ਕਾਠਮੰਡੂ, 25 ਜੂਨ (ਪੀ. ਟੀ.)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 26 / 11 ਦੇ ਮਾਸਟਰਮਾਇੰਡ ਜਕੀਉਰ ਰਹਿਮਾਨ ਲਖਵੀ ਦੀ ਰਿਹਾਈ ਦੇ ਖ਼ਿਲਾਫ਼ ਸੰਯੁਕਤ ਰਾਸ਼ਟਰ ’ਚ ਭਾਰਤ ਦੀ ਕਵਾਇਦ ’ਚ ਚੀਨ ਦੇ ਅੜਚਣ ਪਾਉਣ ’ਤੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਇਹ ਸਬੰਧਾਂ ’ਚ ਹੋਈ ਤਰ¤ਕੀ ਤੋਂ ਵ¤ਖ ਰੁਖ਼ ਹੈ। ਨੇਪਾਲ ਦੀ ਮਦਦ ਲਈ ਆਯੋਜਿਤ ਇ¤ਕ ਅੰਤਰਰਾਸ਼ਟਰੀ ਸੰਮੇਲਨ ’ਚ ਸਵਰਾਜ ਨੇ ਚੀਨੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਲਖਵੀ ਕੋਈ ਆਮ ਅ¤ਤਵਾਦੀ ਨਹੀਂ ਹੈ, ਉਹ 166 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈਣ ਵਾਲੇ ਮੁੰਬਈ ਅ¤ਤਵਾਦੀ ਹਮਲੇ ਦਾ ਮਾਸਟਰਮਾਇੰਡ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਚੀਨ ਦੋਵੇਂ ਅ¤ਤਵਾਦ ਦਾ ਸ਼ਿਕਾਰ ਹਨ ਤੇ ਇਸਲਈ
ਚੰਗੇ ਤੇ ਭੈੜੇ ਅ¤ਤਵਾਦੀਆਂ ਦੇ ‘ਚ ਕੋਈ ਭੇਦ ਨਹੀਂ ਹੋਣਾ ਚਾਹੀਦਾ ਹੈ। ਸਵਰੂਪ ਨੇ ਕਿਹਾ ਕਿ ਸੁਸ਼ਮਾ ਨੇ ਕਿਹਾ ਕਿ ਮਸਲੇ ‘ਤੇ ਚੀਨ ਦਾ ਰੁਖ਼ ਭਾਰਤ – ਚੀਨ ਦੁਪ¤ਖੀ ਸਬੰਧਾਂ ‘ਚ ਜੋ ਵਿਕਾਸ ਹੋਇਆ ਹੈ, ਉਸਤੋਂ ਵ¤ਖ ਲ¤ਗਦਾ ਹੈ। ਉਨ੍ਹਾਂ ਨੇ ਕਿਹਾ ਕਿ ਵਾਂਗ ਨੇ ਸਵਰਾਜ ਨੂੰ ਭਰੋਸਾ ਦਿ¤ਤਾ ਕਿ ਚੀਨ ਸਭ ਤਰ੍ਹਾਂ ਦੇ ਅ¤ਤਵਾਦ ਦਾ ਵਿਰੋਧ ਕਰਦਾ ਹੈ ਤੇ ਉਹ ਮਾਮਲੇ ’ਤੇ ਗ਼ੌਰ ਕਰਨਗੇ।


