Skip to content
Independent perspectives. Global stories.
BREAKING

ਜੰਮੂ ’ਚ ਵਿਖਾਵਾਕਾਰੀ ਸਿੱਖਾਂ ’ਤੇ ਪੁਲਿਸ ਵੱਲੋਂ ਫਾਇਰਿੰਗ ’ਚ 1 ਨੌਜਵਾਨ ਦੀ ਮੌਤ, 4 ਜ਼ਖਮੀ

Share this story

ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਪਾੜਨ ਵਿਰੁੱਧ ਸੰਗਤ ’ਚ ਰੋਸ
image ਜਲੰਧਰ/ਜੰਮੂ, 4 ਜੂਨ- ਅੱਜ ਇਥੋਂ ਦੇ ਪ੍ਰਸਿੱਧ ਰਾਣੀਬਾਗ ਇਲਾਕੇ ਵਿੱਚ ਦਮਦਮੀ ਟਕਸਾਲ ਦੇ ਸੱਚਖੰਡ ਵਾਸੀ ਮੁਖੀ ਅਤੇ ਸਿੱਖ ਸ਼ਰਧਾ ਦੇ ਪਾਤਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸ਼ਹਿਰ ਵਿੱਚ ਲੱਗੇ  ਪੋਸਟਰ ਪਾੜੇ ਜਾਣ ਵਿਰੁੱਧ ਸਥਾਨਕ ਸਿੱਖ ਸੰਗਤ ਵੱਲੋਂ ਕੀਤੇ ਗਏ ਰੋਸ ਪ੍ਰਗਟਾਵੇ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਇੱਕ ਸਿੱਖ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ  ਕਿ 4 ਦੇ ਜ਼ਖਮੀ ਹੋਣ ਦਾ ਦੁਖਦਾਈ ਸਮਾਚਾਰ ਹੈ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਭਾਈ ਜਗਜੀਤ ਸਿੰਘ ਵਜੋਂ ਹੋਈ ਹੈ। ਅਪੁਸ਼ਟ ਖਬਰਾਂ ਮੁਤਾਬਿਕ ਮਰਨ ਵਾਲਿਆਂ ਦੀ ਗਿਣਤੀ 2 ਦੱਸੀ ਜਾ ਰਹੀ ਹੈ। ਸਿੱਖ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉ¤ਪਰ 1984 ਵਿੱਚ ਹੋਏ ਫੌਜੀ ਹਮਲੇ ਦੀ ਬਰਸੀ ਮਨਾਉਣ ਲਈ ਸ਼ਹਿਰ ਵਿੱਚ

ਪੋਸਟਰ ਲਾਏ ਗਏ ਸਨ। ਇਸ ਦੌਰਾਨ ਜੰਮੂ ਦੇ ਕਰਨਬਾਗ ਇਲਾਕੇ ਦੇ ਐਸ.ਐਚ.ਓ. ਨੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲਾ ਇੱਕ ਪੋਸਟਰ ਪਾੜ ਦਿੱਤਾ। ਜਿਸ ’ਤੇ ਸਿੱਖ ਨੌਜਵਾਨਾਂ ਨੇ ਦੋਸ਼ੀ ਥਾਣੇਦਾਰ ਨੂੰ ਚੰਗਾ ਕੁਟਾਪਾ ਚਾੜ੍ਹਿਆ। ਰਿਪੋਰਟ ਮੁਤਾਬਿਕ ਬਾਅਦ ਵਿੱਚ ਜੰਮੂ ਦੇ ਡੀਸੀਪੀ ਦੇ ਦਖਲ ਉ¤ਪਰ ਥਾਣੇਦਾਰ ਨੂੰ ਛੁਡਾਇਆ ਗਿਆ। ਸਿੱਖ ਨੌਜਵਾਨਾਂ ਵੱਲੋਂ ਇਸ ਦੌਰਾਨ ਉਕਤ ਦੋਸ਼ੀ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦੀ ਮੰਗ ਲਈ ਪੁਲਿਸ ’ਤੇ ਜ਼ੋਰ ਪਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਦਖਲ ਨਾਲ ਬਾਅਦ ਵਿੱਚ ਦੋਸ਼ੀ ਐਸ.ਐਚ.ਓ. ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ। ਸਥਾਨਕ ਸਿੱਖ ਭਾਈਚਾਰਾ ਦੋਸ਼ੀ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕਰ ਰਿਹਾ ਹੈ। ਕੱਲ੍ਹ ਦੇਰ ਰਾਤ ਵਾਪਰੀ ਇਸ ਘਟਨਾ ਦੇ ਰੋਸ ਵਜੋਂ ਅੱਜ ਸ਼ਹਿਰ ਦੀ ਸੰਗਤ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਨੇ ਇਸ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਕਾਫੀ ਜ਼ੋਰ ਅਜ਼ਮਾਈ ਕੀਤੀ। ਸੰਗਤ ਉ¤ਪਰ ਪੁਲਿਸ ਨੇ ਬਿਨਾ ਕਿਸੇ ਭੜਕਾਹਟ ਲਾਠੀਚਾਰਜ ਕੀਤਾ ਅਤੇ ਅਥਰੂ ਗੈਸ ਵੀ ਸੁੱਟੀ। ਇਸ ਦੌਰਾਨ ਸੰਗਤ ਵਿੱਚ ਕਾਫੀ ਸਿੰਘਾਂ ਨੂੰ ਸਖਤ ਚੋਟਾਂ ਆਈਆਂ। ਇਸ ਦੌਰਾਨ ਪੁਲਿਸ ਨੇ ਸਿੱਖ ਵਿਖਾਵਾਕਾਰੀਆਂ ਨੂੰ ਜ਼ਬਰਦਸਤੀ ਰੋਕਣ ਲਈ ਫਾਇਰਿੰਗ ਦਾ ਹੁਕਮ ਦੇ ਦਿੱਤਾ, ਜਿਸ ਵਿੱਚ ਮੌਕੇ ’ਤੇ ਹੀ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਖਿਲਾਫ ਜੰਮੂ-ਕਸ਼ਮੀਰ ਅਤੇ ਨਾਲ ਲਗਦੇ ਖੇਤਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੰਮੂ ਸ਼ਹਿਰ ਵਿੱਚ ਭਾਰੀ ਤਣਾਅ ਦੇ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਣੀਬਾਗ ਖੇਤਰ ਵਿੱਚ ਕਰਫਿਊ ਨਾਫਿਸ ਕਰ ਦਿੱਤਾ ਹੈ ਅਤੇ ਪੂਰੇ ਜੰਮੂ ’ਚ ਅਲਰਟ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਪੰਜਾਬ ਵਿੱਚ ਵੀ ਇਸ ਘਟਨਾ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਅਕਾਲੀ ਦਲ, ਦਮਦਮੀ ਟਕਸਾਲ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਗੁਰਦੁਆਰਾ ਕਮੇਟੀਆਂ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ। ਇੱਕ ਹੋਰ ਰਿਪੋਰਟ ਮੁਤਾਬਿਕ ਬੁ¤ਧਵਾਰ ਨੂੰ ਪੋਸਟਰ ਹਟਾਏ ਜਾਣ ’ਤੇ ਰੋਸ ਵਜੋਂ ਸਿ¤ਖਾਂ ਨੇ ਹਾਈਵੇਅ ਬੰਦ ਕਰ ਦਿ¤ਤਾ ਸੀ। ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਵਿਗੜਦੇ ਗਏ।ਗੁ¤ਸੇ ਵਿ¤ਚ ਆਏ ਲੋਕਾਂ ਨੇ ਪੁਲਿਸ ’ਤੇ ਪਥਰਾਅ ਵੀ ਕੀਤਾ।

WRITTEN BY