Skip to content
Independent perspectives. Global stories.
BREAKING

ਪੰਜਾਬ ਪੈਨਸ਼ਨਰਜ਼ ਵੈਲਫੇਅਰ ਜ਼ਿਲ੍ਹਾ ਸੰਗਰੂਰ ਦੀ ਅਹਿਮ ਮੀਟਿੰਗ ਹੋਈ

Share this story

ਸੰਗਰੂਰ, 8 ਜੂਨ (ਗਰੋਵਰ)- ਪੰਜਾਬ ਪੈਨਸ਼ਨਰਜ ਵੈਲਫੇਅਰ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਅਰਜਨ ਸਿੰਘ, ਮੰਗਤ ਰਾਏ ਸ਼ਰਮਾਂ ਬਲਵੀਰ ਸਿੰਘ, ਦਲਬਾਰ ਸਿੰਘ,ਜਗਜੀਤ ਸਿੰਘ ਤੇ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਡੀ ਸੀ ਕਮਪਲੈਕਸ ਸੰਗਰੂਰ ਵਿੱਖੇ ਹੋਈ। ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ ਦੀਆਂ ਪ੍ਰਵਾਨ ਕੀਤੀਆਂ ਮੰਗਾਂ ਨੂੰ ਲਾਗੂ ਨਾ ਕਰਨ ਟਾਲ ਮਟੋਲ ਦੀ ਨੀਤੀ  ਅਖਤਿਆਰ ਕਰਨ 16 ਅਪ੍ਰੈਲ 2015 ਨੂੰ ਉਪ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਸਕੱਤਰ ਵੀਨੀ ਮਹਾਜਨ ਨਾਲ ਚੰਡੀਗੜ ਵਿਖੇ ਪੰਜਾਬ ਗੋ: ਜੁਆਇਟ ਫਰੰਟ ਪੰਜਾਬ ਨਾਲ ਹੋਈ ਮੀਟਿੰਗ,ਬੇਸਿੱਟਾ ਰਹਿਣ ਅਤੇ ਸਰਕਾਰ ਦੇ ਅੜੀਅਨ ਵਤੀਰੇ ਕਾਰਨ ਪੈਨਰਨਰਾ ਤੇ ਬਹੁਤ ਰੋਸ ਪਾਇਆ ਜਾ ਰਿਹਾ ਹੈ।ਮੀਟਿੰਗ ਵਿੱਚ  ਜਗਦੀਸ਼ ਸ਼ਰਮਾਂ ਸਰਪ੍ਰਸਤ ਅਤੇ ਭਜਨ ਸਿੰਘ ਜਿਲ੍ਹਾਂ

ਜਰਨਲ ਸਕੱਤਰ ਨੇ ਸੰਬੋਧਨ ਵਿੱਚ ਦਸਿਆ ਹੈ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਦਾ 10 ਪ੍ਰਤੀਸ਼ਤ ਜਨਵਰੀ 2014 ਤੋਂ 7 ਪ੍ਰਤੀਸ਼ਤ ਡੀ ਏ ਜੁਲਾਈ 2014 ਤੋਂ6 ਪ੍ਰਤੀਸ਼ਤ ਡੀ ਏ ਜਨਵਰੀ 2015 ਤੋ ਦੱਬ ਰੱਖਿਆ ਹੈ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਕਰਨ ਤੋਂ ਸਰਕਾਰ ਭੱਜ ਰਹੀ ਹੈ।ਕੈਸ ਲੈਸ  ਮੈਡੀਕਲ ਸਹੂਲਤ 15 ਪ੍ਰਤੀਸ਼ਤ ਡੀ ਏ ਪੈਨਸ਼ਨ ਵਿੱਚ ਮਰਜ ਕਰਨ ਡਾਕਟਰੀ ਭੱਤੇ ਵਿੱਚ ਵਾਧਾ ਕਰਨ ਅਤੇ ਹੋਰ ਮੰਨੀਆ ਮੰਗਾਂ ਤੋਂ ਸ ਰਕਾਰ ਮੁਨਕਰ ਹੋ ਗਈ ਹੈ। ਪੈਨਸਨਰਾਂ ਨੁੂੰ ਪਹਿਲਾ  ਮਿਲਦੇ ਹੱਕ ਖੋਹੇ ਜਾ ਰਹੇ ਹਨ। ਇਸ ਸਾਰੀ ਸਥਿਤੀ ਨੂੰ ਮੁੱਖ ਰੱਖ ਕੇ ਪੈਨਸ਼ਨਰ ਜੁਆਇਟ ਫਰੰਟ ਵੱਲੋਂ ਉਲੀਕੇ ਸੰਘਰਸ਼ ਦੀ ਲੜੀ ਵਿੱਚ ਜਿਲ੍ਹਾ ਸੰਗਰੂਰ ਦੇ ਪੈਨਸ਼ਨਰ  ਮਿਤੀ 17 ਜੂਨ 2015 ਨੂੰ ਡੀ ਸੀ ਦਫਤਰ ਸੰਗਰੂਰ ਦੇ ਸਾਹਮਣੇ ਵਿਸ਼ਾਲ ਪੋਲ ਘੋਖ ਰੈਲੀ ਅਤੇ ਮੁਜਾਹਰਾ ਕਰਨ ਦਾ ਫੈਸਲਾ ਕੀਤਾ ਹੈ। ਇਸ ਰੈਲੀ ਨੂੰ ਪੰਜਾਬ ਪੈਨਸ਼ਨਰ ਜੁਆਇਟ ਫਰੰਟ ਦੇ ਜਰਨਲ ਸਕੱਤਰ ਸਾਥੀ ਰਣਬੀਰ ਢਿਲੋਂ ਜਿਲ੍ਹੇ ਦੇ ਪੈਨਸ਼ਨਰਾ ਨੂੰ ਸੰਬੋਧਨ ਕਰਨ ਤੇ ਇਸ ਸਮੇ ਵਰਿੰਦਰ ਬਾਲੀ, ਹਰਚਰਨ ਸਿੰਘ,ਤਾਰਾ ਸਿੰਘ, ਪ੍ਰਸ਼ੋਤਮ ਦਾਸ ਸ਼ਰਮਾਂ,ਅਮਰ ਨਾਥ ਸ਼ਰਮਾਂ, ਲਾਲ ਸਿੰਘ, ਬਿਰਜ ਲਾਲ ਧੀਮਾਨ, ਹਰਬੰਸ ਸਿੰਘ ਮਹਿਮੀ ਖਜਾਨ ਚੰਦ ਰਘੁਵਰ ਦਿਆਲ ਗੁਪਤਾ, ਭੁਪਿੰਦਰ ਸ਼ਰਮਾਂ,  ਜੈ ਦਿਆਲ, ਭੁਪਿੰਦਰ ਨਾਥ, ਅਜੈਬ ਸਿੰਘ, ਸਜੂ ਸਿੰਘ ਮਾਨ, ਆਜਾਦ ਰਾਮ,ਪ੍ਰੇਮ ਕੁਮਾਰ ਲਹਿਰਾਗਾਗਾ ਹਾਜਰ ਸਨ।

WRITTEN BY