Skip to content
Independent perspectives. Global stories.
BREAKING

ਸਕੇ ਭਰਾ ਅਤੇ ਭਰਜਾਈ ਉ¤ਤੇ ਜ਼ਮੀਨ ਅਤੇ ਘਰ ਹੜ¤ਪਣ ਦਾ ਲਾਇਆ ਦੋਸ਼

Share this story

ਸ੍ਰੀ ਹਰਗੋਬਿੰਦਪੁਰ, 11 ਜੂਨ (ਚਰਨਜੀਤ ਚੀਮਾ)- ਅ¤ਜ ਹਰਦੀਪ ਸਿੰਘ ਪੁ¤ਤਰ ਰਣਯੋਧ ਸਿੰਘ ਵਾਸੀ ਸੰਤੋਖਪੁਰ ਸ੍ਰੀ ਹਰਗੋਬਿੰਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਪੱਤਰਕਾਰਾਂ ਨੂੰ ਹਲਫੀਆ ਬਿਆਨ ਸਮੇਤ ਜਾਣਕਾਰੀ ਦਿੱਤੀ ਕਿ ਉਹ ਇਥੋਂ ਦਾ ਹੀ ਵਸਨੀਕ ਹੈ ਅਤੇ ਕੰਮਕਾਰ ਦੇ ਸਿਲਸਲੇ ਵਿਚ ਫਰੀਦਾਬਾਦ ਵਿਖੇ ਰਹਿੰਦਾ ਹੈ ਅਤੇ ਉਹ ਤਿੰਨ ਭਰਾ ਸਨ ਅਤੇ ਤਿੰਨਾਂ ਦਾ ਬਰਾਬਰ ਹਿਸਾ ਜ਼ਮੀਨ ਅਤੇ ਘਰ ਹੈ।ਉਸ ਨੇ ਦ¤ਸਿਆ ਕਿ ਉਸ ਦੇ ਹਿਸੇ ਦੀ ਜ਼ਮੀਨ ਅਤੇ ਘਰ ਦੀ ਜਗ੍ਹਾ ’ਤੇ ਮੇਰੇ ਸ¤ਕੇ ਭਰਾ ਬਲਬੀਰ ਸਿੰਘ ਪੁ¤ਤਰ ਰਣਯੋਧ ਸਿੰਘ ਵਾਸੀ ਸੰਤੋਖਪੁਰ ਸ੍ਰੀ ਹਰਗੋਬਿੰਦਪੁਰ ਜੋ ਕਿ ਵਿਦੇਸ਼ ਗਿਆ ਹੈ ਅਤੇ ਉਸਦੀ ਪਤਨੀ ਮੇਰੀ ਭਰਜਾਈ ਕੁਲਦੀਪ ਕੌਰ ਪਤਨੀ ਬਲਬੀਰ ਸਿੰਘ ਨੇ ਮੇਰੇ ਪਿਛੋਂ ਮੇਰੀ ਜ਼ਮੀਨ

ਅਤੇ ਘਰ ਦੀ ਜਗਾ ਤੇ ਕਬਜਾ ਕਰ ਲਿਆ ਹੈ ਜਿਸ ਜਗ੍ਹਾ ’ਤੇ ਮੇਰਾ ਘਰ ਸੀ ਉਸ ਨੂੰ ਢਾਹ ਕੇ ਆਪਣੀ ਕੋਠੀ ਬਣਾ ਲਈ ਹੈ ਅਤੇ ਮੇਰੇ ਮਕਾਨ ਦਾ ਨਾਮੋ ਨਿਸ਼ਾਨ ਖਤਮ ਕਰ ਦਿਤਾ ਹੈ ਅਤੇ ਮੇਰੀ ਜਮੀਨ ਫਗਣ ਸਿੰਘ ਵਾਸੀ ਸੰਤੋਖਪੁਰ ਨੂੰ ਠੇਕੇ ’ਤੇ ਦਿੱਤੀ ਸੀ ਜੋ ਕਿ ਹੁਣ ਮੇਰੀ ਜ਼ਮੀਨ ’ਤੇ ਪ¤ਕਾ ਕਬਜ਼ਾ ਕਰ ਰਿਹਾ ਹੈ ।ਜਦ ਵੀ ਮੈ ਪਿੰਡ ਆਉੰਦਾ ਹਾਂ ਤਾਂ ਉਕਤ ਤਿੰਨੇ ਜਣੇ ਮੈਨੂੰ ਮਾਰ ਕੁਟਾਈ ਕਰਦੇ ਹਨ ।ਪਹਿਲਾਂ ਵੀ ਮੈ ਪਿੰਡ 2013 ਵਿਚ ਆਇਆ ਸੀ ਤਾਂ ਇਹਨਾ ਨੇ ਮੇਰੀ ਮਾਰ ਕੁਟਾਈ ਕੀਤੀ ਤਾਂ ਕਿ ਮੈ ਇਥੋ ਚਲਾ ਜਾਵਾਂ ।ਹੁਣ ਮੈਨੂੰ ਧਮਕੀਆ ਦਿੰਦੇ ਹਨ ਕਿ ਅਸੀ ਤੈਨੂੰ ਜਾਨੋ ਮਰਵਾ ਦੇਣਾ ਹੈ ਨਹੀ ਤਾਂ ਤੂ ਇਥੋ ਨਿਕਲ ਜਾਂ ਤੇ ਜਮੀਨ ਵ¤ਲ ਮੁੜ ਕੇ ਨਾ ਵੇਖੀ।੍ਹਹਰਦੀਪ ਸਿੰਘ ਨੇ ਭਰੇ ਹੋਏ ਮਨ ਨਾਲ ਕਿਹਾ ਕਿ ਉਸਨੇ 27/1/2004 ਨੂੰ ਆਪਣਾ ਸਰੀਰ ਦਾਨ ਕਰ ਦਿਤਾ ਹੈ ਅਤੇ ਮੇਰੀ ਪ੍ਰਸਾਸਨ ਅ¤ਗੇ ਬੇਨਤੀ ਹੈ ਕਿ ਜੇਕਰ ਇਹ ਲੋਕ ਮੈਨੂੰ ਮਰਵਾ ਵੀ ਦੇਣ ਤਾਂ ਵੀ ਮੇਰਾ ਸਰੀਰ ਹਸਪਤਾਲ ਪਹੁੰਚਾਇਆ ਜਾਵੇ ਤਾਂ ਜੋ ਕਿਸੇ ਗਰੀਬ ਜਾਂ ਲਾਚਾਰ ਦੇ ਕੰਮ ਆ ਸ¤ਕਾਂ।ਉਸ ਨੇ ਪ੍ਰਸਾਸ਼ਨ ਤੋ ਮੰਗ ਕੀਤੀ ਕਿ ਕੁਲਦੀਪ ਕੌਰ ਪਤਨੀ ਬਲਬੀਰ ਸਿੰਘ,ਸੰਨਦੀਪ ਸਿੰਘ ਪੁ¤ਤਰ ਬਲਬੀਰ ਸਿੰਘ ,ਫੰਗਣ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਮੁਹ¤ਲਾ ਸੰਤੋਖਪੁਰ ਕੋਲੋ ਮੇਰੀ ਜਮੀਨ ਅਤੇ ਮੇਰਾ ਘਰ ਦਿਵਾਇਆ ਜਾਵੇ ਤਾਂ ਜੋ ਮੈ ਆਪਣੇ ਜ¤ਦੀ ਪਿੰਡ ਵਿਚ ਰਹਿ ਸਕਾਂ।

WRITTEN BY