Skip to content
Independent perspectives. Global stories.
BREAKING

ਸਿੱਖ ਗੁਰੂ ਸਾਹਿਬਾਨ ਵਿਰੁੱਧ ਮੰਦੀ ਭਾਸ਼ਾ ਵਰਤਣ ’ਤੇ ਸੰਗਤਾਂ ’ਚ ਰੋਹ : ਪੁਲਿਸ ਵੱਲੋਂ ਮਾਮਲਾ ਦਰਜ

Share this story

ਲੁਧਿਆਣਾ, 4 ਜੂਨ (ਮਨਿੰਦਰਪਾਲ ਸਿੰਘ ਮਿੱਡਾ)- ਕਾਂਗਰਸੀ ਨੇਤਾ ਪਰਮਿੰਦਰ ਮਹਿਤਾ ਦੇ ਭਤੀਜੇ ਤਰੀਕਸ਼ਨ ਮਹਿਤਾ ਦੇ ਖਿਲਾਫ ਸਿੱਖ ਗੁਰੂ ਸਾਹਿਬਾਨ, ਗੁਰਦੁਆਰਾ ਸਾਹਿਬ ਖਿਲਾਫ ਮੰਦੀ ਭਾਸ਼ਾ ਵਰਤਣ ’ਤੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਮਨਪ੍ਰੀਤ ਸਿੰਘ ਬੰਟੀ ਤੇ ਬਲਵਿੰਦਰ ਸਿੰਘ ਭੁੱਲਰ ਵੱਲੋਂ ਇਸ ਸਬੰਧ ਵਿੱਚ ਦਿੱਤੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ। ਏਸੀਪੀ ਚੌਧਰੀ, ਐਸਐਚਓ ਧਰਮਪਾਲ, ਐਸਐਚਓ ਮਨਿੰਦਰ ਬੇਦੀ, ਐਸਐਚਓ ਗੁਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਤੇ ਗੁੱਸੇ ਵਿੱਚ ਵਿਰੋਧ ਕਰਦੀ ਸੰਗਤ ਕੋਲੋਂ ਸ਼ਿਕਾਇਤ ਪੱਤਰ ਲਿਆ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਕਾਂਗਰਸੀ ਕੌਂਸਲਰ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨਾਲ ਮਜ਼ਾਕ ਕੀਤਾ ਅ

ਤੇ ਤਸਵੀਰ ਪਾੜ ਦਿੱਤੀ। ਇਹ ਤਸਵੀਰ ਉਸ ਨੇ ਫੇਸਬੁੱਕ ’ਤੇ ਪਾਈ ਸੀ। ਸਿੱਖ ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਅਜਿਹੀ ਘਿਨੌਣੀ ਕਾਰਵਾਈ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਨਹੀਂ ਤਾਂ ਕੱਲ੍ਹ ਰੋਸ ਵਜੋਂ ਬਾਜ਼ਾਰ ਮੁਕੰਮਲ ਬੰਦ ਕੀਤਾ ਜਾਵੇਗਾ।

WRITTEN BY