Skip to content
Independent perspectives. Global stories.
BREAKING

ਪੰਜ ਪਿਆਰਾ ਪਾਰਕ ਵਿਖੇ ਸੁਸ਼ੋਭਿਤ ਹੋਣ ਜਾ ਰਹੇ 70 ਫੁੱਟ ਉ¤ਚੇ ਖੰਡੇ ਵਾਲੇ ਸਥਾਨ ’ਤੇ ਮੁੱਖ ਮੰਤਰੀ 17 ਨੂੰ ਹੋਣਗੇ ਨਤਮਸਤਕ : ਡਾ. ਚੀਮਾ

Share this story

Daljit-Singh-Cheema-000 ਸ੍ਰੀ ਅਨੰਦਪੁਰ ਸਾਹਿਬ/ਰੂਪਨਗਰ, 4 ਜੂਨ- ਪੰਜਾਬ ਸਰਕਾਰ ਵੱਲੋਂ 350 ਵੇਂ ਸਥਾਪਨਾ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਚ ਮੈਗਾ ਸਮਾਗਮ ਵਜੋਂ ਮਨਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸ਼ਾਮਿਲ ਹੋਣ ਨਾਲ ਇਨ੍ਹਾਂ ਸਮਾਗਮਾ ਦੀਆਂ ਤਿਆਰੀਆਂ ਵੀ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਵੱਲ ਵਹੀਰਾਂ ਘੱਤ ਲਈਅਂਾ ਹਨ ਵੱਖ ਵੱਖ ਵਿਭਾਗਾ ਦੇ ਮੁੱਖ ਸਕੱਤਰ, ਸਕੱਤਰ, ਨਿਰਦੇਸ਼ਕ ਅਤੇ ਜਿਲ੍ਹਿਆ ਦੇ ਅਧਿਕਾਰੀ ਇਨ੍ਹੀ ਦਿਨੀ ਸ੍ਰੀ ਅਨੰਦਪੁਰ ਸਾਹਿਬ ਵਿਚ ਇਨ੍ਹਾਂ ਸਮਾਗਮਾ ਦੇ ਪ੍ਰਬੰਧਾਂ ਦੀ ਰੂਪ ਰੇਖਾ ਤਿਆਰ ਕਰ ਰਹੇ ਹਨ। ਉਨ੍ਹਾਂ ਵਲੋਂ ਸਮਾਗਮਾ ਦੇ ਪ੍ਰਬੰਧਾਂ ਲਈ ਕੀਤੇ ਜਾ ਰਹੇ ਕੰਮਾਂ ਉਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ ਅਤੇ ਸੰਬੰਧਤ ਅਧਿਕਾਰੀਆਂ ਨੂੰ ਕੰਮ ਦੀ ਰਫਤਾਰ ਵਿਚ ਚੁਸਤੀ ਲਿਆਉਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ।

ਅੱਜ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਖ ਵੱਖ ਵਿਭਾਗਾ ਦੇ ਪ੍ਰਮੁੱਖ ਸਕੱਤਰਾਂ, ਸਕੱਤਰਾ, ਨਿਰਦੇਸ਼ਕਾਂ ਅਤੇ ਜਿਲ੍ਹਾ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਉਪ ਮੰਡਲ ਦਫਤਰ ਦੇ ਮੀਟਿੰਗ ਹਾਲ ਵਿਚ ਹੋਈ ਜਿੱਥੇ ਸਮਾਗਮ ਦੀਆਂ ਤਿਆਰੀਆਂ ਦੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦੀ ਕਾਰਗੁਜ਼ਾਰੀ ਰਿਪੋਰਟ ਲੈਣ ਤੋ ਇਲਾਵਾ ਇਸ ਸਮਾਗਮ ਦੇ ਲਈ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਨਵੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਉਹਨਾਂ ਇਹਨਾਂ ਸਮਾਗਮਾਂ ਲਈ ਕਮੇਟੀਆਂ ਦਾ ਗਠਨ ਕੀਤਾ ਇਨ੍ਹਾਂ ਕਮੇਟੀਆਂ ਵਿਚ ਪੰਡਾਲ ਕਮੇਟੀ, ਰੂਟ ਕਮੇਟੀ, ਪਾਰਕਿੰਗ ਕਮੇਟੀ,ਸਿਹਤ ਸੇਵਾਵਾ ਕਮੇਟੀ, ਸੁਰੱਖਿਆ ਕਮੇਟੀ ਆਦਿ ਬਣਾ ਦਿੱਤੀਆ ਗਈਆ ਅਤੇ ਇਨ੍ਹਾਂ ਲਈ ਅਧਿਕਾਰੀ ਵੀ ਨਿਯੁਕਤ ਕਰ ਦਿੱਤੇ ਗਏ ਤਾ ਜੋ ਇਹ ਸਮਾਗਮ ਸ਼ਾਨਦਾਰ ਢੰਗ ਨਾਲ ਕਰਵਾਏ ਜਾ ਸਕਣ। ਇਨ੍ਹਾਂ ਕਮੇਟੀਆਂ ਵਲੋਂ ਅੱਜ ਤੋ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਇਸ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਸਾਰੇ 350 ਵੇਂ ਸਥਾਪਨਾ ਸਮਾਗਮ ਲਈ ਲਗਾਤਾਰ ਬੈਠਕਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਕੀਤੇ ਜਾ ਰਹੇ ਪ੍ਰਬੰਧਾਂ ਉਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਵਲੋਂ 17 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ  ਦੇ ਪੰਜ ਪਿਆਰਾ ਪਾਰਕ ਵਿਚ ਸ਼ੁਸੋਭਿਤ ਕੀਤੇ ਜਾ ਰਹੇ 70 ਫੁੱਟ ਉਚੇ ਖੰਡੇਂ ਵਾਲੀ ਜਗ੍ਹਾ ਤੇ ਨਤਮਸਤਕ ਹੋਣਗੇ। 17 ਜੂਨ ਨੂੰ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਐਸ.ਜੀ.ਪੀ.ਸੀ ਮੈਦਾਨ ਵਿਚ ਸਜਾਏ ਜਾ ਰਹੇ ਮਨਮੋਹਕ ਪੰਡਾਲ ਵਿਚ ਇਸਤਰੀ ਅਕਾਲੀ ਦਲ ਵਲੋਂ ਬੇਬੇ ਨਾਨਕੀ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਵਿੱਤ ਕਮਿਸ਼ਨਰ ਮਾਲ ਸ੍ਰੀ ਐਨ.ਐਸ.ਕਲਸੀ, ਪ੍ਰਮੁੱਖ ਸਕੱਤਰ ਸਿਹਤ ਸ੍ਰੀ ਹੁਸਨ ਲਾਲ, ਨਿਰਦੇਸ਼ਕ ਸਥਾਪਨ ਸਰਕਾਰ ਸ੍ਰੀ ਪ੍ਰਿਅੰਕ ਭਾਰਤੀ, ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਤੇਜਿੰਦਰਪਾਲ ਸਿੰਘ ਸਿੱਧੂ,ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕਰਨੇਸ਼ ਸ਼ਰਮਾ, ਸੀਨੀਅਰ ਪੁਲਿਸ ਕਪਤਾਨ ਸ੍ਰੀ ਵਰਿੰਦਰਪਾਲ ਸਿੰਘ, ਡਾਇਰੇੈਕਟਰ ਸਿਹਤ ਡਾ.ਜਤਿੰਦਰ ਕੌਰ, ਐਸ ਡੀ ਐਮ ਨੰਗਲ ਸ੍ਰੀਮਤੀ ਸੁਰਭੀ ਮਲਿਕ,ਐਸ ਡੀ ਐਮ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅਮਰਜੀਤ ਬੈਂਸ, ਐਸ ਡੀ ਐਮ ਰੂਪਨਗਰ ਤੇਜਦੀਪ ਸੈਣੀ, ਐਸ ਡੀ ਐਮ ਸ੍ਰੀ ਚਮਕੌਰ ਸਾਹਿਬ ਸ੍ਰੀ ਸੰਯਮ ਅਗਰਵਾਲ,ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ, ਪੁਲਿਸ ਕਪਤਾਨ ਹਰਮੀਤ ਸਿੰਘ ਹੁੰਦਲ, ਟ੍ਰਾਸਪੋਰਟ ਅਫਸਰ ਪ੍ਰਦੀਪ ਸਿੰਘ ਢਿਲੋਂ, ਸ੍ਰੀ ਮਹਿੰਦਰ ਸਿੰਘ ਵਾਲੀਆ ਪ੍ਰਧਾਨ ਨਗਰ ਕੋਂਸਲ, ਕਾਰਜ ਸਾਧਕ ਅਫਸਰ ਸ੍ਰੀ ਦਿਪੇਸ਼ ਕੁਮਾਰ,ਸ੍ਰੀ ਭੁਪਿੰਦਰ ਸਿੰਘ ਅਤੇ ਸ੍ਰੀ ਮਨਜਿੰਦਰ ਸਿੰਘ, ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਸ੍ਰੀ ਪਵਨ ਸਿੰਗਲਾ, ਕਾਰਜਕਾਰੀ ਇੰਜੀਨੀਅਰ ਇੰਦਰਜੀਤ ਸਿੰਘ,ਹਰਜੀਤ ਸਿੰਘ ਅਚਿੰਤ, ਹਾਜ਼ਰ ਸਨ।

WRITTEN BY