Skip to content
Independent perspectives. Global stories.
BREAKING

ਨਿਤਿਸ਼ ਹੋਣਗੇ ਬਿਹਾਰ ਦੇ ਮੁੱਖ ਮੰਤਰੀ ਉਮੀਦਵਾਰ

Share this story

NITISH  ਨਵੀਂ ਦਿ¤ਲੀ, 8 ਜੂਨ (ਪੀ. ਟੀ. ਲਾਇਵ)- ਸਮਾਜਵਾਦੀ ਪਾਰਟੀ ਦੇ ਸੁਪਰੀਮੋ ਨੇ ਅ¤ਜ ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਦੀ ਲੜਾਈ ਖ਼ਤਮ ਕਰਵਾ ਦਿ¤ਤੀ ਹੈ।ਮੁਲਾਇਮ ਨੇ ਐਲਾਨ ਕੀਤਾ ਹੈ ਕਿ ਨਿਤਿਸ਼ ਕੁਮਾਰ ਹੀ ਬਿਹਾਰ ਦੇ ਮੁੱਖ ਮੰਤਰੀ ਉਮੀਦਵਾਰ ਹੋਣਗੇ।ਲਾਲੂ ਦੀ ਹਾਜ਼ਰੀ ’ਚ ਮੁਲਾਇਮ ਨੇ ਨਿਤਿਸ਼ ਦੀ ਮੁ¤ਖ ਮੰਤਰੀ ਦਾਅਵੇਦਾਰੀ ’ਤੇ ਮੁਹਰ ਲਗਾਈ। ਮੁਲਾਇਮ ਨੇ ਕਿਹਾ ਕਿ ਲਾਲੂ ਤੇ ਨਿਤਿਸ਼ ਬਿਹਾਰ ’ਚ ਮਿਲਕੇ ਚੋਣ ਲੜਨਗੇ।ਉ¤ਥੇ ਹੀ ਲਾਲੂ ਨੇ ਇਸਤੋਂ ਬਾਅਦ ਪ੍ਰੈ¤ਸ ਕਾਨਫ਼ਰੰਸ ਕਰ ਕੇ ਕਿਹਾ ਕਿ ਮੈਂ ਤੇ ਨਿਤਿਸ਼ ਇ¤ਕ ਹੀ ਪਰਿਵਾਰ ਤੋਂ ਆਉਂਦੇ ਹਾਂ।ਸਾਡੇ ’ਚ ਕੁ¤ਝ ਮਤਭੇਦ ਸਨ, ਲੇਕਿਨ ਹੁਣ ਅਸੀਂ ਨਾਲ ਹਾਂ।ਸਾਡਾ ਇੱਕੋ-ਇੱਕ ਮਕਸਦ ਸੰਪਰਦਾਇਕਤਾ ਨੂੰ ਹਰਾਉਣਾ ਹੈ।

ਅਸੀਂ ਸਾਕਸ਼ੀ ਮਹਾਰਾਜ ਜਿਹੇ ਤ¤ਤਾਂ ਦੇ ਖ਼ਿਲਾਫ਼ ਲੜਾਂਗੇ ਜੋ ਕਹਿੰਦੇ ਹਨ ਕਿ ਰਾਮ ਮੰਦਿਰ ਬਣਕੇ ਰਹੇਗਾ।ਉਨ੍ਹਾਂ ਕਿਹਾ ਬਿਹਾਰ ਚੋਣ ’ਚ ਸੰਪਰਦਾਇਕ ਤਾਕਤਾਂ ਨੂੰ ਰੋਕਣ ਲਈ ਅਸੀਂ ਹਰ ਤਰ੍ਹਾਂ ਦਾ ਜ਼ਹਿਰ ਪੀਣ ਨੂੰ ਤਿਆਰ ਹਾਂ।ਲਾਲੂ ਨੇ ਕਿਹਾ ਕਿ ਅਸੀਂ ਸਭ ਮਿਲਕੇ ਭਾਜਪਾ ਨੂੰ ਹਰਾਵਾਂਗੇ।
ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ  ਨਿਤਿਸ਼ ਸਰਕਾਰ ਦਾ ਸਮਰਥਨ ਕਰ ਰਹੇ ਹਾਂ। ਸਾਡੀ ਇੱਕਜੁਟਤਾ ਉ¤ਤੇ ਕਈ ਸਵਾਲ ਉਠੇ ਪਰ ਅਸੀਂ ਸਾਰਿਆਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਇਸ ਮੌਕੇ ਲਾਲੂ ਯਾਦਵ ਨੇ ਕਿਹਾ ਕਿ ਮੇਰੇ ਪਰਿਵਾਰ ਦੇ ਕਿਸੇ ਬੱਚੇ ਦੀ ਸਿਆਸਤ ਵਿੱਚ ਰੁਚੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀੇ ਉਮੀਦਵਾਰ ਦੇ ਅਹੁਦੇ ਸਬੰਧੀ ਮੁਲਾਇਮ ਸਿੰਘ ਨੂੰ ਅਧਿਕਾਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਦੀਆਂ ਨਿਗਾਹਾਂ ਬਿਹਾਰ ਉ¤ਤੇ ਟਿਕੀਆਂ ਹੋਈਆਂ ਹਨ। ਸੀਟਾਂ ਦੀ ਵੰਡ ਸਬੰਧੀ ਉਨ੍ਹਾਂ ਕਿਹਾ ਕਿ ਦਿਲ ਮਿਲੇ ਹਨ ਤਾਂ ਸੀਟਾਂ ਦੀ ਵੰਡ ਵੀ ਹੋ ਜਾਵੇਗੀ।
ਇਸ ਮੌਕੇ ਨਿਤਿਸ਼ ਕੁਮਾਰ ਨੇ ਕਿਹਾ ਕਿ ਬਿਹਾਰ ਵਿਧਾਨਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਇੱਕ ਕਮੇਟੀ ਬਣੇਗੀ, ਜਿਹੜੀ ਉਮੀਦਵਾਰਾਂ ਬਾਰੇ ਫੈਸਲਾ ਕਰੇਗੀ।

WRITTEN BY