Skip to content
Independent perspectives. Global stories.
BREAKING

ਸਾਉਣੀ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਲਈ ਪਾਵਰਕਾਮ ਵੱਲੋਂ ਪੁਖਤਾ ਪ੍ਰਬੰਧ

Share this story

ਚੰਡੀਗੜ੍ਹ, 8 ਜੂਨ (ਪੀ. ਟੀ.)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਗਰਮੀਆਂ ਦੌਰਾਨ ਆਮ ਖੱਪਤਕਾਰਾਂ ਨੂੰ ਬਿਜਲੀ ਸਪਲਾਈ ਦੇਣ ਦੇ ਪੁਖਤਾ ਪ੍ਰਬੰਧ ਕਰ Ñਲਏ ਗਏ ਹਨ ਅਤੇ 10 ਜੂਨ ਤੋਂ ਸ਼ੁਰੂ ਹੋ ਰਹੇ ਝੋਨੇ ਦੀ ਲਵਾਈ ਦੌਰਾਨ ਕਿਸਾਨ੍ਯਾਂ ਨੂੰ ਟਿਊਬਵੈਲਾਂ ਲਈ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਅੱਜ ਇੱਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਪੰਜਾਬ ਵਿਚ ਸਾਉਣੀ ਦੇ ਮੌਸਮ ਦੌਰਾਨ 28 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਸ਼ੁਰੂ ਹੋ ਰਹੀ ਹੈ ਜਿਸ ਦੌਰਾਨ ਬਿਜਲੀ ਦੀ ਮੰਗ ਤੇਜੀ ਨਾਲ ਵਧਦੀ ਹੈ ਅਤੇ ਬਿਜਲੀ ਵੰਡ ਢਾਂਚੇ ’ਤੇ ਵੀ ਦਬਾਅ ਵਧਦਾ ਹੈ ਜਿਸ ਨਾਲ ਨਜਿੱਠਣ ਲਈ ਪਾਵਰਕਾਮ ਵਲੋਂ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਵਿਸ਼ੇਸ਼ ਤੌਰ ’ਤੇ ਖੇਤੀ ਖੇਤਰ ਨੂੰ ਬਿਜਲੀ ਸਪਲਾਈ ਲਈ ਕਈ ਰਾਜਾਂ/ਕੰਪਨੀਆਂ ਨਾਲ ਲਗਭਗ 4000 ਕਰੋੜ ਰੁਪੈ ਦੀ ਬਿਜਲੀ ਖਰੀਦ/ਵਟਾਂਦਰੇ ਬਾਰੇ ਸਮਝੌਤੇ ਕੀਤੇ ਗਏ ਹਨ।

WRITTEN BY