June 13, 2026 4:30 am

ਅਨੰਦਪੁਰ ਸਾਹਿਬ ਨੇੜੇ ਦੋ ਕਾਰਾਂ ‘ਚ ਸਿੱਧੀ ਟੱਕਰ

ਅਨੰਦਪੁਰ ਸਾਹਿਬ, 5 ਅਗਸਤ (ਦਵਿੰਦਰ ਪਾਲ ਸਿੰਘ)-ਅਨੰਦਪੁਰ ਸਾਹਿਬ ਦੇ ਨੇੜੇ ਲਗਦੇ ਪਿੰਡ ਜਾਂਦਲਾ ਵਿਚ ਦੋ ਗੱਡੀਆਂ ਵਿਚਕਾਰ ਤਕਰੀਬਨ 12:30 ਵਜੇ ਭਿਆਨਕ ਹਾਦਸਾ ਵਾਪਰਿਆ ਜਿਸ ਵਿਚ ਗੱਡੀ ਨੰਬਰ ਪੀ.ਬੀ. 08 ਏ. ਡਵਲਿਊ 6378 ਨੰਗਲ ਤੋਂ 12:20 ਤੇ ਕਿਸੇ ਕੰਮ ਕਾਰਨ ਚੰਡੀਗੜ ਵਾਲੀ ਸਾਈਡ ਜਾ ਰਹੀ ਸੀ
nova
ਅਚਾਨਕ ਅਗਿਓਂ ਇੰਡੀਕਾ ਕਾਰ ਨੰਬਰ ਪੀ.ਬੀ.27ਬੀ 8700 ਜੋ ਕਿ ਨੰਗਲ ਵੱਲ ਜਾ ਰਹੀ ਸੀ ਦੀ ਭਿਆਨਕ ਟੱਕਰ ਹੋ ਜਾਣ ਕਾਰਨ ਭਿਆਨਕ ਹਾਦਸਾ ਹੋਇਆ ਹਾਦਸਾ ਇਨਾਂ ਭਿਆਨਕ ਸੀ ਕਿ ਗੱਡੀਆਂ ਇਕ ਦੂਜੀ ਨਾਲ ਟਕਰਾ ਕੇ 100 ਮੀਟਰ ਦੀ ਦੂਰੀ ਤੇ ਇੰਡੀਕਾ ਗੱਡੀ ਖੇਤਾਂ ਵਿਚ ਜਾ ਗਿਰੀ ਅਤੇ ਦੂਜੀ ਦਰਖਤ ਨਾਲ ਟਕਰਾਉਣ ਤੋਂ ਬਾਅਦ ਸਿਧੀ ਨਾਲੇ ਵਿਚ ਜਾ ਡਿੱਗੀ ਜਿਸ ਨਾਲ ਦੋਵੇਂ ਗੱਡੀਆਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ, ਜਿਸ ਵਿਚ ਸਵਾਰ ਦੋਵੇਂ ਗੱਡੀਆਂ ਦੇ ਜਖਮੀ ਹੋਏ ਵਿਅਕਤੀਆਂ ਨੂੰ ਤੁਰੰਤ ਕਿਸੇ ਪ੍ਰਾਇਵੇਟ ਗੱਡੀ ਤੇ ਬਿਠਾ ਕੇ ਨੇੜਲੇ ਹਸਪਤਾਲ ਲਿਜਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਦੇ ਮਥੇ ਤੇ ਡੂੰਘੀ ਸੱਟ ਲੱਗੀ ਅਤੇ ਵਿਚ ਬੈਠੇ ਬਾਕੀ ਵਿਅਕਤੀਆਂ ਨੂੰ ਵੀ ਜਿਆਦਾ ਗੰਭੀਰ ਸੱਟਾਂ ਨਹੀਂ ਲਗੀਆਂ।