ਸਮਰਾਲਾ, 8 ਜੂਨ (ਕਮਲਜੀਤ)-ਅੱਜ ਸਵੇਰੇ ਇਥੋਂ ਨਜਦੀਕ ਪਿੰਡ ਕਟਾਣੀ ਕਲਾਂ ਵਿਖੇ ਨੈਸ਼ਨਲ ਹਾਈਵੇ ’ਤੇ ਇੱਕ ਕੰਬਲ ਫੈਕਟਰੀ ਦੇ ਸਟਾਫ਼ ਨੂੰ ਲਿਜਾ ਰਹੀ ਮਿੰਨੀ ਬੱਸ ਦਾ ਟਾਇਰ ਫੱਟਣ ’ਤੇ ਹੋਏ 31 ਵਿਅਕਤੀ ਗੰਭੀਰ ਰੂਪ ਵਿਚ ਫੱਟੜ ਹੋ ਗਏ। ਫੱਟੜਾਂ ਵਿੱਚ 6 ਔਰਤਾਂ ਵੀ ਸ਼ਾਮਲ ਹਨ ਅਤੇ ਇਹ ਸਾਰੇ ਜ਼ਖਮੀ ਹਰ ਰੋਜ਼ ਦੀ ਤਰ੍ਹਾਂ ਕੰਪਨੀ ਦੀ ਇਸ ਬੱਸ ਵਿੱਚ ਸਵਾਰ ਹੋਕੇ ਡਿਊਟੀ ’ਤੇ ਜਾ ਰਹੇ ਸਨ। ਦੁਰਘਟਨਾ ਤੋਂ ਬਾਅਦ ਹਾਦਸੇ ਵਾਲੀ ਥਾਂ ’ਤੇ ਭਾਰੀ ਚੀਖ-ਚਿਹਾੜਾ ਮੱਚ ਗਿਆ ਅਤੇ ਲੋਕਾਂ ਦੀ ਮੱਦਦ ਨਾਲ ਪਲਟੀ ਹੋਈ ਮਿੰਨੀ ’ਚੋਂ ਜ਼ਖਮੀਆਂ ਨੂੰ ਬਾਹਰ ਕੱਢ ਕੇ 108 ਐਬੂਲੈਂਸਾਂ ਰਾਹੀ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ। ਇੰਨੀ ਵੱਡੀ ਗਿਣਤੀ ਵਿੱਚ ਜ਼ਖਮੀਆਂ ਦੇ ਸਥਾਨਕ ਹਸਪਤਾਲ ’ਚ ਪਹੁੰਚਦੇ ਹੀ ਐਮਰਜੈਂਸੀ ਵਾਰਡ ’ਚ ਇਕਦਮ ਭਗਦੜ ਮੱਚ ਗਈ ਅਤੇ ਹਸਪਤਾਲ ਦੇ ਸਮੁੱਚੇ ਸਟਾਫ਼ ਤੇ ਡਾਕਟਰਾਂ ਨੇ ਬੜੀ ਮੁਸ਼ਕਲ ਸਾਰੇ ਜ਼ਖਮੀਆਂ
ਨੂੰ ਸੰਭਾਲਦੇ ਹੋਏ ਇਨ੍ਹਾਂ ’ਚੋਂ ਜਿਆਦਾ ਸੀਰੀਅਸ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਮਗਰੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਕਰੀਬ 9 ਵਜੇ ਪਿੰਡ ਕਟਾਣੀ ਕਲਾਂ ਨੇੜੇ ਉਸ ਵੇਲੇ ਵਾਪਰਿਆਂ ਜਦੋਂ ਸਮਰਥਾ ਤੋਂ ਕਿਤੇ ਜਿਆਦਾ ਓਵਰਲੋਡ ਹੋਈ ਕੁਹਾੜਾ ਸਥਿਤ ਊਦੇ ਕਰਾਫਟ ਨਾਮਕ ਕੰਬਲ ਫੈਕਟਰੀ ਦੀ ਇਸ ਤੇਜ ਰਫ਼ਤਾਰ ਸਟਾਫ਼ ਬੱਸ ਦਾ ਟਾਇਰ ਫੱਟ ਗਿਆ ਅਤੇ ਦੂਰ ਤੱਕ ਇਹ ਬੱਸ ਪਲਟੀਆਂ ਖਾਂਦੀ ਹੋਈ ਖਤਾਨਾ ’ਚ ਜਾ ਡਿੱਗੀ। ਹਾਦਸਾ ਵਾਪਰਦੇ ਹੀ ਮੌਕੇ ’ਤੇ ਵੱਡੀ ਗਿਣਤੀ ’ਚ ਇੱਕਤਰ ਹੋਏ ਲੋਕਾਂ ਨੇ ਇਸ ਦੀ ਸੂਚਨਾ 108 ਐਂਬੂਲੈਂਸ ਨੂੰ ਦਿੱਤੀ ਗਈ ਜਿਨ੍ਹਾਂ ਵਿੱਚ ਐਂਬੂਲੈਸ ਦੇ ਡਰਾਈਵਰ ਹਰਚਰਨ ਸਿੰਘ ਅਤੇ ਈ.ਐਮ.ਟੀ. ਮਨਦੀਪ ਸਿੰਘ ਨੇ ਐਂਬੂਲੈਂਸਾਂ ਰਾਹੀ ਸਾਰੇ ਜ਼ਖਮੀਆਂ ਨੂੰ ਸਥਾਨਕ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜ਼ਖਮੀਆਂ ’ਚ ਹਰਪ੍ਰੀਤ ਸਿੰਘ ਸਮਰਾਲਾ, ਜਸਵਿੰਦਰ ਸਿੰਘ ਸਮਰਾਲਾ, ਸੋਹਨ ਸਿੰਘ ਪਿੰਡ ਧਨੋਲਾ, ਦਰਸ਼ਨ ਸਿੰਘ ਪਿੰਡ ਧਨੋਲਾ, ਮਨਦੀਪ ਕੁਮਾਰ ਪਿੰਡ ਨੀਵਾ ਜਟਾਣਾ, ਗਗਨਦੀਪ ਸਮਰਾਲਾ, ਜਸਵਿੰਦਰ ਸਿੰਘ ਪਿੰਡ ਮਨੈਲੀ, ਤੇਜਿੰਦਰ ਸਿੰਘ ਪਿੰਡ ਜਟਾਣਾ, ਹਰਬੰਸ ਸਿੰਘ ਪਿੰਡ ਧਨੋਲਾ, ਸ਼ਾਮ ਲਾਲ ਸਮਰਾਲਾ, ਬਲਰਾਜ ਕੁਮਾਰ ਸਮਰਾਲਾ, ਇੰਦਰਜੀਤ ਸਿੰਘ ਪਿੰਡ ਧਨੋਲਾ, ਸੋਹਨ ਸਿੰਘ ਧਨੋਲਾ, ਅਮਰੀਕ ਸਿੰਘ, ਸੋਹਨ ਸਿੰਘ, ਤਰਨਜੀਤ ਸਿੰਘ, ਲਵਪ੍ਰੀਤ ਸਿੰਘ, ਰਾਮ ਪਾਲ, ਲਖਵਿੰਦਰ ਸਿੰਘ, ਗਗਨਦੀਪ ਸ਼ੁਕਲਾ, ਸੰਜੀਵ ਕੁਮਾਰ, ਅਮਰਜੀਤ ਕੌਰ, ਨਿਰਮਲ ਕੌਰ, ਅੰਜੂ ਬਾਲਾ, ਬਬਲੀ, ਰਜਿੰਦਰ ਕੌਰ ਅਤੇ ਸ਼ਾਂਤੀ ਦੇਵੀ ਆਦਿ ਸ਼ਾਮਲ ਹਨ। ਜ਼ਖਮੀਆਂ ’ਚੋਂ ਕੁਝ ਨੂੰ ਪਹਿਲਾ ਨੇੜੇ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਇਹ ਸਾਰੇ ਜ਼ਖਮੀ ਵੀ ਸਥਾਨਕ ਸਿਵਲ ਹਸਪਤਾਲ ਪੁੱਜ ਗਏ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੀ ਜ਼ਖਮੀਆਂ ਦਾ ਹਾਲ ਜਾਣਨ ਲਈ ਹਸਪਤਾਲ ਪੁੱਜੇ ਅਤੇ ਉਨ੍ਹਾਂ ਜ਼ਖਮੀਆਂ ਦੇ ਇਲਾਜ਼ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਜ਼ਖਮੀਆਂ ’ਚ ਸ਼ਾਮਲ ਬੱਸ ਚਾਲਕ ਸੋਹਨ ਸਿੰਘ ਬੱਸ ਦੇ ਓਵਰਲੋਡ ਹੋਣ ਬਾਰੇ ਗੱਲ ਕਰਨ ਤੋਂ ਝਿਜਕਦਾ ਰਿਹਾ ਅਤੇ ਹਾਦਸੇ ਦੀ ਸੂਚਨਾ ਮਿਲਣ ’ਤੇ ਹਸਪਤਾਲ ਪੁੱਜਿਆ ਕੰਪਨੀ ਦਾ ਲੇਬਰ ਅਧਿਕਾਰੀ ਪੱਤਰਕਾਰਾਂ ਨੂੰ ਬੱਸ ਦੇ ਸਮਰਥਾ ਤੋਂ ਕਿਤੇ ਜਿਆਦਾ ਓਵਰਲੋਡ ਅਤੇ ਓਵਰ ਸਪੀਡ ਹੋਣ ’ਤੇ ਕੋਈ ਤਸਲੀ ਬਖ਼ਸ਼ ਜਵਾਬ ਦਿੱਤੇ ਬਿਨਾ ਉਥੋਂ ਖਿਸਕ ਲਿਆ। ਓਧਰ ਹਾਦਸੇ ’ਚ ਜ਼ਖਮੀ ਜ਼ੇਰੇ ਇਲਾਜ਼ ਪਏ ਵਿਅਕਤੀਆਂ ਨੇ ਦੋਸ਼ ਲਗਾਇਆ ਕਿ ਬੱਸ ਦੇ ਓਵਰਲੋਡ ਅਤੇ ਤੇਜ ਸਪੀਡ ਹੋਣ ਕਰਕੇ ਹੀ ਹਾਦਸਾ ਵਾਪਰਆਂਿ ਅਤੇ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੀ ਹੈ, ਕਿ ਇੰਨੇ ਵੱਡੇ ਹਾਦਸੇ ’ਚ ਉਨ੍ਹਾਂ ਦੀ ਜਾਨ ਬੱਚ ਗਈ। ਦੁਰਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਸ ਨੇ ਕਾਰਵਾਈ ਕਰਦਿਆ ਹਾਦਸਾਗ੍ਰਸਤ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ।
ਨੰਗਲ ਖਾਦ ਕਾਰਖਾਨੇ ਦੀ ਉਤਪਾਦਨ ਸਮਰੱਥਾ ਦੁਗਣੀ ਕੀਤੀ ਜਾਵੇਗੀ : ਅਨੰਤ ਕੁਮਾਰ
ਨੰਗਲ, 8 ਜੂਨ (ਅੰਕੁਸ਼ ਕੁਮਾਰ, ਦਵਿੰਦਰਪਾਲ ਸਿੰਘ, ਅਰਵਿੰਦਰ ਭਾਰਦਵਾਜ)- ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਖਾਦ ਕਾਰਖਾਨੇਂ ਦੀ ਉਤਪਾਦਨ ਸਮਰੱਥਾ ਦੁਗੱਣੀ ਕੀਤੀ ਜਾਵੇਗੀ 55 ਸੌ ਕਰੋੜ ਦੀ ਲਾਗਤ ਨਾਲ 4 ਸਾਲਾ ਵਿਚ ਉਤਪਾਦਨ ਸ਼ੁਰੂ ਹੋ ਜਾਵੇਗਾ। ਪਿਛਲੇ ਸਾਲ ਪੰਜਾਬ ਦੇ ਕਿਸਾਨਾ ਨੂੰ ਯੂਰੀਏ ਦੀ ਖਾਦ ਮਿਲਣ ਵਿਚ ਆਈ ਔਕੜ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਦੇ ਕਿਸਾਨਾ ਦੀ 6 ਲੱਖ ਮੀਟਰਕ ਟਨ ਯੂਰੀਏ ਦੀ ਮੰਗ ਅਨੁਸਾਰ ਕੇਂਦਰ ਸਰਕਾਰ ਨੇ 10 ਲੱਖ ਮੀਟਰਕ ਟਨ ਯੂਰੀਏ ਦਾ ਪ੍ਰਬੰਧ ਕਰ ਲਿਆ ਹੈ। ਜਦੋਂ ਕਿ ਪਹਿਲਾ ਵੀ ਇਹ ਮੁਸ਼ਕਿਲ ਤਤਕਾਲੀ ਯੂ ਪੀ ਏ ਸਰਕਾਰ ਵਲੋਂ ਯੂਰੀਏ ਦੇ ਟੈਂਡਰ ਨਾ ਕਰਨ ਕਰਕੇ ਆਈ ਸੀ।
ਇਹ ਪ੍ਰਗਟਾਵਾ ਕੇਂਦਰੀ ਖਾਦ ਮੰਤਰੀ ਸ੍ਰੀ ਪੀ. ਅਨੰਤ ਕੁਮਾਰ ਨੇ ਅੱਜ ਨੰਗਲ ਦੇ ਐਨ.ਐਫ.ਐਲ ਕਾਰਖਾਨੇ ਦਾ ਦੌਰਾ ਕਰਨ ਉਪਰੰਤ ਇਥੇ ਪੱਤਰਕਾਰਾਂ ਨਾਲ ਇੱਕ ਵਿਸੇਸ਼ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਵਿਸ਼ਵ ਭਰ ਵਿਚ ਉਚਾ ਚੁੱਕਣ ਦਾ ਉਪਰਾਲਾ ਕੀਤਾ ਹੈ ਅਤੇ ਊਨ੍ਹਾਂ ਨੇ ਮੇਕ ਇਨ ਇੰਡੀਆਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਭਾਰਤ ਸਰਕਾਰ ਦਾ ਇਹ ਉਪਰਾਲਾ ਹੈ ਕਿ ਜਿਸ ਸਥਾਨ ਉਤੇ ਵਸਤੁੂ ਦੀ ਖਪਤ ਹੋਵੇ ਉਸ ਦਾ ਉਤਪਾਦਨ ਵੀ ਉਸੇ ਸਥਾਨ ਤੇ ਕੀਤਾ ਜਾਵੇ ਅਤੇ ਐੱਜ ਇਸ ਖਾਦ ਕਾਰਖਾਨੇ ਦਾ ਦੌਰਾ ਵੀ ਇਸੇ ਮੰਤਵ ਨਾਲ ਕੀਤਾ ਹੈ।
ਐਨ.ਐਫ.ਐਲ ਨੰਗਲ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦੇ ਬੁਨਿਆਦੀ ਢਾਚੇਂ ਅਤੇ ਇੱਥੇ ਮੋਜੂਦ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸੰਭਾਵਨਾ ਹੈ ਕਿ ਇੱਥੇ 55 ਸੋ ਕਰੋੜ ਰੁਪਏ ਖਰਚ ਕਰਕੇ ਇੱਥੇ ਪਹਿਲਾ ਬਣ ਰਹੀ ਖਾਦ ਤੋਂ ਦੁੱਗਣੀ ਸਮਰੱਥਾ ਤੱਕ ਉਤਪਾਦਨ ਲਈ ਕਾਰਖਾਨੇ ਦਾ ਵਿਸਥਾਰ ਕੀਤਾ ਜਾ ਸਕਦਾ ਹੈ। ਊਨ੍ਹਾਂ ਨੇ ਕਿਹਾ ਕਿ ਇੱਥੇ ਗੇਲ ਵਲੋਂ ਸਪਲਾਈ ਕੀਤੀ ਜਾਦੀ ਗੈਸ ਅਤੇ ਪਾਣੀ ਦੀ ਉਪਲਬੱਧੀ ਤਸੱਲੀਬਖਸ਼ ਹੈ ਅਤੇ ਇਸ ਖਾਦ ਕਾਰਖਾਨੇ ਦੇ ਵਿਸਥਾਰ ਨਾਲ ਯੂਰਿਆਂ ਦੀ ਖਾਦ ਦੀ ਮੰਗ ਵੀ ਕਾਫੀ ਹੱਦ ਤੱਕ ਪੂਰੀ ਹੋਵੇਗੀ।ਊਨ੍ਹਾਂ ਨੇ ਕਿਹਾ ਕਿ ਉਡੀਸਾ,ਮਹਾਰਾਸ਼ਟਰ,ਮੱਧ ਪ੍ਰਦੇਸ਼,ਤੇਲਗਾਨਾ ਆਦਿ ਵਿਚ ਖਾਦ ਕਾਰਖਾਨੇ ਦਾ ਉਤਪਾਦਨ ਵਧਾਉਣ ਅਤੇ ਊਨ੍ਹਾਂ ਨੂੰ ਚਾਲੂ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਮੁੱਚੇ ਦੇਸ਼ ਵਿਚ 310 ਲੱਖ ਮੀਟਰਕ ਟਨ ਖਾਦ ਦੀ ਮੰਗ ਹੈ। ਜਦੋਂ ਕਿ ਸਾਡੇ ਦੇਸ਼ ਵਿਚ 225 ਲੱਖ ਮੀਟਰਕ ਟਨ ਖਾਦ ਹੀ ਤਿਆਰ ਕੀਤੀ ਜਾਦੀ ਹੈ। ਹਰ ਸਾਲ 85 ਲੱਖ ਮੀਟਰਕ ਟਨ ਖਾਦ ਬਾਹਰਲੇ ਦੇਸ਼ਾ ਤੋ ਮਗਵਾਈ ਜਾਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਵਿਚ ਹਰ ਸਾਲ 44 ਲੱਖ ਟਨ ਖਾਦ ਦੀ ਮੰਗ ਹੈ ਇਸ ਵਿਚੋਂ 25 ਲੱਖ ਟਨ ਖਾਦ ਦੀ ਮੰਗ ਇਕੱਲੇ ਪੰਜਾਬ ਵਿਚ ਹੀ ਹੈ ਪ੍ਰੰਤੂ ਐਨ.ਐਫ.ਐਲ ਖਾਦ ਕਾਰਖਾਨੇ ਦਾ ਉਤਪਾਦਨ 20 ਲੱਖ ਟਨ ਹੈ। ਜਦੋਂ ਇੱਥੇ ਉਤਪਾਦਨ ਵੱਧ ਜਾਵੇਗਾ ਤਾਂ ਇਹ ਮੰਗ ਵੀ ਪੂਰੀ ਹੋ ਜਾਵੇਗੀ।
ਸ੍ਰੀ ਪੀ.ਅਨੰਥ ਕੁਮਾਰ ਨੇ ਕਿਹਾ ਕਿ ਅਸੀ ਇਨ੍ਹਾਂ ਖਾਦ ਕਾਰਖਾਨਿਆਂ ਦਾ ਵਿਸਥਾਰ ਅਤੇ ਉਤਪਾਦਨ ਸ਼ੁਰੂ ਕਰਨ ਦੇ ਕੰਮ ਨੂੰ ਕਾਰਖਾਨਿਆਂ ਦਾ ਵਿਸਥਾਰ ਜਾਂ ਉਦਯੋਗਿਕ ਵਿਕਾਸ ਦੇ ਨਜ਼ਰੀਏ ਨਾਲ ਨਹੀ ਸਗੋਂ ਕਿਸਾਨਾ ਦੀ ਮੰਗ ਅਤੇ ਪੰਜਾਬ ਦੇ ਖੇਤੀ ਨਿਰਭਰ ਸੂਬੇ ਵੀ ਤਰੱਕੀ ਦੇ ਨਜ਼ਰੀਏ ਨਾਲ ਦੇਖ ਕੇ ਕਰ ਰਹੇ ਹਾਂ। ਊਨ੍ਹਾਂ ਨੇ ਕਿਹਾ ਕਿ ਕਿਸਾਨਾ ਨੂੰ ਸਬਸਿਡੀ ੳੋੁਤੇ ਮਿਲਣ ਵਾਲੇ ਯੂਰੀਏ ਦੀ ਕੀਮਤ 53 ਸੋਂ 60 ਰੁਪਏ ਪ੍ਰਤੀ ਟਨ ਹੈ। ਜਦੋਂ ਕਿ ਕੈਮੀਕਲ ਫੈਕਟਰੀਆਂ ਨੂੰ ਖੁੱਲ੍ਹੇ ਬਜ਼ਾਰ ਵਿਚ ਇਹ ਯੂਰੀਆਂ 22 ਹਜ਼ਾਰ ਰੁਪਏ ਪ੍ਰਤੀ ਟਨ ਵਿਚ ਮਿਲਦਾ ਹੈ। ਜਿਸ ਕਰਕੇ ਕਿਸਾਨਾ ਨੂੰ ਸਬਸਿਡੀ ਉਤੇ ਮਿਲਣ ਵਾਲੇ ਯੂਰੀਏ ਦੀ ਗਲਤ ਵਰਤੋਂ ਹੁੰਦੀ ਹੇੈ ਜਿਸ ਕਾਰਨ ਹੁਣ ਨਿੰਮ ਲੇਪਿੰਤ ਕਰਕੇ ਯੂਰੀਆਂ ਤਿਆਰ ਕੀਤਾ ਜਾ ਰਿਹਾ ਹੈ।ਜਿਸ ਦੀ ਖਪਤ 10 ਪ੍ਰਤੀਸ਼ਤ ਘੱਟ ਹੈ ਅਤੇ ਉਤਪਾਦਨ 10 ਪ੍ਰਤੀਸ਼ਤ ਉਤਪਾਦਨ ਵਧੇਰੇ ਹੁੰਦਾ ਹੈ ਅਤੇ ਕੈਮੀਕਲ ਫੈਕਟਰੀਆਂ ਵਿਚ ਵੀ ਇਹ ਯੂਰੀਆਂ ਨਹੀ ਵਰਤਿਆ ਜਾ ਸਕਦਾ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕ ਸਭਾ ਵਿਚ ਨੰਗਲ ਦੇ ਕਾਰਖਾਨੇ ਨੂੰ ਬੰਦ ਕਰਨ ਬਾਰੇ ਸਵਾਲ ਪੁੱਛਿਆ ਸੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਇਸ ਸਬੰਧ ਵਿਚ ਕੇਂਦਰ ਵਿਚ ਵਫਦ ਲੈ ਕੇ ਗਏ ਸਨ ਅਸੀ ਊਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਇਸ ਕਾਰਖਾਨੇ ਨੂੰ ਬੰਦ ਕਰਨ ਦਾ ਭਾਰਤ ਸਰਕਾਰ ਦਾ ਕੋਈ ਇਰਾਦਾ ਨਹੀ ਹੈ। ਸਗੋਂ ਇਸ ਕਾਰਖਾਨੇ ਦਾ ਉਤਪਾਦਨ ਦੁੱਗਣਾ ਕੀਤਾ ਜਾ ਰਿਹਾ ਹੈ। ਇਸ ਇਲਾਕੇ ਦੇ ਇਨ੍ਹਾਂ ਸੀਨੀਅਰ ਆਗੂਆ ਨੇ ਇਸ ਸਬੰਧ ਵਿਚ ਤੁਰੰਤ ਸਾਨੂੰ ਕਾਰਖਾਨੇ ਦਾ ਦੌਰਾ ਕਰਨ ਲਈ ਕਿਹਾ ਅਤੇ ਊਨ੍ਹਾਂ ਨੇ ਇੱਥੇ ਆ ਕੇ ਸਮੁੱਚੇ ਬੁਨਿਆਦੀ ਢਾਂਚੇ ਦੀ ਜਾਣਕਾਰੀ ਲੈ ਲਈ ਹੈ ਅਤੇ ਇਸ ਦੀ ਵਿਸਥਾਰ ਪੂਰਵਕ ਰਿਪੋਰਟ ਤਿਆਰ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸੋਂਪ ਦਿੱਤੀ ਜਾਵੇਗੀ ਅਤੇ ਬੁੱਧਵਾਰ ਦੀ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਵੀ ਇਸ ਤੇ ਵਿਚਾਰ ਚਰਚਾ ਹੋਵੇਗੀ।ਊਨ੍ਹਾਂ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ, ਹਿਮਾਚਲ ਪ੍ਰਦੇਸ਼ ਭਾਜਪਾ ਪ੍ਰਧਾਨ ਸਤਪਾਲ ਸਿੰਘ ਸੱਤੀ, ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਕੈਬਨਿਟ ਮੰਤਰੀ ਸ੍ਰੀ ਦਲਜੀਤ ਸਿੰਘ ਚੀਮਾ ਅਤੇ ਮੇੈਂਬਰ ਪਾਰਲੀਮੈਟ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਜੋ ਇਸ ਇਲਾਕੇ ਦੀ ਪੈਰਵੀ ਕੀਤੀ ਜਾਦੀ ਹੈ। ਉਸ ਕਾਰਨ ਉਨ੍ਹਾਂ ਦੀ ਹਰ ਮੰਗ ਭਾਰਤ ਸਰਕਾਰ ਨੂੰ ਪ੍ਰਵਾਨ ਕਰਨੀ ਪੇੈਦੀ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਐਨ.ਐਫ.ਐਲ ਸਟੇਡੀਅਮ ਵਿਚ ਇਕੱਤਰ ਇੱਕ ਇੱਕਠ ਨੂੰ ਵੀ ਸੰਬੋਧਨ ਕੀਤਾ ਅਤੇ 16 ਸਾਲ ਪਹਿਲਾ 1999 ਵਿਚ ਸ੍ਰੀ ਅਨੰਦਪੁਰ ਸਾਹਿਬ ਦੇ 300 ਸਾਲਾ ਖਾਲਸਾ ਸਾਜਨਾ ਸਮਾਰੋਹ ਮੌਕੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਨਾਲ ਕੀਤੇ ਆਪਣੇ ਦੌਰੇ ਦੀਆਂ ਯਾਦਾ ਵੀ ਤਾਜ਼ਾ ਕੀਤੀਆ। ਇਸ ਮੌਕੇ ਪ੍ਰੋ. ਪ੍ਰੋਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਨੇ ਸ੍ਰੀ ਪੀ.ਅਨੰਥ ਕੁਮਾਰ ਦਾ ਇੱਥੇ ਆਉਣ ਤੇ ਸਵਾਗਤ ਕੀਤਾ। ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ,ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ, ਸਤਪਾਲ ਸੱਤੀ, ਕੈਬਨਿਟ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਊਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਐਸ ਜੀ ਪੀ ਸੀ,ਬਲਵੰਤ ਸਿੰਘ ਰਾਮੁੂਵਾਲੀਆਂ, ਚੋਧਰੀ ਨੰਦ ਲਾਲ ਮੁੱਖ ਸੰਸਦੀ ਸਕੱਤਰ, ਸ੍ਰੀ ਅਸ਼ੋਕ ਪੁਰੀ ਪ੍ਰਧਾਨ ਨਗਰ ਕੋਂਸਲ, ਪ੍ਰਵੇਸ਼ ਗੋਇਲ ਜਿਲ੍ਹਾ ਭਾਜਪਾ ਪ੍ਰਧਾਨ, ਡਾ.ਪਰਮਿੰਦਰ ਸ਼ਰਮਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਹਰਿੰਦਰਪਾਲ ਸਿੰਘ ਚੰਦੁੂਮਾਜਰਾ ਐਮ ਡੀ ਕੋਆਪ੍ਰੇਟਿਵ ਪਟਿਆਲਾ,ਸ੍ਰੀ ਅਰਵਿੰਦ ਮਿੱਤਲ ਮੈਂਬਰ ਸ਼ਿਕਾਇਤ ਨਿਵਾਰਨ ਕਮੇਟੀ ਸਾਬਕਾ ਵਧੀਕ ਐਡਵੋਕੇਟ ਜਨਰਲ ਪੰਜਾਬ ,ਸ੍ਰੀ ਰਾਜੇਸ਼ ਚੋਧਰੀ ਸਾਬਕਾ ਪ੍ਰਧਾਨ ਨਗਰ ਕੋਂਸਲ, ਕੁਲਭੂਸ਼ਣ ਪੂਰੀ ,ਰਘੂਕੁਲਭੂਸ਼ਣ ਬੰਟੀ,ਸੁਨੀਲ ਪੁਰੀ, ਜਗਦੇਵ ਸਿੰਘ ਕੁਕੂ , ਸਾਰੇ ਆਗੂ ਸ੍ਰੋਮਣੀ ਆਗੂ ਦਲ, ਭਾਜਪਾ, ਐਸ ਡੀ ਐਮ ਸ੍ਰੀਮਤੀ ਸੁਰਭੀ ਮਲਿਕ ਆਈ ਏ ਐਸ, ਐਸ ਪੀ ਡੀ ਹਰਨੀਤ ਸਿੰਘ ਹੂੰਦਲ, ਡੀ ਐਸ ਪੀ ਹੈਡਕਵਾਟਰ, ਪੀ ਐਸ ਸੰਧੂ ਅਤੇ ਹੌਰ ਪੰਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।



