ਨਵੀਂ ਦਿ¤ਲੀ, 30 ਜੂਨ (ਪੀ. ਟੀ.)- ਬਿਹਾਰ ਵਿਧਾਨਸਭਾ ਚੋਣ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਦਿਗਵੀਜੇ ਸਿੰਘ ਨੇ ਕਿਹਾ ਹੈ ਕਿ ਮੁਲਾਇਮ ਸਿੰਘ ਯਾਦਵ ਤੇ ਲਾਲੂ ਪ੍ਰਸਾਦ ਨੂੰ ਅਜਿਹੇ ਸਮੇਂ ’ਚ ਲੜਾਈ ਦੀ ਅਗਵਾਈ ਕਰਨੀ ਚਾਹੀਦੀ ਹੈ ਜਦੋਂ ਸਮਾਜਵਾਦੀ ਵਿਚਾਰਧਾਰਾ ਖ਼ਤਰੇ ’ਚ ਹੈ।
ਸਿੰਘ ਨੇ ਇ¤ਕ ਕਿਤਾਬ ਵਿਮੋਚਨ ਸਮਾਰੋਹ ‘ਚ ਕਿਹਾ ਕਿ ਅ¤ਜ ਦੀ ਹਾਲਤ ‘ਚ ਸਮਾਜਵਾਦ ਤੇ ਸਮਾਜਵਾਦੀ ਵਿਚਾਰਧਾਰਾ ਖ਼ਤਰੇ ’ਚ ਹੈ। ਦਿਗਵੀਜੇ ਸਿੰਘ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੁਲਾਇਮ ਸਿੰਘ ਤੇ ਲਾਲੂ ਪ੍ਰਸਾਦ ਵਧਦੀ ਪੂੰਜੀਵਾਦੀ ਵਿਵਸਥਾ ਦੇ ਖ਼ਿਲਾਫ਼ ਸਮਾਜਵਾਦ ਦੀ ਲੜਾਈ ਦੀ ਅਗਵਾਈ ਕਰਨਗੇ ਤੇ ਉਸ ‘ਚ ਮਦਦ ਕਰਨਗੇ ਜਿਸਦੀ ਕਲਪਨਾ ਪੰਡਤ ਨਹਿਰੂ ਨੇ 1954 – 55 ‘ਚ ਕੀਤੀ ਸੀ।



