Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ ਸਰਕਾਰੀ ਖਰਚੇ ਵਿਚ ਕਿਫਾਇਤ ਕਰਨ ਦੀਆਂ ਹਦਾਇਤਾਂ ਜਾਰੀ

Share this story

ਜਲੰਧਰ/ਚੰਡੀਗੜ੍ਹ, 8 ਜੂਨ-ਪੰਜਾਬ ਸਰਕਾਰ ਨੇ ਸਾਲ 2015-16 ਦੌਰਾਨ ਸਰਕਾਰੀ ਖਰਚਿਆਂ ਵਿਚ ਕਿਫਾਇਤ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹਦਾਇਤਾਂ ਅਰਧ ਸਰਕਾਰੀ ਅਦਾਰਿਆਂ, ਮੰਤਰੀਆਂ ਅਤੇ ਉ¤ਚ ਅਧਿਕਾਰੀਆਂ ‘ਤੇ ਵੀ ਲਾਗੂ ਹੋਣਗੀਆਂ। ਸੂਬੇ ਦੇ ਸਾਰੇ ਵਿਭਾਗ ਮੁਖੀਆਂ, ਡਵੀਜ਼ਨਾਂ ਦੇ ਕਮਿਸ਼ਨਰਾਂ, ਸਮੂਹ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਤੇ ਸੈਸ਼ਨ ਜ¤ਜਾਂ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਨੂੰ ਜਾਰੀ ਪ¤ਤਰ ਰਾਹੀਂ ਕਿਹਾ ਗਿਆ ਹੈ ਕਿ ਆਮਦਨ ਦੇ ਸੀਮਤ ਸਾਧਨ ਅਤੇ ਸਰਕਾਰ ਦੇ ਖਰਚਿਆਂ ਵਿਚ ਸੰਤੁਲਨ ਬਣਾ ਕੇ ਰ¤ਖਣ ਲਈ ਇਨ੍ਹਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦ¤ਸਿਆ ਕਿ ਕਿਸੇ ਵੀ ਵਿਭਾਗ ਵ¤ਲੋਂ ਕਿਸੇ ਵੀ ਹਾਲਤ ਵਿਚ ਬਜਟ ਉਪਬੰਧ ਤੋਂ ਜ਼ਿਆਦਾ ਖਰਚਾ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਚਾਲੂ ਮਾਲੀ ਸਾਲ ਦੌਰਾਨ ਪੰਜ ਤਾਰਾ ਜਾਂ ਇਸ ਤੋਂ

ਉ¤ਪਰ ਦੇ ਹੋਟਲਾਂ ਵਿਚ ਮੀਟਿੰਗ/ਕਾਨਫਰੰਸਾਂ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੰਤਰੀਆਂ ਤੇ ਅਧਿਕਾਰੀਆਂ ਕੋਲ ਇਕ ਤੋਂ ਵ¤ਧ ਦਫਤਰਾਂ ਦਾ ਚਾਰਜ ਹੈ, ਉਹ ਸਿਰਫ ਇਕ ਗ¤ਡੀ ਦੀ ਹੀ ਵਰਤੋਂ ਕਰ ਸਕਣਗੇ। ਹਦਾਇਤਾਂ ਅਨੁਸਾਰ ਬਾਕੀ ਗ¤ਡੀਆਂ ਦੀ ਨਾ ਤਾਂ ਵਰਤੋਂ ਕੀਤੀ ਜਾਵੇ ਤੇ ਨਾ ਹੀ ਉਨ੍ਹਾਂ ਲਈ ਬਜਟ ਦੀ ਮੰਗ ਕੀਤੀ ਜਾਵੇ। ਬੁਲਾਰੇ ਨੇ ਅ¤ਗੇ ਦ¤ਸਿਆ ਕਿ ਬਿਜਲੀ ਅਤੇ ਟੈਲੀਫੋਨ ਦੇ ਖਰਚੇ ਵਿਚ ਵੀ ਕਿਫਾਇਤ ਵਰਤਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅਪੈਕਸ ਸਕੇਲ ਦੇ ਅਧਿਕਾਰੀਆਂ ਨੂੰ ਛੱਡ ਕੇ ਬਾਕੀ ਸਾਰੇ ਅਧਿਕਾਰੀ ਵੱਲੋਂ ਘਰੇਲੂ ਜਾਂ ਕੌਮਾਂਤਰੀ ਯਾਤਰਾ ਸਿਰਫ ਇਕਾਨਮੀ ਕਲਾਸ ਵਿਚ ਹੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁ¤ਖ ਸਕ¤ਤਰ, ਡਿਪਟੀ ਕਮਿਸ਼ਨਰਜ਼, ਡਵੀਜ਼ਨਲ ਕਮਿਸ਼ਨਰਜ਼ ਅਤੇ ਸੀਨੀਅਰ ਪੁਲਿਸ ਕਪਤਾਨਾਂ ਤੋਂ ਇਲਾਵਾ ਹੋਰ ਅਧਿਕਾਰੀਆਂ ਦੇ ਘਰਾਂ ਵਿਚ ਕੈਂਪ ਦਫਤਰਾਂ ਦਾ ਕੋਈ ਵੀ ਖਰਚਾ ਸਮੇਤ ਫਰਨੀਚਰ, ਹੋਰ ਸਾਜੋ-ਸਾਮਾਨ, ਟੈਲੀਫੋਨ ਤੇ ਬਿਜਲੀ ਦਾ ਬਿਲ ਆਦਿ ਸਰਕਾਰ ਦੇ ਖਜ਼ਾਨੇ ਵਿਚੋਂ ਨਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
        ਉਨ੍ਹਾਂ ਦ¤ਸਿਆ ਕਿ ਦਫਤਰ ਲਈ ਫਰਨੀਚਰ, ਹੋਰ ਸਾਜੋ-ਸਾਮਾਨ ਦੀ ਖਰੀਦ ਅਤੇ ਫਰਨਿਸ਼ ਕਰਨ ’ਤੇ ਪੂਰਨ ਰੋਕ ਲਗਾਈ ਗਈ ਹੈ। ਇਸ ਦੇ ਨਾਲ ਹੀ ਦੂਸਰੇ ਰਾਜਾਂ ਜਾਂ ਵਿਦੇਸ਼ਾਂ ਵਿਚ ਸਰਕਾਰੀ ਖਰਚੇ ’ਤੇ ਸਟੱਡੀ ਟੂਰ, ਕਾਨਫਰੰਸਾਂ, ਵਰਕਸ਼ਾਪ, ਸੈਮੀਨਾਰ ਆਦਿ ’ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ ਅਤੇ ਸਿਰਫ ਉਨ੍ਹਾਂ ਮਾਮਲਿਆਂ ਨੂੰ ਵਿਚਾਰਿਆਂ ਜਾਵੇਗਾ ਜਿਨ੍ਹਾਂ ਦੇ ਫੰਡ ਸਪਾਂਸਰ ਏਜੰਸੀਆਂ ਵੱਲੋਂ ਦਿੱਤੇ ਜਾਣਗੇ। ਬੁਲਾਰੇ ਨੇ ਦ¤ਸਿਆ ਕਿ ਬਾਹਰਲੇ ਦੇਸ਼ਾਂ ਵਿਚ ਨੁਮਾਇਸ਼ਾਂ ਲਗਾਏ ਜਾਣ ’ਤੇ ਵੀ ਪੂਰੀ ਪਾਬੰਦੀ ਲਗਾਈ ਗਈ ਹੈ ਪਰ ਵਪਾਰ ਵਿਚ ਵਾਧੇ ਨਾਲ ਸਬੰਧਤ ਨੁਮਾਇਸ਼ ਮੁੱਖ ਮੰਤਰੀ ਦੀ ਪੂਰਵ ਪ੍ਰਵਾਨਗੀ ਨਾਲ ਲਗਾਈ ਜਾ ਸਕਦੀ ਹੈ।

WRITTEN BY