Skip to content
Independent perspectives. Global stories.
BREAKING

ਮਨੀਪੁਰ ’ਚ ਫੌਜੀ ਕਾਫਲੇ ’ਤੇ ਘਾਤ ਲਾ ਕੇ ਹਮਲਾ: ਜੇਸੀਓ ਸਣੇ 20 ਜਵਾਨ ਹਲਾਕ

Share this story

ਇੰਫਾਲ, 4 ਜੂਨ (ਪੀ. ਟੀ.)- ਮਨੀਪੁਰ ਦੇ ਚੰਦੇਲ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਅੱਤਵਾਦੀਆਂ ਵੱਲੋਂ ਫੌਜ ਦੀ ਇੱਕ ਟੁਕੜੀ ਉ¤ਪਰ ਘਾਤ ਲਾ ਕੇ ਕੀਤੇ ਗਏ ਹਮਲੇ ਵਿੱਚ ਇੱਕ ਜੇਸੀਓ ਸਮੇਤ 20 ਜਵਾਨ ਹਲਾਕ ਹੋ ਗਏ, ਜਦਕਿ 3 ਹੋਰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋ ਅੱਤਵਾਦੀ ਸੰਗਠਨਾਂ ਉਲਫਾ (ਆਈ) ਅਤੇ ਐਨਐਸਸੀਐਨ (ਕੇ) ਨੇ ਇਸ ਹਮਲੇ ਦੀ ਸਾਂਝੀ ਜ਼ਿੰਮੇਵਾਰੀ ਲਈ ਹੈ। ਹਮਲਾ ਅਸਮ ਰਾਇਫਲ ਦੀ ਟੁਕੜੀ ਉ¤ਪਰ ਇੱਕ ਔਰਤ ਦੀ ਹੱਤਿਆ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਚੰਦੇਲ ਵਿੱਚ ਦਿੱਤੇ ਗਏ ਬੰਦ ਦੇ ਸੱਦੇ ਦੇ ਇੱਕ ਦਿਨ ਬਾਅਦ ਹੋਇਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਟਵੀਟ ਕੀਤਾ ‘ਮਨੀਪੁਰ ਵਿੱਚ ਅੱਜ ਹੋਇਆ ਹਮਲਾ ਬੇਹੱਦ ਦੁਖਦ ਹੈ। ਦੇਸ਼ ਦੇ

ਲਈ ਆਪਣਾ ਜੀਵਨ ਨੌਸ਼ਾਵਰ ਕਰਨ ਵਾਲੇ ਹਰ ਇੱਕ ਸੈਨਿਕ ਦੇ ਅੱਗੇ ਮੈਂ ਸਿਰ ਝੁਕਾਉਂਦਾ ਹਾਂ।’ ਹਮਲੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਵਿੱਚ ਇੱਕ ਉ¤ਚ ਪੱਧਰੀ ਮੀਟਿੰਗ ਕੀਤੀ ਜਿਸ ਵਿੱਚ ਰੱਖਿਆ ਮੰਤਰੀ ਮਨੋਹਰ ਪਾਰੀਕਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਸੈਨਾਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਆਦਿ ਸ਼ਾਮਿਲ ਸਨ।

WRITTEN BY