Skip to content
Independent perspectives. Global stories.
BREAKING

ਤਿਹਾੜ ਜੇਲ੍ਹ ’ਚ ਸੁਰੱਖਿਆ ਦੇ ਹਵਾਲੇ ਦੇ ਕੇ ਭਾਈ ਹਵਾਰਾ ਨਾਲ ਗੈਰਮਨੁੱਖੀ ਵਿਵਹਾਰ

Share this story

ਨਵੀਂ ਦਿੱਲੀ, 4 ਜੁਲਾਈ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਰੋਪੜ ਵਿਖੇ 6 ਜੁਲਾਈ ਨੂੰ ਪੇਸ਼ ਕਰਨਾ ਸੀ ਜਿਸ ਨੂੰ ਤਿਹਾੜ ਜੇਲ੍ਹ ਦੇ ਅਧਿਕਾਰੀ ਅਤੇ ਇੱਕ ਐਸਐਸਪੀ, ਦੋ ਡੀਐਸਪੀ ਵੱਲੋਂ ਅੱਜ ਰੋਪੜ ਅਦਾਲਤ ਵਿੱਚ ਪੇਸ਼ ਹੋ ਕੇ ਸੁਰਖਿਆ ਕਾਰਣਾਂ ਦੀ ਦੁਹਾਈ ਦਿੰਦੇ ਹੋਏ ਮੁਲਤਵੀ ਕਰਵਾ ਦਿੱਤੀ ਗਈ ਹੈ। ਭਾਈ ਹਵਾਰਾ ਦੇ ਰੋਪੜ ਕੇਸ ਦੇ ਵਕੀਲ ਮੁਤਾਬਿਕ ਇਸ ਸਮੇਂ 5 ਕੇਸ ਚੱਲ ਰਹੇ ਹਨ ਤੇ ਅਦਾਲਤ ਵੱਲੋਂ ਤਿਹਾੜ ਜੇਲ੍ਹ ਨੂੰ ਲਗਪਗ 25-30 ਵਾਰੀ ਭਾਈ ਹਵਾਰਾ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਵਾਰੰਟ ਭੇਜੇ ਜਾਣ ਦੇ ਬਾਵਜੂਦ ਵੀ ਸਿਰਫ ਇਕੋ ਵਾਰੀ ਪੇਸ਼ ਕੀਤਾ ਗਿਆ ਹੈ ਤੇ ਅਦਾਲਤੀ ਹੁਕਮਾਂ ਦੀ ਬਾਰ-ਬਾਰ ਉਲੰਘਣਾ ਕੀਤੀ ਜਾ ਰਹੀ ਹੈ।

ਭਾਈ ਹਵਾਰਾ ਦੇ ਵਕੀਲ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਦੋਂ ਭਾਈ ਹਵਾਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੁੰਦਾ ਹੈ ਤਾਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਹੀ ਭਾਈ ਹਵਾਰਾ ਨੂੰ ਭਾਰੀ ਬੇੜੀਆਂ, ਹੱਥਕੜੀਆਂ ਵਿੱਚ ਜਕੜ ਦਿੱਤਾ ਜਾਂਦਾ ਹੈ ਤੇ ਪੈਰਾਂ ਵਿੱਚ ਪਾਏ ਮੋਟੇ-ਮੋਟੇ ਕੜਿਆਂ ਨੂੰ ਇਸ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਪੇਸ਼ੀ ਭੁਗਤ ਕੇ ਆਉਣ ਤੱਕ ਖੋਲ੍ਹਿਆ ਨਹੀਂ ਜਾ ਸਕਦਾ, ਕੱਟ ਕੇ ਅਲਗ ਕੀਤਾ ਜਾਂਦਾ ਹੈ। ਇਸ ਗੈਰਮਨੁੱਖੀ ਵਿਵਹਾਰ ਕਰਕੇ ਭਾਈ ਹਵਾਰਾ ਲਗਭਗ 30-35 ਘੰਟੇ ਨਾ ਤੇ ਇਸ਼ਨਾਨ ਕਰ ਪਾਉਂਦਾ ਹੈ ਤੇ ਨਾ ਹੀ ਢੰਗ ਨਾਲ ਬੈਠ ਅਤੇ ਖੜ੍ਹਾ ਰਹਿ ਸਕਦਾ ਹੈ ਨਾ ਹੀ ਸਾਫ ਕਪੜੇ ਪਾ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਭਾਈ ਹਵਾਰਾ ਦੀ ਪੇਸ਼ੀ ਸਮੇਂ 15-20 ਕਮਾਂਡੋ ਜੋ ਕਿ ਆਧੁਨਿਕ ਗੰਨਾਂ ਨਾਲ ਲੈਸ ਹੁੰਦੇ ਹਨ ਇੱਕ ਡੀਸੀਪੀ ਰੈਂਕ ਦਾ ਅਫਸਰ ਅਤੇ ਅਣਗਿਣਤ ਸਿਪਾਹੀ ਵੀ ਨਾਲ ਹੁੰਦੇ ਹਨ। ਇੱਕ ਇਕੱਲੇ ਬੰਦੇ ਨੂੰ ਜ਼ੈਡ ਕੈਟਾਗਿਰੀ ਤੋਂ ਵੀ ਵੱਧ ਸੁਰਖਿਆ ਵਿੱਚ ਲੈ ਕੇ ਜਾਣ ਦੇ ਬਾਵਜੂਦ ਵੀ ਸਰਕਾਰ ਨੂੰ ਅਪਣੇ ਇਨ੍ਹਾਂ ਸੁਰਖਿਆ ਦਸਤਿਆਂ ’ਤੇ ਭਰੋਸਾ ਨਹੀਂ ਹੈ ਕਿ ਭਾਈ ਹਵਾਰਾ ਬਿਮਾਰ ਹੋਣ ਤੋਂ ਬਾਵਜੂਦ ਵੀ ਇਨ੍ਹਾਂ ਸਾਰਿਆਂ ’ਤੇ ਇਕੱਲਾ ਹੀ ਭਾਰੀ ਪੈ ਸਕਦਾ ਹੈ। ਹੁਣ ਭਾਈ ਹਵਾਰਾ ਦੀ ਪੇਸ਼ੀ ਸਮੇਂ ਇੱਕ ਉ¤ਚ ਰੈਂਕ ਦੀ ਜਨਾਨਾ ਪੁਲਿਸ ਅਫਸਰ ਦੀ ਤਾਇਨਾਤੀ ਵੀ ਲਾਜ਼ਮੀ ਕਰ ਦਿੱਤੀ ਗਈ ਹੈ।
ਧਿਆਨ ਦੇਣ ਯੋਗ ਹੈ ਕਿ ਭਾਈ ਹਵਾਰਾ ਦੀ ਪੀਠ ’ਚ ਦਰਦ ਹੋਣ ਕਰਕੇ ਇਲਾਜ ਹੁਣ ਤੱਕ ਚੱਲ ਰਿਹਾ ਹੈ ਜਿਸ ਕਰਕੇ ਭਾਈ ਹਵਾਰਾ ਨਾ ਤੇ ਸਿੱਧਾ ਖੜ੍ਹਾ ਹੋ ਸਕਦਾ ਹੈ ਤੇ ਨਾ ਹੀ ਢੰਗ ਨਾਲ ਪੈਰ ਰਖ ਕੇ ਤੁਰ ਸਕਦਾ ਹੈ। ਹਾਈ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਦੇ ਬਾਵਜੂਦ ਵੀ ਭਾਈ ਹਵਾਰਾ ਦੀਆਂ ਬੇੜੀਆਂ ਨਹੀਂ ਹਟਾਈਆਂ ਜਾ ਰਹੀਆਂ ਹਨ। ਭਾਈ ਹਵਾਰਾ ਦੇ ਵਕੀਲ ਦੇ ਵਿਰੋਧ ਦੇ ਬਾਵਜੂਦ ਵੀ ਭਾਈ ਹਵਾਰਾ ਨਾਲ ਕੀਤਾ ਜਾਂਦਾ ਗੈਰਮਨੁੱਖੀ ਵਿਵਹਾਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ।

WRITTEN BY