ਬਰਨਾਲਾ, 30 ਜੂਨ (ਰਾਮ ਧਨੌਲਾ)- ਹਲਕਾ ਬਰਨਾਲਾ ਅੰਦਰ ਪਾਰਟੀ ਦਾ ਕੋਈ ਹਲਕਾ ਇੰਚਾਰਜ ਨਾ ਹੋਣ ਕਰਕੇ ਹਲਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬਰਨਾਲਾ ਦੇ ਲੋਕਾਂ ਦੇ ਕੰਮਾਂਕਾਰਾਂ ਲਈ ਕਈ ਆਗੂਆ ਨੂੰ ਜ਼ਿਲ੍ਹਾ ਵਾਰ ਅਹੁਦੇਦਾਰੀਆਂ ਦੇ ਕੇ ਨਿਵਾਜ਼ਿਆ ਗਿਆ। ਪ੍ਰੰਤੂ ਫਿਰ ਵੀ ਹਲਕੇ ਅੰਦਰ ਪਾਰਟੀ ਦਾ ਅਧਾਰ ਵਧਣ ਦੀ ਬਜਾਏ ਘਟਦਾ ਨਜ਼ਰ ਆ ਰਿਹਾ ਹੈ। ਹਲਕੇ ਅੰਦਰ ਇਹ ਚਰਚਾ ਜੋਰਾਂ ’ਤੇ ਹੈ ਕਿ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਅਤੇ ਹੁਣ ਲੋਕ ਸਭਾ ਚੋਣਾਂ ਦੌਰਾਨ ਸ੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਤਿੰਨ ਹਲਕਿਆਂ ਬਰਨਾਲਾ, ਮਹਿਲਕਲਾਂ ਤੇ ਭਦੌੜ ਆਦਿ ਸੀਟਾਂ ਤੋਂ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਕਰਕੇ ਪਾਰਟੀ ਲੀਡਰਾਂ ਵੱਲੋਂ ਇਸ ਹਲਕੇ ਨਾਲ ਮਤਰੇਈ ਮਾ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ’ਚ ਹਨ ਕਿ ਉਹ ਆਪਣੇ ਕੰਮਾਂਕਾਰਾਂ ਲਈ ਕਿਸ ਪਾਸੇ
ਫਰਿਆਦ ਕਰਨ। ਪ੍ਰੰਤੂ ਪਾਰਟੀ ਆਗੂਆਂ ਵੱਲੋਂ ਲਾਰਿਆਂ ਦੇ ਵਿੱਚ ਸਾਰੇ ਵਰਕਰਾਂ ਦੇ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਆਗੂ ਤੇ ਵਰਕਰ ਅੰਦਰਖਾਤੇ ਚੁੱਪ ਹੋ ਕੇ ਬੈਠਣ ਲਈ ਮਜਬੂਰ ਹੋ ਚੁੱਕੇ ਹਨ। ਮੁੜ ਕਾਂਗਰਸ ਅਤੇ ਆਪ ਪਾਰਟੀ ਦਾ ਪੱਲਾ ਭਾਰੀ ਹੁੰਦਾ ਦਿਖਾਈ ਦੇ ਰਿਹਾ ਹੈ। ਵਿਰੋਧੀ ਪਾਰਟੀਆਂ ਵੱਲੋਂ 2017 ਦੀਆਂ ਆਉਣ ਵਾਲੀਆਂ ਵਿਧਾਨ ਸਭਾਈ ਚੋਣਾ ਲਈ ਅੰਦਰਖਾਤੇ ਤਿਆਰੀਆ ਆਰੰਭ ਦਿੱਤੀਆ ਹਨ। ਪ੍ਰੰਤੂ ਹਲਕੇ ਅੰਦਰ ਸ੍ਰੋਮਣੀ ਅਕਾਲੀ ਦਲ ਪਾਰਟੀ ਦੀ ਕੋਈ ਬਾਈ ਧਾਈ ਨਹੀ ਹੈ। ਅਕਾਲੀ ਆਗੂ ਇਸ ਤਰਾ ਸੁਸਤ ਬੇਠੈ ਦਿਖਾਈ ਦੇ ਰਹੇ ਹਨ। ਜਿਵੇ ਪਾਰਟੀ ਵੱਲੋ ਇਸ ਹਲਕੇ ਅੰਦਰ ਚੋਣ ਹੀ ਨਾ ਲੜਣੀ ਹੋਵੇ। ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾ ਵੱਲੋ ਹਲਕਾ ਇੰਚਾਰਜ ਨਾ ਹੋਣ ਕਰਕੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੂੰ ਹਲਕੇ ਦੀਆ ਸਮੱਸਿਆਵਾਂ ਤੇ ਜਿਲਾ ਪ੍ਰਸਾਸਨ ਵੱਲੋ ਲੋਕਾ ਦੀਆ ਸਮੱਸਿਆਵਾ ਨਾ ਸੁਣਨ ਬਾਰੇ ਤੇ ਅਫਸਰਾਂ ਦੀਆ ਆਪ ਹੁਦਰੀਆ ਬਾਰੇ ਜਾਣੂ ਕਰਵਾਇਆ ਗਿਆ ਸੀ ਤਾ ਪਰਮਿੰਦਰ ਸਿੰਘ ਢੀਡਸਾ ਨੇ ਗੋਲਮੋਲ ਜਵਾਬ ਦਿੰਦਿਆ ਆਖਿਆ ਕਿ ਪਾਰਟੀ ਵਿੱਚ ਸਾਰੇ ਹੀ ਹਲਕਾ ਇੰਚਾਰਜ ਹਨ ਕਿਸੇ ਦਾ ਕੋਈ ਕੰਮ ਕਾਰ ਨਹੀ ਰੁਕਦਾ। ਇਹ ਵੀ ਚਰਚਾ ਜੋਰਾ ਤੇ ਹੈ ਕਿ ਪਾਰਟੀ ਵੱਲੋ ਅਕਾਲੀ ਦਲ ਦੀ ਬਰਨਾਲਾ ਅੰਦਰ ਹੋਈ ਹਾਰ ਦੇ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ । ਜਲਦੀ ਹੀ ਕੌਈ ਪੜਿਆ ਲਿਖਿਆ ਯੋਗ ਇੰਚਾਰਜ ਐਲਾਨਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਸ੍ਰੋਮਣੀ ਅਕਾਲੀ ਦਲ ਪਾਰਟੀ ਦੀ ਹਾਈ ਕਮਾਡ ਇਸ ਹਲਕੇ ਲਈ ਕੀ ਕਰਦੀ ਹੈ। ਜਾ ਫਿਰ ਵਿਰੋਧੀ ਪਾਰਟੀਆ ਹੀ ਇਸ ਹਲਕੇ ਤੇ ਮੁੜ ਕਾਬਜ ਹੋਣਗੀਆ ਇਹ ਤਾ ਸਮਾ ਹੀ ਦੱਸੇਗਾ।



