Skip to content
Independent perspectives. Global stories.
BREAKING

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਮਾਤਾ ਦਾ ਦੇਹਾਂਤ

Share this story

ਕਾਦੀਆਂ, 25 ਜੂਨ (ਪੀ. ਟੀ.)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਮਾਤਾ ਗੁਰਬਚਨ ਕੌਰ ਬਾਜਵਾ (85 ਸਾਲ) ਦਾ ਦੇਹਾਂਤ ਅੱਜ ਕਰੀਬ 12 ਵਜੇ ਕਸਬਾ ਕਾਦੀਆਂ ਦੇ ਸੁਖ ਹਸਪਤਾਲ ‘ਚ ਹੋ ਗਿਆ। ਪਿਛਲੇ ਕੁੱਝ ਸਮੇਂ ਤੋਂ ਉਹ ਬਿਮਾਰ ਸਨ। ਬੀਤੀ ਰਾਤ ਉਨ੍ਹਾਂ ਦੀ ਹਾਲਤ ਕੁੱਝ ਨਾਜ਼ਕ ਹੋਈ ਤਾਂ ਉਨ੍ਹਾਂ ਨੂੰ ਸੁਖ ਹਸਪਤਾਲ ਕਾਦੀਆਂ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਇਲਾਜ ਦੇ ਚੱਲਦੇ ਅੱਜ ਕਰੀਬ 12 ਵਜੇ ਗੁਰਬਚਨ ਕੌਰ ਨੇ ਆਪਣੀ ਅੰਤਿਮ ਸਾਹ ਸੁਖ ਹਸਪਤਾਲ ‘ਚ ਹੀ ਲਏ। ਗੁਰਬਚਨ ਕੌਰ ਦੇ ਦਿਹਾਤ ਦੀ ਖ਼ਬਰ ਮਿਲਣ ‘ਤੇ ਅਕਾਲੀ ਦਲ ਨੇਤਾ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਇੱਥੇ ਸੋਗ ਜਤਾਇਆ।

ਉਨ੍ਹਾਂ ਦਾ ਕਹਿਣਾ ਸੀ ਕਿ ਇਹ ਬਾਜਵਾ ਪਰਿਵਾਰ ‘ਤੇ ਦੁੱਖ ਦਾ ਸਮਾਂ ਹੈ। ਉਥੇ ਹੀ ਇਲਾਕੇ ਭਰ ‘ਚ ਸੋਗ ਦੀ ਲਹਿਰ ਹੈ ਤੇ ਸਾਰੇ ਰਾਜਨੀਤਕ ਤੇ ਸਮਾਜਿਕ ਲੋਕਾਂ ਵੱਲੋਂ ਸੋਗ ਜਤਾਇਆ ਜਾ ਰਿਹਾ ਹੈ। ਗੁਰਬਚਨ ਕੌਰ ਜੀ ਦਾ ਅੰਤਿਮ ਸੰਸਕਾਰ ਕੱਲ੍ਹ 26 ਜੂਨ ਸਵੇਰੇ 11 ਵਜੇ ਬਾਜਵਾ ਫਾਰਮ ਹਾਊਸ ਕਾਦੀਆਂ ’ਚ ਕੀਤਾ ਜਾਵੇਗਾ।

WRITTEN BY