June 13, 2026 8:55 am

ਦੁਰਗਾ ਮੁੱਦੇ ‘ਤੇ ਬੋਲੇ ਪ੍ਰਧਾਨ ਮੰਤਰੀ, ਰਾਜ ਸਰਕਾਰ ਦੇ ਸੰਪਰਕ ‘ਚ ਹਾਂ, ਨਿਯਮਾਂ ਦਾ ਪਾਲਣ ਹੋਵੇਗਾ

ਨਵੀਂ ਦਿੱਲੀ, 5 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਦੁਰਗਾ ਸ਼ਕਤੀ ਮੁਅੱਤਲੀ ਮੁੱਦੇ ‘ਤੇ ਆਖ਼ਿਰਕਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਚੁੱਪ ਤੋੜੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਸਲੇ ‘ਤੇ ਉਹ ਰਾਜ ਸਰਕਾਰ ਦੇ ਸੰਪਰਕ ‘ਚ ਹਨ ਤੇ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ।
manmohan singh
ਪ੍ਰਧਾਨ ਮੰਤਰੀ ਦਫ਼ਤਰ (ਪੀ. ਐਮ. ਓ) ਨੇ ਵੀ ਕਿਹਾ ਹੈ ਕਿ ਈਮਾਨਦਾਰ ਅਧਿਕਾਰੀਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਹੈ ਤੇ ਪੀ. ਐਮ. ਓ. ਉਨ੍ਹਾਂ ਨੂੰ ਬਚਾਏਗਾ। ਸੰਸਦ ਦਾ ਮਾਨਸੂਨ ਆਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮੀਡੀਆ ਨਾਲ ਗੱਲਬਾਤ ‘ਚ ਕਿਹਾ ਕਿ ਸਰਕਾਰ ਸਦਨ ਵਿੱਚ ਹਰ ਚਰਚਾ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਸਦਨ ਸਹੀ ਰੂਪ ਨਾਲ ਚੱਲੇਗਾ ਤੇ ਇਸ ‘ਚ ਕਈ ਜ਼ਰੂਰੀ ਫੈਸਲੇ ਲਈ ਜਾ ਸਕਣਗੇ।

Send this to a friend