ਛੇਹਰਟਾ, 21 ਜੂਨ (ਦਲਬੀਰ ਸਿੰਘ ਗੁਮਾਨਪੁਰਾ)- ਜ਼ਿਲ੍ਹਾ ਕਮਾਂਡਰ ਸ. ਗਗਨਪ੍ਰੀਤ ਸਿੰਘ ਢਿੱਲੋਂ ਅਨੁਸਾਰ ਸਪਤਾਹਿਕ ਚੱਲ ਰਹੇ ਸਿਵਲ ਡਿਫੈਂਸ ਸੈਟਅਪ ਨੂੰ ਆਰਗਨਾਈਜ ਕਰਦੇ ਹੋਏ ਟੇਨਿੰਗ ਮੋਕ ਡਰਿਲ/ ਐਕਸਰਸਾਈਜ਼ਸ/ਡੈਮੋਨਸਟਰੇਸ਼ਨ ਸਬੰਧੀ ਸਿਖਲਾਈ ਅਧੀਨ ਪੁਲਿਸ ਲਾਈਨ ਦਿਹਾਤੀ ਅੰਮ੍ਰਿਤਸਰ ਵਿਖੇ ਜਾਇਜਾ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਜਲੰਧਰ ਡਵੀਜਨ ਦੇ ਡਵੀਜਨਲ ਕਮਾਂਡੈਂਟ ਸ਼੍ਰੀ ਬਲਦੇਵ ਸਿੰਘ ਟਾਈਗਰ ਤੇ ਮੌਕੇ ’ਤੇ ਮੌਜੂਦ ਸ਼੍ਰੀ ਗਗਨਪ੍ਰੀਤ ਸਿੰਘ ਢਿੱਲੋਂ ਜ਼ਿਲ੍ਹਾ ਕਮਾਂਡਰ ਐਸ.ਕੇ. ਸ਼ਰਮਾ ਆਈ.ਪੀ.ਐਸ. ਵੱਲੋਂ ਡੀ.ਜੀ.ਪੀ. ਜੀ ਦੀ ਆਮਦ ਤੇ ਵੱਡਾ ਇਕਠ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਤਾਂ ਕਿ ਆਮ ਸ਼ਹਿਰੀ ਤੇ ਪੇਂਡੂ ਲੋਕਾਂ ਨੂੰ ਸਿਵਲ ਡੀਫੈਂਸ ਦੀਆਂ ਸਰਗਰਮੀਆਂ
ਬਾਰੇ ਜਾਣੂ ਕਰਵਾਇਆ ਜਾਵੇ। ਇਸ ਤੋਂ ਇਲਾਵਾ ਜਿਲ੍ਹਾ ਡਵੀਜਨਲ ਕਮਾਂਡੈਂਟ ਵੱਲੋਂ ਗਗਨਪ੍ਰੀਤ ਸਿੰਘ ਢਿਲੋਂ ਜਸਕਰਨ ਸਿੰਘ ਬਟਾਲੀਅਨ ਕਮਾਂਡਰ ਦੇ ਨਾਲ ਰਿਹਾਸਲ/ਤਿਆਰੀਆਂ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਅਤੇ ਪੰਜਾਬ ਹੋਮ ਗਾਰਡਸ ਅਤੇ ਸਿਵਲ ਡੀਫੈਂਸ ਪੰਜਾਬ ਪੁਲਿਸ ਦੇ ਅਹੁਦੇਦਾਰਾਂ ਨੂੰ ਨਿਰਦੇਸ਼ ਜਾਰੀ ਕੀਤੇ ਸਨ। ਇਸ ਮੌਕੇ ਤੇ ਡਿਪਟੀ ਚੀਫ਼ ਵਾਰਡਨ ਸੁਰਜੀਤ ਸ਼ਰਮਾ ਸਾਬਕਾ ਜ਼ਿਲ੍ਹਾ ਕਮਾਂਡਰ ਰਾਜਬੀਰ ਸਿੰਘ ਆਹਲੂਵਾਲੀਆ, ਸ੍ਰੀ ਸੁਰਿੰਦਰਜੀਤ ਸਿੰਘ ਕੋਹਲੀ ਸਾਬਕਾ ਕੰਪਨੀ ਕਮਾਂਡਰ, ਸ੍ਰੀ ਸੁਬੇਗ ਸਿੰਘ ਕੰਪਨੀ ਕਮਾਂਡਰ, ਸ੍ਰੀ ਰਵੇਲ ਸਿੰਘ ਰੰਧਾਵਾਂ ਸੀ.ਟੀ.ਸੀ. ਸ੍ਰੀ ਮਨਪ੍ਰੀਤ ਸਿੰਘ ਰੰਧਾਵਾ ਕੰਪਨੀ ਕਮਾਂਡਰ ਮੁਕੇਸ਼ ਕੁਮਾਰ ਸਹਾਇਕ ਜ਼ਿਲ੍ਹਾ ਕਮਾਂਡਰ ਅਤੇ ਡਵੀਜਨਲ ਵਾਰਡਨਜ ਵੱਲੋਂ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਸਿਵਲ ਡੀਫੈਂਸ ਦੀ ਮਹੱਤਤਾ ਅਤੇ ਕਾਰਗੁਜ਼ਾਰੀ ਬਾਰੇ ਚਾਨਣ ਪਾਉਣ ਉਪਰੰਤ ਸਮੂਹ ਸਟਾਫ਼ ਵੀ ਸ਼ਾਮਿਲ ਸੀ।



