ਚੰਦਰਬਾਬੂ ਨਾਇਡੂ ਦੇ ਗ¤ਲਬਾਤ ਟੇਪ ਨਾਲ ਮਾਮਲੇ ’ਚ ਨਵਾਂ ਮੋੜ
ਹੈਦਰਾਬਾਦ, 8 ਜੂਨ (ਪੀ. ਟੀ.)- ਆਂਧਰਾ ਪ੍ਰਦੇਸ਼ ਦੇ ਮੁ¤ਖ ਮੰਤਰੀ ਚੰਦਰਬਾਬੂ ਨਾਇਡੂ ਤੇ ਮਨੋਨੀਤ ਵਿਧਾਇਕ ਐਲਵਿਸ ਸਟੀਫਨ ਦੀ ਇ¤ਕ ਕਥਿਤ ਗ¤ਲਬਾਤ ਦਾ ਆਡੀਓ ਟੇਪ ਸਥਾਨਕ ਟੀਵੀ ਚੈਨਲਾਂ ’ਤੇ ਪ੍ਰਸਾਰਿਤ ਹੋਣ ਨਾਲ ਵੋਟ ਦੇ ਬਦਲੇ ਨੋਟ ਵਿਵਾਦ ’ਚ ਇ¤ਕ ਨਵਾਂ ਮੋੜ ਆ ਗਿਅ ਹੈ। ਆਂਧਰਾ ਪ੍ਰਦੇਸ਼ ਸਰਕਾਰ ਦੇ ਸਲਾਹਕਾਰ (ਸੰਚਾਰ) ਪੀ ਪ੍ਰਭਾਕਰ ਨੇ ਖ਼ਬਰਾਂ ਤੋਂ ਸਖ਼ਤੀ ਨਾਲ ਇਨਕਾਰ ਕੀਤਾ ਤੇ ਕਿਹਾ ਕਿ ਆਂਧਰਾ ਪ੍ਰਦੇਸ਼ ਸਰਕਾਰ ਮਾਮਲੇ ਨੂੰ ਗੰਭੀਰਤਾ ਨਾਲ ਲਵੇਗੀ।ਕਥਿਤ ਗ¤ਲਬਾਤ ’ਚ ਇਹ ਗ¤ਲ ਸਾਹਮਣੇ ਆਈ ਹੈ ਕਿ ਆਂਧਰਾ ਪ੍ਰਦੇਸ਼ ਦੇ ਮੁ¤ਖ ਮੰਤਰੀ ਵਿਧਾਇਕ ਨੂੰ ਤੇਲੰਗਾਨਾ ਵਿਧਾਨ ਪ੍ਰੀਸ਼ਦ ਚੋਣ ’ਚ ਤੇਲਗੂ ਦੇਸਮ ਪਾਰਟੀ ਉਮੀਦਵਾਰ ਨੂੰ ਵੋਟ ਦੇਣ ਲਈ ਸਭ ਤਰ੍ਹਾਂ ਦਾ ਭਰੋਸਾ ਦੇ ਰਹੇ ਹਨ। ਪ੍ਰਭਾਕਰ ਨੇ ਅ¤ਗੇ ਇਲਜ਼ਾਮ ਲਗਾਇਆ ਕਿ ਤੇਲੰਗਾਨਾ ਸਰਕਾਰ ਘਟੀਆ ਤਰੀਕੇ ਇਸਤੇਮਾਲ ਕਰਕੇ ਆਂਧਰਾ ਪ੍ਰਦੇਸ਼ ਦੇ ਮੁ¤ਖ ਮੰਤਰੀ ਦੇ ਅਕਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।



