Skip to content
Independent perspectives. Global stories.
BREAKING

ਹੈਲੀਕਾਪਟਰ ਹਾਦਸਾ ਟਲਿਆ, ਵਾਲ-ਵਾਲ ਬਚੇ ਨਿਤਿਨ ਗਡਕਰੀ

Share this story

ਕੋਲਕਾਤਾ, 24 ਜੂਨ (ਪੀ. ਟੀ.)- ਪੱਛਮੀ ਬੰਗਾਲ ਦੇ ਹਲਦੀਆ ’ਚ ਇਕ ਹਾਦਸਾ ਹੁੰਦੇ ਹੁੰਦੇ ਬਚਿਆ ਹੈ। ਇਸ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਾਲ ਵਾਲ ਬੱਚ ਗਏ ਹਨ। ਨਿਤਿਨ ਗਡਕਰੀ ਨੇ ਕੋਲਕਾਤਾ ਹਵਾਈ ਅੱਡੇ ਤੋਂ ਹਲਦੀਆ ਲਈ ਅੱਜ ਸਵੇਰੇ 10 ਵਜੇ ਹੈਲੀਕਾਪਟਰ ‘ਚ ਸਵਾਰ ਹੋਏ ਸਨ। ਜਿਸ ਤਰ੍ਹਾਂ ਹੀ ਹੈਲੀਕਾਪਟਰ ਉਤਰਨ ਲੱਗਾ ਤਾਂ ਉਸਦੀ ਹਵਾ ਤੋਂ ਥੱਲੇ ਵਿਛਿਆ ਲਾਲ ਗਲੀਚਾ ਉੱਡ ਗਿਆ ਤੇ ਸਿੱਧਾ ਹੈਲੀਕਾਪਟਰ ਦੇ ਪਰਾਂ ਕੋਲ ਪਹੁੰਚ ਗਿਆ ਪਰ ਟਕਰਾਅ ਹੋਣ ਤੋਂ ਬਚਾਅ ਹੋ ਗਿਆ। ਇਸ ਤਰ੍ਹਾਂ ਇਹ ਇਕ ਵੱਡਾ ਹਾਦਸਾ ਵੀ ਬਣ ਸਕਦਾ ਸੀ, ਜੋ ਚੰਗੀ ਕਿਸਮਤ ਰਹਿੰਦੇ ਟੱਲ ਗਿਆ।

WRITTEN BY