Skip to content
Independent perspectives. Global stories.
BREAKING

ਕਿਲ੍ਹਾ ਲੋਹਗੜ੍ਹ ਸਾਹਿਬ ਨੂੰ ਪੁਰਤਨ ਦਿੱਖ ਦੇਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ

Share this story

ਸ੍ਰੀ ਅਨੰਦਪੁਰ ਸਾਹਿਬ, 8 ਜੂਨ-(ਅਰਵਿੰਦਰ ਭਾਰਦਵਾਜ)- ਸ੍ਰੀ ਅਨੰਦਪੁਰ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਣਵਾਏ ਕਿਲ੍ਹਿਆਂ ਵਿਚੋਂ ਕਿਲ੍ਹਾ ਲੋਹਗੜ੍ਹ ਵੀ ਖ਼ਾਸ ਅਹਮੀਅਤ ਰੱਖਦਾ ਸੀ। ਇਹ ਕਿਲ੍ਹਾ ਚੱਕ ਨਾਨਕੀ ਦੇ ਸਿਰੇ ਤੇ ਚਰਨ ਗੰਗਾ ਨਾਲੇ ਦੇ ਕੰਢੇ ਤੇ ਸੀ। ਕਿਲ੍ਹਾ ਲੋਹਗੜ੍ਹ, ਕਿਲ੍ਹਾ ਅਨੰਦਗੜ੍ਹ ਤੋਂ ਬਾਅਦ ਦੂਜੇ ਨੰਬਰ ਤੇ ਵਧੇਰੇ ਤਕੜਾ ਕਿਲ੍ਹਾ ਸੀ। ਇਸ ਵਿਚ ਗੁਰੂ ਸਾਹਿਬ ਨੇ ਹਥਿਆਰ ਬਣਾਊੁਣ ਦਾ ਇੱਕ ਕਾਰਖਾਨਾ ਲਾਇਆ ਹੋਇਆ ਸੀ। ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਵੇਰਵਿਆ ਅਨੁਸਾਰ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਤੇ ਕਈ ਹਮਲੇ ਕੀਤੇ ਸਨ ਤੇ ਹਰ ਜਗਹ ਤੇ ਮਾਤ ਖਾਧੀ ਸੀ ਪਰ ਲੋਹਗੜ੍ਹ ਤੇ ਉਹ ਹਮਲਾ ਕਰਨੌਂ ਉਞ ਹੀ ਝਿਜਕਦੇ ਸਨ ਕਿਉਕਿ  ਇਸ ਦਾ ਮਜਬੂਤ ਦਰਵਾਜਾ ਤੋੜਨਾ ਉਨ੍ਹਾਂ ਦੇ ਵਸ ਵਿਚ ਨਹੀ ਸੀ। ਪਹਿਲੀ ਸਤੰਬਰ 1700 ਦੇ ਇਨ, ਕਿਲ੍ਹਾ ਲੋਹਗੜ੍ਹ ਤੇ ਹਮਲਾ ਕਰਨ ਵਾਸਤੇ ਮਦਮਸਤ ਹਾਥੀ ਨੂੰ ਅੱਗੇ ਕੀਤਾ।

ਇਸ ਮਦਮਸਤ ਹਾਥੀ ਨੂੰ  ਇਸ ਕਿਲ੍ਹਾ ਲੋਹਗੜ੍ਹ ਦੇ ਗੇਟ ਦੇ ਨੇੜੇ ਭਾਈ ਬਚਿੱਤਰ ਸਿੰਘ ਨੇ ਨਾਗਨੀ ਬਰਛਾ ਮਾਰ ਕੇ ਮੋੜਿਆ ਸੀ। ਇਸੇ ਜਗਹ ਤੇ ਭਾਈ ਉਦੈ ਸਿੰਘ ਨੇ ਰਾਜਾ ਕੇਸਰੀ ਚੰਦ ਦਾ ਸਿਰ ਵੱਢਿਆ ਸੀ। ਦਸੰਬਰ 1705 ਤੇ ਜਨਵਰੀ 1706 ਦੇ ਵਿਚਕਾਰ ਪਹਾੜੀ ਫ਼ੋਜਾਂ ਨੇ ਇਸ ਕਿਲ੍ਹੇ ਨੂੰ ਵੀ ਢਾਹ ਦਿੱਤਾ ਸੀ ਤੇ ਹੁਣ ਵਾਲੀ ਇਮਾਰਤ 1985 ਵਿਚ ਬਣੀ ਸੀ। ਇਨ੍ਹਾਂ ਕਿਲ੍ਹਿਆ ਦੀ ਦਿੱਖ ਨੂੰ ਸੁੰਦਰ ਬਣਾਉਣ ਦੇ ਲਈ ਅੱਜਕਲ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਤਾ ਜੋ ਸੰਗਤਾਂ ਆਪਣੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਸਕਣ।

WRITTEN BY