Skip to content
Independent perspectives. Global stories.
BREAKING

…ਬਦਕਿਸਮਤੀ ਨਾਲ ਉਹ ਵੀ ਬੱਸ ’ਚ ਸਵਾਰ ਹੋ ਗਿਆ

Share this story

ਅੱਜ ਕਟਾਣੀ ਕਲਾਂ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਕੰਬਲ ਫੈਕਟਰੀ ਦੀ ਬੱਸ ’ਚ ਗੰਭੀਰ ਰੂਪ ’ਚ ਜ਼ਖਮੀ ਹੋਣ ਵਾਲਾ ਸਮਰਾਲਾ ਵਾਸੀ 45 ਸਾਲਾ ਬਲਰਾਜ ਮੁਝੈਲ ਆਪਣੇ ਇਕ ਸਾਥੀ ਦੇ ਕਹੇ ’ਤੇ ਕੰਬਲ ਫੈਕਟਰੀ ’ਚ ਨੌਕਰੀ ਲੈਣ ਲਈ ਬਦਕਿਸਮਤੀ ਨਾਲ ਇਸ ਬੱਸ ’ਚ ਸਵਾਰ ਹੋ ਗਿਆ। ਬਲਰਾਜ ਮੁਝੈਲ ਨੂੰ ਨੌਕਰੀ ਦੀ ਤਲਾਸ਼ ਸੀ ਅਤੇ ਉਸ ਨੂੰ ਪਤਾ ਲੱਗਾ ਕਿ ਇਸ ਕੰਬਲ ਫੈਕਟਰੀ ’ਚ ਨੌਕਰੀ ਲਈ ਥਾਂ ਖਾਲੀ ਹੈ। ਹਾਦਸੇ ’ਚ ਗੰਭੀਰ ਰੂਪ ’ਚ ਜ਼ਖਮੀ ਹੋਏ ਬਲਰਾਜ ਮੁਝੈਲ ਦੇ ਕਾਫੀ ਸੱਟਾਂ ਵੱਜੀਆਂ ਹਨ ਅਤੇ ਉਸ ਨੂੰ ਫਿਲਹਾਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਜ਼ੇਰੇ ਇਲਾਜ ਰੱਖਿਆ ਹੋਇਆ ਹੈ।

WRITTEN BY