Skip to content
Independent perspectives. Global stories.
BREAKING

ਆਈ.ਸੀ.ਸੀ. ਯੂਕੇ ਵੱਲੋਂ ਸਿਸਟਰ ਨਿਰਮਲਾ ਦੇ ਦੇਹਾਂਤ ਉ¤ਪਰ ਡੂੰਘੇ ਦੁੱਖ ਦਾ ਪ੍ਰਗਟਾਵਾ

Share this story

ਲੰਡਨ, 24 ਜੂਨ (ਪੀ. ਟੀ.)- ਆਈ ਸੀ ਸੀ ਯੂਕੇ ਦੇ ਚੇਅਰਮੈਨ ਪਾਸਟਰ ਸ੍ਰੀ ਅਸ਼ੋਕ ਮੱਟੂ, ਸੈਕਟਰੀ ਸ੍ਰੀ ਸੈਮੂਅਲ ਮਸੀਹ, ਸ੍ਰੀ ਟੋਨੀ ਵੜੈਚ ਫੋਲੜੀਵਾਲ ਨੇ ਸਿਸਟਰ ਨਿਰਮਲਾ ਦੇ ਦੇਹਾਂਤ ’ਤੇ ਦੁ¤ਖ ਪ੍ਰਗਟ ਕਰਦਿਆਂ ਕਿਹਾ, ‘ਸਿਸਟਰ ਨਿਰਮਲਾ ਦਾ ਜੀਵਨ ਸਮਾਜ ਸੇਵਾ ਤੇ ਗਰੀਬ ਤੇ ਬੇਸਹਾਰਾ ਲੋਕਾਂ ਦੀ ਦੇਖਭਾਲ ਲਈ ਸਮਰਪਿਤ ਸੀ। ਸਮੂਹ ਭਾਈਚਾਰਾ ਉਨ੍ਹਾਂ ਦੇ ਦੇਹਾਂਤ ਉ¤ਪਰ ਦੁਖ ’ਚੋਂ ਗੁਜ਼ਰ ਰਿਹਾ ਹੈ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਉਨ੍ਹਾਂ ਨੂੰ ਹਮੇਸ਼ਾ ਯਾਦ ਰ¤ਖੇਗੀ। ਮਿਸ਼ਨਰੀ ਨੇਤਾਵਾਂ ਨੇ ਸਿਸਟਰ ਨਿਰਮਲਾ ਨੂੰ ਮਦਰ ਟੇਰੇਸਾ ਦੀ ਯੋਗ ਉਤਰਾਧਿਕਾਰੀ ਕਹਿੰਦਿਆਂ ਕਿਹਾ ਕਿ ਲ¤ਖਾਂ ਲੋਕ ਉਨ੍ਹਾਂ ਨੂੰ ਯਾਦ ਰ¤ਖਣਗੇ ਜਿਨ੍ਹਾਂ ਦੀ ਜ਼ਿੰਦਗੀ ਨੂੰ ਮਾਨਵਤਾ ਦੀ ਸੇਵਾ ਦੇ ਜ਼ਰੀਏ ਉਨ੍ਹਾਂ ਛੂਹਿਆ।

ਮਦਰ ਟੈਰੇਸਾ ਦੀ ਉਤਰਾਧਿਕਾਰੀ ਅਤੇ ਸਮਾਜ ਸੇਵੀ ਸੰਸਥਾ ਮਿਸ਼ਨਰੀਜ਼ ਆਫ ਚੈਰਿਟੀ ਦੀ ਮੁਖੀ ਸਿਸਟਰ ਨਿਰਮਲਾ ਜੋਸ਼ੀ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਮਿਸ਼ਨਰੀਜ਼ ਆਫ ਚੈਰਿਟੀ ਦੀ ਸੰਸਥਾਪਕ ਮਦਰ ਟੇਰੇਸਾ ਵ¤ਲੋਂ ਮਾਰਚ, 1997 ਵਿਚ ਸੁਪੀਰਿਅਲ ਜਨਰਲ ਦਾ ਅਹੁਦਾ ਛ¤ਡਣ ਬਾਅਦ ਸਿਸਟਰ ਨਿਰਮਲਾ ਨੇ ਇਹ ਅਹੁਦਾ ਸੰਭਾਲਿਆ ਸੀ। ਮਦਰ ਟੇਰੇਸਾ ਦਾ ਦਿਹਾਂਤ 5 ਸਤੰਬਰ, 1997 ਨੂੰ ਹੋਇਆ ਸੀ। ਸਿਸਟਰ ਨਿਰਮਲਾ 24 ਮਾਰਚ, 2009 ਤ¤ਕ ਇਸ ਅਹੁਦੇ ‘ਤੇ ਰਹੇ। ਇਸ ਤੋਂ ਬਾਅਦ ਸਿਸਟਰ ਮੈਰੀ ਪ੍ਰੇਮਾ ਨੇ ਸੰਸਥਾ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲੀ ਆਈ ਸੀ ਸੀ ਦਾ ਕਹਿਣਾ ਹੈ ਕਿ ਸਿਸਟਰ ਨਿਰਮਲਾ ਨੇ ਮਦਰ ਟੈਰੇਸਾ ਤੋਂ ਬਾਅਦ ਚੈਰਿਟੀ ਮਿਸ਼ਨ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਅਤੇ ਸਮਾਜ ਦੀ ਸੇਵਾ ਕਰਦਿਆਂ ਬੇਸਹਾਰਾ ਲੋਕਾਂ ਦੇ ਲਈ ਮਸੀਹਾ ਬਣੀ। ਸਿਸਟਰ ਨਿਰਮਲਾ ਨੇ ਆਪਣਾ ਸਮੁ¤ਚਾ ਜੀਵਨ ਮਦਰ ਟੈਰੇਸਾ ਦੇ ਵਾਂਗ ਸਮਾਜ ਸੇਵਾ ਦੇ ਵਿਚ ਲਗਾ ਦਿ¤ਤਾ। ਸਵੇਰ ਤੋਂ ਲੈ ਕੇ ਸ਼ਾਮ ਤੀਕ ਸੇਵਾ ਪ੍ਰਤੀ ਸਮਰਪਿਤ ਰਹੀ।

WRITTEN BY