Skip to content
Independent perspectives. Global stories.
BREAKING

ਸਿਸੋਦੀਆ ਵੱਲੋਂ ਪਹਿਲਾ ਸਵਰਾਜ ਬਜਟ ਪੇਸ਼

Share this story

ਨਵੀਂ ਦਿੱਲੀ, 25 ਜੂਨ (ਪੀ. ਟੀ.)- ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਅੱਜ ਅਪਣਾ ਪਹਿਲਾ ਪੂਰਨ ਬਜਟ ਪੇਸ਼ ਕੀਤਾ। ਦਿੱਲੀ ਦੇ ਉੱਪ-ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਨੂੰ ਦੇਸ਼ ਦਾ ਪਹਿਲਾ ਸਵਰਾਜ ਬਜਟ ਦੱਸਦੇ ਹੋਏ ਕਿਹਾ, ਇਹ ਬਜਟ ਸਵਰਾਜ ਲਿਆਉਣ ਦੀ ਦਿਸ਼ਾ ‘ਚ ਪਹਿਲਾ ਕਦਮ ਹੈ। ਸਵਰਾਜ ਦਾ ਸੁਪਨਾ ਬਹੁਤ ਵੱਡਾ ਹੈ। ਸਿਸੋਦੀਆ ਨੇ ਕਿਹਾ ਕਿ ਬਜਟ ਦੇ ਲਈ ਦਿੱਲੀ ‘ਚ ਘੁੰਮ-ਘੁੰਮ ਕੇ ਮੁਹੱਲਾ ਸਭਾਵਾਂ ਕੀਤੀਆਂ ,ਜਿਸ ‘ਚ 1500 ਤੋਂ ਵੱਧ ਸੁਝਾਅ ਮਿਲੇ। ਉਹ ਦਿੱਲੀ ਨੂੰ ‘ਵਰਲਡ ਕਲਾਸ ਸਕਿਲ ਸੈਂਟਰ‘ ਦੇ ਨਾਲ ਨਾਲ ਪਹਿਲਾ ਭ੍ਰਿਸ਼ਟਾਚਾਰ ਮੁਕਤ ਰਾਜ ਬਣਾਉਣਗੇ। ਸਿਸੋਦੀਆ ਨੇ ਦੱਸਿਆ ਕਿ ਸਾਲ 2015-16 ਲਈ 41 ਹਜ਼ਾਰ 129 ਕਰੋੜ ਰੁਪਏ ਦਾ ਬਜਟ ਪ੍ਰਸਤਾਵਿਤ ਕੀਤਾ ਹੈ। ਸਿਸੋਦੀਆ ਨੇ ਕਿਹਾ ਕਿ 2014-15 ‘ਚ

ਦੂਸਰੇ ਮਹਾਂਨਗਰਾਂ ਦੇ ਮੁਕਾਬਲੇ ਦਿੱਲੀ ‘ਚ ਮਹਿੰਗਾਈ ਘੱਟ ਰਹੀ। ਉਨ੍ਹਾਂ ਨੇ ਆਲੂ-ਪਿਆਜ ਦਾ ਢੁਕਵਾਂ ਸਟਾਕ ਰੱਖਣ ਦਾ ਆਦੇਸ਼ ਦਿੱਤਾ, ਤਾਂ ਜੋ ਇਨ੍ਹਾਂ ਦੀ ਘਾਟ ਨਾ ਹੋਵੇ। ਸਰਕਾਰ ਜਮ੍ਹਾਂਖੋਰਾਂ ਖਿਲਾਫ ਸਖ਼ਤੀ ਕਰ ਰਹੀ ਹੈ। ਇਹ ਬਜਟ ਚਾਲੂ ਵਿੱਤੀ ਸਾਲ ਦੇ ਬਚੇ 9 ਮਹੀਨਿਆਂ ਦਾ ਹੈ। ਇਹ ਬਜਟ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਹ ਆਮ ਜਨਤਾ ਤੋਂ ਪੁੱਛ ਕੇ ਉਨ੍ਹਾਂ ਦੀਆਂ ਉਮੀਦਾਂ ਦੇ ਹਿਸਾਬ ਨਾਲ ਬਣਾਇਆ ਗਿਆ ਹੈ। ਸਿਸੋਦੀਆ ਨੇ ਕਿਹਾ ਕਿ ਟੈਕਸ ਦੀ ਵਸੂਲੀ ਵਧੀ ਹੈ। ਇਸ ਸਾਲ 26604 ਕਰੋੜ ਰੁਪਏ ਦੀ ਟੈਕਸ ਦੀ ਵਸੂਲੀ ਹੋਈ। ਦਿੱਲੀ ‘ਚ ਪ੍ਰਤੀ ਵਿਅਕਤੀ ਆਮਦਨੀ ਵਧੀ ਹੈ। 14ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦਿੱਲੀ ‘ਚ ਲਾਗੂ ਕਰਨ ਦੀ ਮੰਗ ਕਰਦੇ ਹੋਏ ਸਿਸੋਦੀਆ ਨੇ ਕਿਹਾ ਕਿ ਟੈਕਸ ਆਮਦਨੀ ’ਚੋਂ ਦਿੱਲੀ ਨੂੰ ਸਿਰਫ਼ 325 ਕਰੋੜ ਰੁਪਏ ਮਿਲਦਾ ਹੈ।ਦਿੱਲੀ ਦੇ ਨਾਲ ਮਤਰੇਏਆ ਵਾਲਾ ਸਲੂਕ ਹੁੰਦਾ ਹੈ।ਜਦਕਿ ਕੇਂਦਰ ਨੂੰ ਦਿੱਲੀ ਤੋਂ 1.3 ਲੱਖ ਕਰੋੜ ਦਾ ਟੈਕਸ ਮਿਲਦਾ ਹੈ।

WRITTEN BY