Skip to content
Independent perspectives. Global stories.
BREAKING

ਆਪਸੀ ਖਹਿਬਾਜ਼ੀ ਕਾਰਨ ਨਗਰ ਕੌਂਸਲ ਦੀ ਬੈਠਕ ’ਚ ਖੂਬ ਹੋਇਆ ਹੰਗਾਮਾ

Share this story

ਖੰਨਾ, 30 ਜੂਨ (ਕੇ ਐਲ ਸਹਿਗਲ)- ਨਗਰ ਕੌਸਲ ਖੰਨਾ ਦੀ ਪ੍ਰਧਾਨ ਵਿਕਾਸ ਮਹਿਤਾ ਦੀ ਪ੍ਰਧਾਨਗੀ ਹੇਠ ਆਮ ਇੱਕਤਰਤਾ ਵਿਚ ਨਿੱਕੀਆਂ-ਨਿੱਕੀਆਂ ਗੱਲ੍ਹਾਂ ’ਤੇ ਭਾਰੀ ਬਹਿਸ ਹੋਈ। ਆਪਸੀ ਖਹਿਬਾਜੀ ਕਾਰਨ ਬੈਠਕ ਵਿੱਚ ਖੂਬ ਹੰਗਾਮਾ ਹੋਇਆ। ਐਮ.ਐਲ.ਏ ਗੁਰਕੀਰਤ ਸਿੰਘ ਕੋਟਲੀ ਮੂਕ ਦਰਸ਼ਕ ਬਣੇ ਬੈਠੇ ਰਹੇ ਅਤੇ ਬੈਠਕ ਮਗਰੋਂ ਉਹਨਾਂ ਨੇ ਪੱਤਰਕਾਰਾਂ ਸਾਮਣੇ ਇਸਦੀ ਨਿਖੇਧੀ ਕੀਤੀ। ਇਸ ਦੌਰਾਨ ਇੱਕ ਕੌਸਲਰ ਵੱਲੋਂ ਗਾਲੀ-ਗਲੋਚ ਨਾਲ ਮਹਿਲਾ ਕੌਸਲਰਾਂ ਨੂੰ ਵੀ ਸ਼ਰਮਸਾਰ ਹੋਣਾ ਪਿਆ। ਬੈਠਕ ਵਿਚ ਹਾਊਸ ਵੱਲੋਂ 18 ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਬੈਠਕ ਦੌਰਾਨ ਪਿਛਲੇ ਮਹੀਨੇ ਦੀ ਆਮ ਇੱਕਤਰਤਾ ਤੋਂ ਬਾਅਦ 2 ਨਵੇਂ ਮਤੇ ਪਾਉਣ ’ਤੇ ਕਈ ਕੌਂਸਲਰਾਂ ਨੇ ਇਤਰਾਜ ਉਠਾਇਆ। ਜਿਸ ਵਿਚ ਦਫ਼ਤਰ ਦੀ ਕੰਪਿਊਟਰੀਕਰਨ ਲਈ ਨਵੇਂ ਕੰਪਿਊਟਰ ਖਰੀਦਣ ਅਤੇ ਕਿਸੇ ਵੀ ਵਾਰਡ ਦੇ ਕੰਮਾਂ ਨੂੰ ਬਦਲ ਕੇ ਕਿਤੇ ਵੀ ਐਡਜਸਟ ਕਰਨ ਦੇ ਅਧਿਕਾਰ ਪ੍ਰਧਾਨ ਨੂੰ ਦੇ ਕੇ 2 ਮਤੇ ਪਾਏ ਗਏ ਸਨ। ਹਾਊਸ ਨੇ ਪਹਿਲਾ ਮਤਾ ਤਾਂ ਪ੍ਰਵਾਨ ਕਰ ਲਿਆ ਪਰ ਦੂਜਾ ਮਤਾ ਕਿਸੇ ਵੀ ਵਾਰਡ ਦੇ ਕੰਮਾਂ ਬਦਲਣ ’ਤੇ ਸਖ਼ਤ ਇਤਰਾਜ ਉਠਾਇਆ ਗਿਆ। ਜਿਸ ਵਿਚ ਸੋਧ ਕਰਦੇ ਹੋਏ ਇਹ ਪ੍ਰਵਾਨਗੀ ਦਿੱਤੀ ਗਈ ਕਿ ਕੌਂਸਲਰ ਦੀ ਸਹਿਮਤੀ ਨਾਲ ਹੀ ਉਸੇ ਵਾਰਡ ਵਿਚ ਕੰਮ ਕੀਤਾ ਜਾਵੇਗਾ। ਬੈਠਕ ਦੋਰਾਨ ਮੀਤ ਪ੍ਰਧਾਨ ਵਿਜੇ

ਸ਼ਰਮਾ ਅਤੇ ਸਾਬਕਾ ਪ੍ਰਧਾਨ ਇਂਕਬਾਲ ਸਿੰਘ ਵਿਚਕਾਰ ਗਰਮਾ-ਗਰਮੀ ਵੀ ਹੋਈ। ਇਸ ਦੇ ਨਾਲ ਹੀ ਪ੍ਰਧਾਨ ਵਿਕਾਸ ਮਹਿਤਾ ਅਤੇ ਕੋਂਸਲਰ ਗੁਰਮਿੰਦਰ ਸਿੰਘ ਲਾਲੀ ਵੀ ਆਪਸ ਵਿਚ ਕਿਸੇ ਗੱਲ ’ਤੇ ਬਹਿਸਬਾਜੀ ’ਤੇ ਉਤਰੇ।
ਮਹਿਲਾ ਕੋਂਸਲਰਾਂ ਨੇ ਵੀ ਉਠਾਏ ਮੁੱਦੇ- ਅੱਜ ਦੀ ਬੈਠਕ ਦੋਰਾਨ ਵਾਰਡ ਨੰਬਰ 19 ਤੋਂ ਮਹਿਲਾ ਕੌਂਸਲਰ ਰੂਬੀ ਭਾਟੀਆ ਨੇ ਪਿਛਲੇ ਕੰਮ ਦੇ ਬਕਾਏ ਪੈਸਿਆਂ ਨੂੰ ਹੋਰ ਕੰਮਾਂ ’ਤੇ ਖਰਚਣ ਦੀ ਮੰਗ ਕੀਤੀ। ਮਹੁੱਲੇ ਵਿਚ ਬਰਸਾਤ ਦੇ ਦਿਨਾਂ ਦੀ ਆਮਦ ਨੂੰ ਲੈ ਕੇ ਫੋਗਿੰਗ ਮਸ਼ੀਨ ਨਾਲ ਛਿਟਕਾਅ ਕਰਨ ਅਤੇ ਸਮਸ਼ਾਨਘਾਟ ਨੂੰ ਜਾਂਦੀ ਸੜਕ ਬਣਾਉਣ ਦੀ ਮੰਗ ਵੀ ਰੱਖੀ। ਵਾਰਡ ਨੰਬਰ 10 ਤੋਂ ਮਹਿਲਾ ਕੌਂਸਲਰ ਤਲਵਿੰਦਰ ਕੌਰ ਰੋਸ਼ਾ ਨੇ ਸਮਾਧੀ ਰੋਡ ਵਿਚ ਹਾਦਸਿਆਂ ਦਾ ਕਾਰਨ ਬਣਦੀਆਂ ਬੱਸਾਂ ਨੂੰ ਖੜਨ ਤੋਂ ਰੋਕਣ ਦਪ ਮੰਗ ਰੱਖੀ ਅਤੇ ਜੀਟੀ ਤੋਂ ਵੱਖ-ਵੱਖ ਮੁਹੱਲਿਆਂ ਨੂੰ ਜਾਂਦੀਆਂ ਸੜਕਾਂ ਮੋੜ ਤੋਂ ਟੁੱਟੀਆਂ ਹੋਣ ਦਾ ਮਸਲਾ ਵੀ ਉਠਾਇਆ। ਤਲਵਿੰਦਰ ਕੌਰ ਨੇ ਦੱਸਿਆ ਕਿ ਜੀਟੀ ਤੋਂ ਮੋੜਾਂ ’ਤੇ ਟੁੱਟਿਆਂ ਇੰਨਾਂ ਸੜਕਾਂ ਨਾਲ ਆਏ ਦਿਨ ਹਾਦਸੇ ਵਾਪਰ ਰਹੇ ਹਨ। ਪ੍ਰਧਾਨ ਮਹਿਤਾ ਨੇ ਵਾਰਡ ਨੰਬਰ 19 ਅਤੇ 10 ਦੀਆਂ ਮਹਿਲਾਂ ਕੋਸਲਰਾਂ ਦੀ ਮੰਗਾਂ ਮੰਨਦੇ ਹੋਏ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਇਸ ਮੌਕੇ ਵਿਜੈ ਸ਼ਰਮਾ ਮੀਤ ਪ੍ਰਧਾਨ, ਨੇਤਰ ਕੌਰ, ਰਾਜਿੰਦਰ ਸਿੰਘ ਜੀਤ, ਗੁਰਮਿੰਦਰ ਸਿੰਘ ਲਾਲੀ, ਅਨਿਲ ਦੱਤ ਫੱਲੀ, ਕੁਲਦੀਪ ਕੌਰ, ਜਤਿੰਦਰ ਦੇਵਗਨ, ਅੰਜਨਜੀਤ ਕੌਰ, ਸਰਬਦੀਪ ਸਿੰਘ ਕਾਲੀਰਾਓ, ਸੰਜੀਵ ਧਮੀਜਾ, ਵੇਦ ਪ੍ਰਕਾਸ਼ ਮਿੱਢਾ, ਤਲਵਿੰਦਰ ਕੌਰ ਰੋਸਾ, ਰੂਬੀ ਭਾਟੀਆ, ਜਸਵੀਰ ਸਿੰਘ, ਗੁਰਮੀਤ ਸਿੰਘ, ਸੁਧੀਰ ਸੋਨੂੰ, ਪ੍ਰਤਾਪ ਸਿੰਘ ਜੋਤੀ, ਕਵਿਤਾ ਗੁਪਤਾ, ਸੁਰਿੰਦਰ ਬਾਵਾ, ਪਾਲ ਸਿੰਘ, ਰਵਿੰਦਰ ਸਿੰਘ ਬੱਬੂ, ਜਸਪਾਲ ਕੌਰ, ਰਜਨੀ ਬਾਲਾ, ਸੁਖਦੇਵ ਸਿੰਘ, ਗੁਰਮੀਤ ਕੌਰ, ਗੁਰਦੀਪ ਕੁਮਾਰ ਆਦਿ ਹਾਜ਼ਰ ਸਨ।

WRITTEN BY