ਚੰਡੀਗੜ੍ਹ, 21 ਜੂਨ (ਪੀ. ਟੀ.)- ਕੌਮਾਂਤਰੀ ਯੋਗ ਦਿਵਸ ਨੂੰ ਜਿ¤ਥੇ ਦੁਨੀਆ ਭਰ ‘ਚੋਂ ਭਰਵਾਂ ਹੁੰਗਾਰਾ ਮਿਲਿਆ ਉਥੇ ਪੰਜਾਬ ਦੇ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਯੋਗ ਦਿਵਸ ਤੋਂ ਦੂਰ ਰਹੇ। ਹਾਲਾਂਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੰਮ੍ਰਿਤਸਰ ਵਿਖੇ ਰਾਜ ਪ¤ਥਰੀ ਯੋਗ ਸਮਾਗਮ ‘ਚ ਹਿ¤ਸਾ ਤਾਂ ਜ਼ਰੂਰ ਲਿਆ ਪਰ ਯੋਗਾ ਕਰਨ ਤੋਂ ਉਹ ਵੀ ਬਚਦੇ ਨਜ਼ਰ ਆਏ।ਐਤਵਾਰ ਸਵੇਰੇ ਮੁ¤ਖ ਮੰਤਰੀ ਸ. ਬਾਦਲ ਆਪਣੇ ਬਾਲਾਸਰ (ਹਰਿਆਣਾ) ਸਥਿਤ ਫਾਰਮਹਾਊਸ ‘ਚ ਸਨ ਜਦਕਿ ਉਪ ਮੁ¤ਖ ਮੰਤਰੀ ਦਿ¤ਲੀ ਦੇ ਸਫਦਰਗੰਜ ਰੋਡ ਰਿਹਾਇਸ਼ ‘ਤੇ ਮੌਜੂਦ ਸਨ। ਦਿ¤ਲੀ ‘ਚ ਹੋਣ ਦੇ ਬਾਵਜੂਦ ਸੁਖਬੀਰ
ਯੋਗ ਦਿਵਸ ਦਾ ਹਿ¤ਸਾ ਨਹੀਂ ਬਣੇ। ਮੁ¤ਖ ਮੰਤਰੀ ਬਾਦਲ ਨੇ ਐਤਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਪਰ ਕਿਸੇ ਯੋਗ ਸਮਾਗਮ ‘ਚ ਹਿ¤ਸਾ ਨਹੀਂ ਲਿਆ। ਉਧਰ ਅੰਮ੍ਰਿਤਸਰ ਵਿਖੇ ਮਨਾਏ ਗਏ ਰਾਜ ਪ¤ਧਰੀ ਯੋਗ ਸਮਾਗਮ ’ਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਖੁਦ ਯੋਗਾ ਨਹੀਂ ਕੀਤਾ।



