Skip to content
Independent perspectives. Global stories.
BREAKING

ਸ. ਮਨਜੀਤ ਸਿੰਘ ਜੀਕੇ ਨੇ ਲਈ ਪ੍ਰੋ. ਭੁੱਲਰ ਦੀ ਸਾਰ

Share this story

ਮੈਰੀਲੈਂਡ, 24 ਜੂਨ (ਡਾ. ਗਿੱਲ)- ਜਿੱਥੇ ਅਮਰੀਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਕਾਫੀ ਸਰਗਰਮ ਹੈ ਉਥੇ ਨਿੱਤ ਕੋਈ ਨਾ ਕੋਈ ਸਮਾਗਮ ਜਾਂ ਦ੍ਰਿਸ਼ ਵੇਖਣ ਨੂੰ ਮਿਲਦਾ ਹੈ। ਪੰਜਾਬ ਟਾਇਮਜ਼ ਦੇ ਯੂਐਸਏ ਤੋਂ ਇਸ ਵਿਸ਼ੇਸ਼ ਪ੍ਰਤੀਨਿਧ ਨਾਲ ਸੰਖੇਪ ਜਿਹੀ ਟੈਲੀਫੋਨ ਮਿਲਣੀ ਦੌਰਾਨ ਯੂਐਸਏ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਮੁੱਖ ਆਗੂ ਸ. ਸਤਪਾਲ ਸਿੰਘ ਬਰਾੜ ਅਤੇ ਉਨ੍ਹਾਂ ਦੀ ਟੀਮ ਮੁਤਾਬਿਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸੀਨੀਅਰ ਅਕਾਲੀ ਨੇਤਾ ਸ. ਮਨਜੀਤ ਸਿੰਘ ਜੀਕੇ ਸਿੱਖਾਂ ਦੀਆਂ ਮੰਗ ਨੂੰ ਲੈ ਕੇ ਕਾਫੀ ਸਰਗਰਮੀ ਦਿਖਾਈ ਜਾ ਰਹੀ ਹੈ ਤਾਂ ਜੋ ਭਾਈਵਾਲ ਸਰਕਾਰ ਤੋਂ ਕੁਝ ਅਹਿਮ ਫੈਸਲੇ ਕਰਵਾਏ ਜਾਣ। ਉਨ੍ਹਾਂ ਦੀ ਅੰਮ੍ਰਿਤਸਰ ਫੇਰੀ ਤੋਂ ਪਤਾ ਚੱਲਿਆ ਕਿ ਉਹ ਪ੍ਰੋ. ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਕੇ ਸਾਰੀ ਸਥਿਤੀ ਦੀ ਜਾਣਕਾਰੀ

ਲਈ ਜਿਸ ਦੀ ਅਮਰੀਕਨ ਅਕਾਲੀ ਦਲ ਦੇ ਨੇਤਾਵਾਂ ਨੇ ਸ਼ਲਾਘਾ ਕੀਤੀ। ਇਨ੍ਹਾਂ ਨੇਤਾਵਾਂ ਵਿੱਚ ਸ. ਹਰਜੀਤ ਸਿੰਘ ਹੁੰਦਲ, ਸ. ਗੁਰਪ੍ਰਤਾਪ ਸਿੰਘ ਵੱਲਾ, ਸ. ਕੁਲਦੀਪ ਸਿੰਘ ਮੱਲਾ ਅਤੇ ਪ੍ਰਤਾਪ ਸਿੰਘ ਗਿੱਲ ਸ਼ਾਮਿਲ ਸਨ। ਗੌਰਤਲਬ ਹੈ ਕਿ ਮਨਜੀਤ ਸਿੰਘ ਜੀਕੇ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਸਾਰੀ ਰਿਪੋਰਟ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਹੈ ਅਤੇ ਉਨ੍ਹਾਂ ਨੂੰ ਸਾਰੇ ਨੇਤਾਵਾਂ ਅਤੇ ਵਰਕਰਾਂ ਦੀਆਂ ਸਰਗਰਮੀਆਂ ਤੋਂ ਜਾਣੂ ਕਰਵਾਇਆ। ਐਨ ਆਰ ਆਈ ਵਰਕਰਾਂ ਦੀ ਪਾਰਟੀ ਪ੍ਰਧਾਨ ਨੂੰ ਅਪੀਲ ਹੈ ਕਿ ਉਹ ਸ. ਮਨਜੀਤ ਸਿੰਘ ਜੀਕੇ ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ ਨੂੰ ਵੀ ਅਮਰੀਕਾ ਅਕਾਲੀ ਵਫਦ ਵਿੱਚ ਸ਼ਾਮਿਲ ਕਰਕੇ ਭੇਜਣ ਕਿਉਂਕਿ ਸ. ਜੀਕੇ ਦੀ ਅਮਰੀਕਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਨਾਲ ਕਾਫੀ ਨੇੜਤਾ ਹੈ ਅਤੇ ਉਹ ਵਰਕਰਾਂ ਦੇ ਕੰਮਾਂ ਤੋਂ ਵੀ ਵਾਕਫ ਹਨ ਜਿਸ ਕਰਕੇ ਪਾਰਟੀ ਨੂੰ ਅਹੁਦੇਦਾਰੀਆਂ ਦੇਣ ਵਿੱਚ ਇਨ੍ਹਾਂ ਦਾ ਰੋਲ ਕਾਫੀ ਸਹਾਈ ਹੋਵੇਗਾ।
ਭਾਵੇਂ ਅਕਾਲੀ ਵਰਕਰ ਹਰ ਵੇਲੇ ਸਾਂਝੇ ਕੰਮਾਂ ਅਤੇ ਐਨਆਰਆਈ ਸਰਗਰਮੀਆਂ ਵਿੱਚ ਲਗਾਤਾਰ ਯੋਗਦਾਨ ਪਾ ਰਹੇ ਹਨ ਪਰ ਪਾਰਟੀ ਵੱਲੋਂ ਲੰਮੇ ਸਮੇਂ ਤੋਂ ਵਿੰਗ ਮੁਲਤਵੀ ਕੀਤੇ ਜਾਣ ਕਰਕੇ ਕਾਰਗੁਜ਼ਾਰੀ ਠੰਡੇ ਬਸਤੇ ਵਿੱਚ ਪਈ ਨਜ਼ਰ ਆਉਂਦੀ ਹੈ। ਹੁਣ ਆਸ ਬੱਝੀ ਹੈ ਕਿ ਪਾਰਟੀ ਪ੍ਰਧਾਨ ਇਸ ਨੂੰ ਸੁਰਜੀਤ ਕਰਨ ਲਈ ਅਕਾਲੀ ਵਫਦ ਨੂੰ ਅਮਰੀਕਾ ਦੌਰੇ ’ਤੇ ਭੇਜ ਰਹੇ ਹਨ ਜਿਸ ਵਿੱਚ ਸ.  ਜੀਕੇ ਦੀ ਸ਼ਮੂਲੀਅਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਜਿਸ ਲਈ ਉਹ ਲਗਾਤਾਰ ਐਨ ਆਰ ਆਈ ਅਕਾਲੀ ਵਰਕਰਾਂ ਨਾਲ ਰਾਬਤਾ ਰੱਖ ਰਹੇ ਹਨ।

WRITTEN BY