ਨਵੀਂ ਦਿ¤ਲੀ- ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਭਰੋਸੇਮੰਦ ਸਾਥੀ ਛੋਟਾ ਸ਼ਕੀਲ ਨੇ ਦਾਅਵਾ ਕੀਤਾ ਹੈ ਕਿ 1993 ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਦਾਊਦ ਇਬਰਾਹੀਮ ਭਾਰਤ ਵਾਪਿਸ ਆਉਣਾ ਚਾਹੁੰਦਾ ਸੀ ਪਰ ਭਾਰਤ ਸਰਕਾਰ ਇਸ ਦੇ ਲਈ ਤਿਆਰ ਨਹੀਂ ਹੋਈ।ਇਕ ਮੀਡੀਆ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ।ਰਿਪੋਰਟ ਮੁਤਾਬਿਕ ਕਰਾਚੀ ਤੋਂ ਫੋਨ ’ਤੇ ਛੋਟਾ ਸ਼ਕੀਲ ਨੇ ਦਾਅਵਾ ਕੀਤਾ ਕਿ ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਦਾਊਦ ਇਬਰਾਹੀਮ ਨੇ ਭਾਰਤ ਵਾਪਿਸ ਆਉਣ ਦੀ ਇ¤ਛਾ ਪ੍ਰਗਟ ਕੀਤੀ ਸੀ ਤੇ ਇਥੋਂ ਤੱਕ ਕਿ ਉਸ ਨੇ ਇਸ ਬਾਰੇ ’ਚ ਲੰਡਨ ’ਚ ਸੀਨੀਅਰ ਵਕੀਲ ਰਾਮ ਜੇਠਮਲਾਨੀ ਨਾਲ ਗ¤ਲ ਵੀ ਕੀਤੀ ਸੀ ਪਰ ਭਾਰਤ ਸਰਕਾਰ ਨੇ ਉਸ ਦੀ ਵਾਪਸੀ ਤੋਂ ਇਨਕਾਰ
ਕਰ ਦਿ¤ਤਾ।ਸ਼ਕੀਲ ਨੇ ਦਾਊਦ ਨੂੰ ਫੜ ਕੇ ਭਾਰਤ ਲਿਆਉਣ ਦੇ ਸਰਕਾਰ ਦੇ ਦਾਅਵਿਆਂ ’ਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਹਰ ਵਾਰ ਜਦੋਂ ਕਦੀ ਨਵੀਂ ਸਰਕਾਰ ਆਉਂਦੀ ਹੈ, ਸਰਕਾਰ ਦਾ ਪਹਿਲਾ ਬਿਆਨ ਉਨ੍ਹਾਂ ਬਾਰੇ ’ਚ ਹੁੰਦਾ ਹੈ।ਉਸ ਨੂੰ ਲੈ ਕੇ ਆਵਾਂਗੇ…..ਦਾਖਲ ਹੋ ਕੇ ਲਿਆਵਾਂਗੇ….ਕੀ ਹਲਵਾ ਹੈ। ਕੀ ਬ¤ਕਰੀ ਦਾ ਬ¤ਚਾ ਸਮਝ ਰ¤ਖਿਆ ਹੈ? ਲਿਆਉਣਾ ਹੈ ਤਾਂ ਉਸ ਨੂੰ (ਰਾਜਨ) ਲੈ ਕੇ ਆਓ।ਨਰਿੰਦਰ ਮੋਦੀ ਸਰਕਾਰ ਨੇ ਲਗਾਤਾਰ ਕਿਹਾ ਹੈ ਕਿ ਦਾਊਦ ਪਾਕਿਸਤਾਨ ’ਚ ਹੈ ਤੇ ਦਾਊਦ ਨੂੰ ਵਾਪਿਸ ਲਿਆਉਣ ਲਈ ਭਾਰਤ ਪ੍ਰਤੀਬ¤ਧ ਹੈ।ਜਦਕਿ ਪਾਕਿਸਤਾਨ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ।



