ਬਰਨਾਲਾ, 21 ਜੂਨ (ਖੁੱਡੀ ਕਲਾਂ)- ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਜ਼ਿਲ੍ਹਾ ਬਰਨਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਵਿਖੇ ਡਾ.ਰਵਿੰਦਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ।ਜ੍ਹਿਲਾ ਬਰਨਾਲਾ ਵਿਖੇ ਬਤੌਰ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸੇਵਾਵਾਂ ਨਿਭਾ ਰਹੇ ਡਾ.ਆਰ.ਪੀ.ਸਿੰਘ ਦਾ ਸਨਮਾਨ ਉਹਨਾਂ ਵੱਲੋਂ ਪਿਛਲੇ ਦਿਨੀਂ ਸਿੱਖਿਆ ਵਿਭਾਗ ਦਾ ਵੱਕਾਰੀ ਅਵਾਰਡ ਮਾਲਤੀ ਥਾਪਰ ਗਿਆਨ ਪੀਠ ਜਿੱਤਣ ਅਤੇ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਵਿੱਚ ਅਣਥੱਕ ਆਗੂ ਦੇ ਤੌਰ ‘ਤੇ ਸੇਵਾਵਾਂ ਨਿਭਾਉਣ ਬਦਲੇ ਕੀਤਾ ਗਿਆ।ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਅਮਰੀਕ ਚੰਦ, ,ਹੈਡਮਾਸਟਰ ਕਮਲਜੀਤ ਸ਼ਰਮਾ, ਲੈਕਚਰਾਰ ਰਾਜੇਸ਼ ਕੁਮਾਰ,ਲੈਕਚਰਾਰ ਰਾਕੇਸ਼ ਕੁਮਾਰ,ਜਨਰਲ ਕੈਟਾਗਰੀ
ਦੇ ਜਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰ ਟੱਲੇਵਾਲ,ਅਧਿਆਪਕ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਠੀਕਰੀਵਾਲ ਅਤੇ ਅਧਿਆਪਕ ਦਲ ਦੇ ਜਿਲ੍ਹਾ ਜਨਰਲ ਸਕੱਤਰ ਨਰਿੰਦਰ ਕੁਮਾਰ ਨੇ ਡਾ. ਆਰ.ਪੀ.ਸਿੰਘ ਨੂੰ ਮਿਲੇ ਅਵਾਰਡ ਨੂੰ ਉਹਨਾਂ ਦੀ ਸ਼ਖਤ ਮਿਹਨਤ ਦਾ ਫਲ ਦੱਸਣ ਦੇ ਨਾਲ ਨਾਲ ਉਹਨਾਂ ਵੱਲੋਂ ਬਤੌਰ ਲੈਕਚਰਾਰ ਅਤੇ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਪ੍ਰਸ਼ੰਸਾ ਕੀਤੀ।ਬੁਲਾਰਿਆਂ ਨੇ ਉਹਨਾਂ ਵੱਲੋਂ ਜਨਰਲ ਕੈਟਾਗਰੀ ਫੈਡਰੇਸ਼ਨ ਵਿੱਚ ਨਿਭਾਏ ਜਾ ਰਹੇ ਸਾਰਥਿਕ ਰੋਲ ਦੀ ਵੀ ਪ੍ਰਸ਼ੰਸਾ ਕੀਤੀ।ਡਾ.ਆਰ.ਪੀ.ਸਿੰਘ ਨੇ ਇਸ ਸਨਮਾਨ ਬਦਲੇ ਸਮੂਹ ਜਨਰਲ ਕੈਟਾਗਰੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਆਪਣੀ ਕੈਟਾਗਰੀ ਕੋਲੋ ਸਨਮਾਨ ਪ੍ਰਾਪਤ ਕਰਕੇ ਮੈਨੂੰ ਅਥਾਹ ਖੁਸ਼ੀ ਮਹਿਸੂਸ਼ ਹੋ ਰਹੀ ਹੈ।ਉਹਨਾਂ ਕਿਹਾ ਕਿ ਇਸ ਤਰਾਂ ਦੇ ਸਨਮਾਨ ਵਿਆਕਤੀ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ।ਇਸ ਮੌਕੇ ਉਹਨਾਂ ਦੀ ਧਰਮ ਪਤਨੀ ਮੈਡਮ ਕਿਰਨ ਬਾਲਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ,ਡਾ.ਹਰੀਸ਼ ਕੁਮਾਰ,ਕੁਲਦੀਪ ਸਿੰਘ ਭੁੱਲਰ,ਅਸ਼ੋਕ ਕੁਮਾਰ,ਕਰਮਜੀਤ ਸਿੰਘ ਸੀ.ਐਚ.ਟੀ ਤੋਂ ਇਲਾਵਾ ਬਹੁਤ ਸਾਰੇ ਸਕੂਲਾਂ ਦੇ ਲੈਕਚਰਾਰ ਅਤੇ ਮਾਸਟਰ ਹਾਜ਼ਰ ਸਨ। ਸਟੇਜ ਸਕੱਤਰ ਦਾ ਫਰਜ਼ ਮਾਸਟਰ ਬੂਟਾ ਸਿੰਘ ਖਗੂੰੜਾ ਨੇ ਬਾਖੂਬੀ ਨਿਭਾਇਆ।



