ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੇ ਭਾਰਤ ਉ¤ਪਰ ਪਾਕਿਸਤਾਨ ਨੂੰ ਅਸਥਿਰ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਪ੍ਰਮਾਣੂ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਨਾ ਕਿ ਕਿਸੇ ‘ਜਸ਼ਨ’ ਦੇ ਮੌਕੇ ਲਈ। ਪਾਕਿਸਤਾਨ ਵਿੱਚ ਸਾਲ 1999 ਤੋਂ 2008 ਦੇ ਦਰਮਿਆਨ ਸ਼ਾਸਨ ਕਰਨ ਵਾਲੇ ਮੁਸ਼ੱਰਫ ਨੇ ਦਾਅਵਾ ਕੀਤਾ ਹੈ ਕਿ ਭਾਰਤ ਪਹਿਲਾਂ ਤੋਂ ਤਹਿ ਰਣਨੀਤੀ ਦੇ ਅਨੁਸਾਰ ਹਮਲਾਵਰ ਰੁਖ ਅਖਤਿਆਰ ਕਰ ਰਿਹਾ ਹੈ, ਜਿਸ ਦਾ ਮਕਸਦ ਪਾਕਿਸਤਾਨ ਨੂੰ ਪ੍ਰਮਾਣੂ ਸਮਰਥਾ ਤੋਂ ਸਖਣਾ ਕਰਨਾ ਹੈ। ਪਾਕਿਸਤਾਨੀ ਸਮਾਚਾਰ ਚੈਨਲ ‘ਦੁਨੀਆ ਨਿਊਜ਼’ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ‘‘ਅਸੀਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਪਰ ਜੇਕਰ ਸਾਡੀ ਹੋਂਦ ਨੂੰ ਖਤਰਾ ਪੈਦਾ ਹੁੰਦਾ ਹੈ ਤਾਂ ਇਹ ਹਥਿਆਰ ਕਿਹੜੇ ਦਿਨ ਲਈ ਹਨ? ਜੇਕਰ ਮੈਂ ਚੌਧਰੀ ਸ਼ੁਜਾਤ ਦੇ ਸ਼ਬਦਾਂ ਵਿੱਚ ਕਹਾਂ ਤਾਂ ਕਿ ਸਾਡੇ ਪ੍ਰਮਾਣੂ ਹਥਿਆਰ ਸ਼ਬ-ਏ-ਬਾਰਾਤ ਵਿੱਚ ਚਲਾਉਣ ਲਈ ਰੱਖੇ ਹਨ? ’’।


