ਬਠਿੰਡਾ, 5 ਅਗਸਤ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ)- ਸਥਾਨਕ ਸ਼ਹਿਰ ਦੇ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁੱਟ ਖੋਹ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਜੇਰ ਨਿਗਰਾਨੀ ਅਮਰਜੀਤ ਸਿੰਘ ਪੀ ਪੀ ਐਸ ਕਪਤਾਨ ਪੁਲਿਸ (ਡਿਟੈਕਟਿਵ), ਰਣਜੀਤ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ (ਡਿਟੈਕਟਿਵ) ਦੇ ਐਸ.ਆਈ ਜਗਦੀਸ਼ ਸ਼ਰਮਾ ਇੰਚਾਰਜ ਸੀ. ਆਈ. ਏ ਸਟਾਫ ਬਠਿੰਡਾ ਨੇ ਸਮੇਤ ਪੁਲਿਸ ਪਾਰਟੀ ਅੱਜ ਖੂਫੀਆ ਇਤਲਾਹ ਮਿਲਣ ‘ਤੇ ਨਾਕਾਬੰਦੀ ਪਿੰਡ ਬੀਬੀ ਵਾਲਾ ਪੁਲ ਨਹਿਰ ਬਠਿੰਡਾ ਤੇ ਅੰਤਰਰਾਜੀ ਪਸ਼ੂ ਚੋਰ ਗਿਰੋਹ ਦੇ ਮੁੱਖੀ ਰੇਸ਼ਮ ਸਿੰਘ ਉਰਫ ਦਰਸ਼ਨ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਕਰਮਚੰਦ ਪੱਤੀ, ਮਹਿਰਾਜ ਜਿਲ੍ਹਾ ਬਠਿੰਡਾ ਅਤੇ ਵਿਜੇ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਕੁਕਰੀਆਂ ਥਾਣਾ ਸਦਰ ਸ਼੍ਰੀ ਮੁਕਤਸਰ ਸਹਿਬ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਾਲ ਆਬਾਦ ਗਲੀ ਨੰ:8, ਨੇੜੇ ਚੋਪੜਿਆਂ ਵਾਲਾ ਬਾਗ ਕੋਟਕਪੂਰਾ ਨੂੰ ਨੇੜੇ ਭੁੱਚੋ ਮੰਡੀ ਤੋਂ 23-06-13 ਨੂੰ ਪਿਸਤੋਲ ਦੀ ਨੋਕ ‘ਤੇ ਖੋਹੀ ਹੋਈ ਮੈਕਸ ਪਿਕਅੱਪ ਸਮੇਤ ਕਾਬੂ ਕੀਤਾ।

ਉਨ੍ਹਾਂ ਪੁੱਛਗਿੱਛ ਦੌਰਾਨ ਮੰਨਿਆ ਕਿ ਇਨ੍ਹਾਂ ਦੇ ਗਿਰੋਹ ਵਿੱਚ ਦੋ ਹੋਰ ਮੈਂਬਰ ਦਰਸ਼ਨ ਸਿੰਘ ਉਰਫ ਦਰਸ਼ੀ ਪੁੱਤਰ ਆਤਮਾ ਸਿੰਘ ਕੌਮ ਰਾਏ ਸਿੱਖ ਵਾਸੀ ਕਾਨਥਲੀ ਥਾਣਾ ਕੈਨਾਲ ਜਿਲ੍ਹਾ ਕੈਥਲ ਅਤੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਨਾ-ਮਲੂਮ ਵਾਸੀ ਡੱਗੋਰੋਮਾਨਾ ਥਾਣਾ ਸਦਰ ਫਰੀਦਕੋਟ ਹਨ ਜੋ ਇਨ੍ਹਾਂ ਨੇ ਪਿੰਡ ਵਣਵਾਲਾ ਜਿਲ੍ਹਾ ਗੰਗਾਨਗਰ ਥਾਣਾ ਹਨੂੰਮਾਨਗੜ ਦੇ ਖੇਤਰ ਵਿਚੋਂ ਦੋ ਮੈਕਸ ਪਿਕਅੱਪ ਗੱਡੀਆਂ ਜਿਨ੍ਹਾਂ ਦੀ ਕੀਮਤ 13 ਲੱਖ ਰੁਪਏ ਬਣਦੀ ਹੈ ਪਿਸਤੌਲ ਦੀ ਨੋਕ ਤੇ ਖੋਹੀਆਂ ਹਨ ਜਿਨ੍ਹਾਂ ਸਬੰਧੀ ਥਾਣਾ ਲਾਲਗੜ, ਥਾਣਾ ਹਨੂੰਮਾਨਗੜ ਵਿਖੇ ਮੁਕੱਦਮੇ ਦਰਜ਼ ਹਨ ਜਿਨ੍ਹਾਂ ਵਿੱਚ ਇੱਕ ਮੈਕਸ ਪਿਕਅੱਪ ਗੱਡੀ ਪਹਿਲਾਂ ਹੀ ਬ੍ਰਾਮਦ ਹੋ ਚੁੱਕੀ ਹੈ ਥਾਣਾ ਹਨੂੰਮਾਨਗੜ ਤੋਂ ਖੋਹੀ ਗੱਡੀ ਦੋਸ਼ੀ ਰੇਸ਼ਮ ਸਿੰਘ ਦੇ ਇੰਕਸਾਫ ਤੇ ਬ੍ਰਾਮਦ ਕੀਤੀ ਗਈ।
ਇਹ ਖੋਹੀਆਂ ਹੋਈਆਂ ਗੱਡੀਆਂ ਨੂੰ ਰਾਤ ਸਮੇਂ ਪਸ਼ੂ ਚੋਰੀ ਕਰਨ ਲਈ ਵਰਤਦੇ ਸਨ ਚੋਰੀ ਕੀਤੇ ਹੋਏ ਪਸ਼ੂ ਵੱਖ-ਵੱਖ ਦੂਰ ਦੁਰਾਡੇ ਸ਼ਹਿਰਾਂ ਵਿੱਚ ਮਾਲ (ਪਸ਼ੂ ਮੰਡੀਆਂ) ਤੇ ਵੇਚ ਦਿੰਦੇ ਸਨ। ਇਸ ਗਿਰੋਹ ਦੇ ਮੈਂਬਰਾਂ ਦੇ ਖਿਲਾਫ 15 ਮੁਕੱਦਮੇ (ਪਸ਼ੂ ਚੋਰੀ ਦੇ) ਵੱਖ-ਵੱਖ ਥਾਣਿਆਂ ਵਿੱਚ ਜਿਵੇਂ ਥਾਣਾ ਲਾਲਗੜ, ਥਾਣਾ ਹਨੂੰਮਾਨਗੜ, ਥਾਣਾ ਸਦਰ ਅਬੋਹਰ, ਥਾਣਾ ਸਫੀਦੋ ਜਿਲ੍ਹਾ ਜੀਂਦ, ਥਾਣਾ ਐਲਨਾਬਾਦ, ਥਾਣਾ ਉਨੇਨਾ ਜਿਲ੍ਹਾ ਕੈਥਲ, ਥਾਣਾ ਡਿੰਗ ਜਿਲ੍ਹਾ ਸਿਰਸਾ, ਥਾਣਾ ਪਹੇਵਾ ਜਿਲ੍ਹਾ ਕੈਥਲ, ਥਾਣਾ ਸੰਗਰੀਆ ਆਦਿ ਵਿੱਚ ਦਰਜ਼ ਹਨ ਇਸ ਗਿਰੋਹ ਨੇ ਬਰਾਮਦ ਕੀਤੀਆਂ ਗੱਡੀਆਂ ਪਰ ਉਕਤ ਥਾਣਿਆਂ ਦੇ ਖੇਤਰ ਵਿਚੋਂ ਹੁਣ ਤੱਕ ਕੁੱਲ 18 ਮੱਝਾਂ, 6 ਕੱਟੇ ਅਤੇ 5 ਕੱਟੀਆਂ ਚੋਰੀ ਕੀਤੀਆਂ ਸਨ। ਦੋਸ਼ੀਆਨ ਰੇਸ਼ਮ ਸਿੰਘ ਅਤੇ ਵਿਜੇ ਉਕਤਾਨ ਨੂੰ ਮੁਕੱਦਮਾ ਨੰਬਰ 88 ਮਿਤੀ 23-06-13 ਅ/ਧ 382,34 ਥਾਣਾ ਨਥਾਣਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੂਸਰੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਬ੍ਰਾਮਦਗੀ ਲਈ ਛਾਪੇਮਾਰੀ ਕੀਤੀ ਜਾ ਰਹੀ j?. ਉਨ੍ਹਾਂ ਕਿਹਾ ਕਿ ਦੋਸ਼ੀ ਪਹਿਲਾ ਗੱਡੀ ਕਿਰਾਏ ਤੇ ਲੈ ਕੇ ਫਿਰ ਪਸਤੌਲ ਦੀ ਨੋਕ ‘ਤੇ ਗੱਡੀ ਖੋਹ ਕੇ ਅਤੇ ਨੰਬਰ ਮਿਟਾ ਕੇ ਹੋਰ ਨੰਬਰ ਲਿਖ ਦਿੰਦਾ।.ਉਨ੍ਹਾਂ ਫਿਰ ਅੱਗੇ ਕਿਹਾ ਕਿ ਦੋਸ਼ੀ ਰੇਸ਼ਮ ਸਿੰਘ ‘ਤੇ ਪਹਿਲਾਂ ਕੁੱਲ 16 ਮੁਕੱਦਮੇ ਦਰਜ਼ ਹਨ ਜਿਨ੍ਹਾਂ ਵਿੱਚੋਂ 11 ਮੁਕੱਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਇੱਕ ਮੁਕੱਦਮਾ ਵਿੱਚ ਸਜ਼ਾ ਹੈ ਅਤੇ ਪੰਜ ਮੁਕੱਦਮਿਆਂ ਵਿੱਚੋਂ ਗੈਰਹਾਜ਼ਰ ਹੈ ਦੋਸ਼ੀ ਵਿਜੇ ਕੁਮਾਰ ਪਰ ਕੁੱਲ 11 ਮੁਕੱਦਮੇ ਦਰਜ਼ ਹਨ ਜਿਨ੍ਹਾਂ ਵਿੱਚ ਸਜ਼ਾ ਕੱਟ ਚੁੱਕਾ ਹੈ ਦੋਸ਼ੀਆਨ ਦਰਸ਼ਨ ਸਿੰਘ ਉਰਫ ਦਰਸ਼ੀ ਅਤੇ ਪਰਮਜੀਤ ਸਿੰਘ ਉਰਫ ਪੰਮਾ ਦੀ ਗ੍ਰਿਫਤਾਰੀ ਅਜੇ ਬਾਕੀ।