Skip to content
Independent perspectives. Global stories.
BREAKING

ਜੰਮੂ ’ਚ ਦੋ ਸਿੱਖਾਂ ਦੇ ਕਤਲ ਲਈ ਕੇਂਦਰ ਸਰਕਾਰ ਅਤੇ ਮੁਤੱਸਵੀ ਜਮਾਤਾਂ ਜ਼ਿੰਮੇਵਾਰ : ਮਾਨ

Share this story

ਜਲੰਧਰ/ਜੰਮੂ, 4 ਜੂਨ (ਪੀ. ਟੀ.)- ‘‘ਸੈਂਟਰ ਦੀ ਮੋਦੀ ਹਕੂਮਤ ਦੀ ਸ਼ਹਿ ਉਤੇ ਸ਼ਿਵ ਸੈਨਾ, ਬੀਜੇਪੀ , ਆਰ ਐਸ ਐਸ, ਹਿੰਦੂ ਸਰੱਖਿਆ ਸੰਮਿਤੀ ਅਤੇ ਹੋਰ ਮੁਤੱਸਵੀ ਸੰਗਠਨ ਜਾਣ ਬੁੱਝ ਕੇ ਇਥੋਂ ਦੇ ਹਾਲਾਤਾਂ ਨੂੰ ਵਿਸਫ਼ੋਟਕ ਬਣਾ ਰਹੇ ਹਨ, ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਅਤਿ ਸਤਿਕਾਰਯੋਗ ਹੀਰੋ ਹਨ। ਉਨ੍ਹਾਂ ਦੇ ਪੁਤਲੇ ਫ਼ੂਕਣ ਅਤੇ ਪੋਸਟਰ ਪਾੜਨ ਵਾਲੇ ਇਹ ਫਿਰਕੂ ਸੰਗਠਨਾਂ ਨੇ ਜੰਮੂ ਅਤੇ ਦੇਸ਼ ਦੇ ਹੋਰ ਕਈ ਹਿੱਸਿਆਂ ਵਿਚ ਭੜਕਾਊ ਅਤੇ ਅਪਮਾਨਜਨਕ ਕਾਰਵਾਈਆਂ ਕਰਕੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੀ ਬੱਜਰ ਗੁਸਤਾਖੀ ਕਰ ਰਹੇ ਹਨ। ਜੋ ਜੰਮੂ ਵਿਖੇ 2 ਸਿੱਖ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ ਹੈ ਅਤੇ 3 ਨੂੰ ਜ਼ਖਮੀ ਕਰ ਦਿੱਤਾ ਗਿਆ ਹੈ, ਉਸ

ਲਈ ਜੰਮੂ ਕਸ਼ਮੀਰ ਦੀ ਮੁਫ਼ਤੀ ਮੁਹੰਮਦ ਹਕੂਮਤ ਵੀ ਓਨੀ ਹੀ ਦੋਸ਼ੀ ਹੈ, ਜਿੰਨੇ ਇਹ ਫਿਰਕੂ ਸੰਗਠਨ। ਮੁਫਤੀ ਮੁਹੰਮਦ ਹਕੂਮਤ ਨੇ ਘੱਟ ਗਿਣਤੀ ਸਿੱਖ ਕੌਮ ਦੇ ਜਾਨ-ਮਾਲ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਨਾਂ ਨਿਭਾਅ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਵੀ ਮੋਦੀ ਮੁਤੱਸਵੀ ਹਕੂਮਤ ਦੇ ਗੁਲਾਮ ਹਨ। ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਉਥੇ ਵੱਸਣ ਵਾਲੀ ਸਿੱਖ ਅਤੇ ਮੁਸਲਿਮ ਕੌਮ ਦੀਆਂ ਜ਼ਿੰਦਗਾਨੀਆਂ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ।ੂ
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੀ ਜੀ ਆਈ ਵਿਖੇ ਜ਼ੇਰੇ ਇਲਾਜ ਆਪਣੇ ਬੈ¤ਡ ਤੋਂ ਅਤਿ ਦੁਖੀ ਮਨ ਨਾਲ ਜੰਮੂ ਵਿਖੇ ਸਿੱਖਾਂ ਉਤੇ ਹੋਏ ਹਮਲੇ ਅਤੇ ਝੜਪਾਂ ਲਈ ਜੰਮੂ-ਕਸ਼ਮੀਰ ਦੀ ਸਰਕਾਰ ਅਤੇ ਮੁਤੱਸਵੀ ਸੰਗਠਨਾਂ ਦੇ ਅਣਮਨੁੱਖੀ ਅਮਲਾਂ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸੈਂਟਰ ਵਿਚ ਮੁਤੱਸਵੀ ਮੋਦੀ ਦੀ ਹਕੂਮਤ ਕਾਇਮ ਹੋਈ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਹਿੰਦ ਦੇ ਕਈ ਹਿੱਸਿਆਂ ਵਿਚ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈਆਂ ਉਤੇ ਸ਼ਾਜਿਸ਼ੀ ਢੰਗਾਂ ਨਾਲ ਨਿਰੰਤਰ ਹਮਲੇ ਹੁੰਦੇ ਆ ਰਹੇ ਹਨ।
ਸ. ਮਾਨ ਨੇ ਜੰਮੂ-ਕਸ਼ਮੀਰ ਦੇ ਵਾਪਰੇ ਤਾਜ਼ਾ ਦੁਖਾਂਤ ਅਤੇ ਸਿੱਖ ਕੌਮ ਉਤੇ ਹੋਏ ਹਮਲੇ ਦੌਰਾਨ ਮ੍ਰਿਤਕ ਅਤੇ ਜ਼ਖਮੀ ਸਿੱਖਾਂ ਦੇ ਪਰਿਵਾਰਾਂ ਦੀ ਸਾਰ ਲੈਣ ਅਤੇ ਸਹੀ ਛਾਣਬੀਣ ਕਰਨ ਲਈ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ ਅਤੇ ਸ. ਹਰਭਜਨ ਸਿੰਘ ਕਸ਼ਮੀਰੀ ’ਤੇ ਆਧਾਰਿਤ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਜਲਦੀ ਹੀ ਜੰਮੂ ਦਾ ਦੌਰਾ ਕਰਕੇ ਆਪਣੀ ਰਿਪੋਰਟ ਪਾਰਟੀ ਦਫ਼ਤਰ ਵਿਖੇ ਦੇਵੇਗੀ। ਅਗਲਾ ਐਕਸ਼ਨ ਪ੍ਰੋਗਰਾਮ ਰਿਪੋਰਟ ਆਉਣ ਉਪਰੰਤ ਐਲਾਨਿਆ ਜਾਵੇਗਾ। ਸ. ਮਾਨ ਨੇ ਮ੍ਰਿਤਕ ਅਤੇ ਜ਼ਖਮੀ ਹੋਏ ਸਿੱਖ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦੇ ਹੋਏ ਇਸ ਦੁਖਾਂਤ ਨੂੰ ਸਿੱਖ ਕੌਮ ਉਤੇ ਸਾਜਿਸ਼ੀ ਹਮਲਾ ਕਰਾਰ ਦਿੰਦੇ ਹੋਏ ਮੁਤੱਸਵੀ ਹੁਕਮਰਾਨਾਂ ਨੂੰ ਆਪਣੇ ਕੀਤੇ ਅਤੇ ਨਤੀਜਿਆਂ ਲਈ ਸੁਚੇਤ ਕੀਤਾ।

WRITTEN BY