਿਆਰੀ ਵਿੱਚ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿ¤ਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ ਦਿੱਲੀ ਦੇ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਖ਼ਤ ਲਿਖਕੇ ਇਹ ਪੁ¤ਛਿਆ ਹੈ ਕਿ ਕੀ ਦਿ¤ਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ ਕਿਸੇ ਤਰ੍ਹਾਂ ਦਾ ਜਨਮਤ ਸੰਗ੍ਰਹਿ ਕਰਵਾਇਆ ਜਾ ਸਕਦਾ ਹੈ। ਕੇਜਰੀਵਾਲ ਫਰਵਰੀ ਵਿ¤ਚ ਜਦੋਂ ਮੁ¤ਖ ਮੰਤਰੀ ਬਣੇ ਸਨ ਤਦ ਉਨ੍ਹਾਂ ਨੇ ਆਪਣੀ ਪਹਿਲੀ ਮੁਲਾਕਾਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਹ ਮੁ¤ਦਾ ਉਠਾਇਆ ਸੀ, ਨਾਲ ਹੀ ਕੇਜਰੀਵਾਲ ਵੱਲੋਂ ਗ੍ਰਹਿ ਮੰਤਰੀ ਦੇ ਨਾਲ ਉਸਤੋਂ ਬਾਅਦ ਬਹੁਤ ਸਾਰੀਆਂ ਬੈਠਕਾਂ ’ਚ ਪੂਰਨ ਰਾਜ ਦਾ ਮੁ¤ਦਾ ਉ¤ਠਦਾ ਰਿਹਾ ਹੈ।ਜ਼ਿਕਰਯੋਗ ਹੈ ਕਿ ਅਰਵਿੰਦ ਜਦੋਂ ਤੋ
ਸਰਕਾਰ ਵਿੱਚ ਆਏ ਹਨ ਉਦੋਂ ਤੋਂ ਕੇਜਰੀਵਾਲ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ ਮੰਗ ਕਰ ਰਹੇ ਹਨ।
ਕੇਜਰੀਵਾਲ ਸਰਕਾਰ ਜਦ ਤੋਂ ਦਿੱਲੀ ਵਿੱਚ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਦਿੱਲੀ ਲਈ ਵਧ ਅਧਿਕਾਰਾਂ ਦੀ ਮੰਗ ਕਰ ਰਹੀ ਹੈ। ਕਿਉਂਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਪ੍ਰਾਪਤ ਨਹੀਂ ਹੈ। ਇਸੇ ਕਾਰਨ ਇਹ ਸਪੱਸ਼ਟ ਨਹੀਂ ਹੈ ਕਿ ਇੱਕ ਚੁਣੀ ਹੋਈ ਸਰਕਾਰ ਅਤੇ ਇੱਕ ਨਿਯੁਕਤ ਉ¤ਪ ਰਾਜਪਾਲ ਦੇ ਅਧਿਕਾਰ ਕਿਹੜੇ-ਕਿਹੜੇ ਹਨ ਅਤੇ ਕਿੱਥੋਂ ਤੱਕ ਹਨ। ਇਸ ਲਈ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ।
ਸਿਆਸਤ ਦੇ ਲਿਹਾਜ਼ ਨਾਲ ਇਹ ਮੁੱਦਾ ਅਤਿ ਅਹਿਮ ਹੈ। ਕਿਉਂਕਿ ਭਾਜਪਾ ਪਹਿਲਾਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੀ ਸੀ, ਪਰ 2015 ਦੀ ਵਿਧਾਨਸਭਾ ਚੋਣ ਦੇ ਬਾਅਦ ਉਸ ਨੇ ਇਹ ਮੰਗ ਬੰਦ ਕਰ ਦਿੱਤੀ ਸੀ ਅਤੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਦਿੱਲੀ ਵਿਧਾਨਸਭਾ ਦੀਆਂ ਚੋਣਾਂ ਦੌਰਾਨ ਭਾਜਪਾ ਆਪਣਾ ਚੋਣ ਮੈਨੀਫੈਸਟੋ ਵੀ ਨਹੀਂ ਲਿਆ ਸਕੀ। ਕਿਉਂਕਿ ਇਸ ਮੰਗ ਸਬੰਧੀ ਭਾਜਪਾ ਵਿੱਚ ਆਪਸ ਵਿੱਚ ਹੀ ਮਤਭੇਦ ਪੈਦਾ ਹੋ ਗਏ ਸਨ।



