Skip to content
Independent perspectives. Global stories.
BREAKING

ਪਾਕਿਸਤਾਨ ਨੂੰ ਲੱਗੀਆਂ ਹਨ ਮਿਰਚਾਂ : ਪਾਰੀਕਰ

Share this story

ਨਵੀਂ ਦਿੱਲੀ- ਪਾਕਿਸਤਾਨ ਦੇ ਫੌਜ ਮੁਖੀ ਰਾਹੀਲ ਸ਼ਰੀਫ ਦੇ ਇਸ ਬਿਆਨ ਤੋਂ ਬਾਅਦ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਪੱਤਰਕਾਰਾਂ ਨੇ ਜਦ ਪੁੱਛਿਆ ‘ਤੁਹਾਡੇ ਇੱਕ ਬਿਆਨ ਨਾਲ ਪਾਕਿਸਤਾਨ ਨੂੰ ਬਹੁਤ ਮਿਰਚਾਂ ਲਗਦੀਆਂ ਹਨ’ ਤਾਂ ਜਵਾਬ ਵਿੱਚ ਪਾਰੀਕਰ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਬਿਆਨਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਪ੍ਰੰਤੂ ਨਾਲ ਹੀ ਉਨ੍ਹਾਂ ਕਿਹਾ ‘ਪਰ ਪਾਕਿਸਤਾਨ ਨੂੰ ਮਿਰਚੀ ਤਾਂ ਆਂਧਰਾ ਵਾਲੀ ਲੱਗੀ ਹੈ।’ ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਅਮਰੀਕਾ ਵੱਲੋਂ ਹਥਿਆਰ ਵੇਚਣਾ ਜਾਰੀ ਰੱਖਣ ਉ¤ਪਰ ਚਿੰਤਾ ਪ੍ਰਗਟ ਕੀਤੀ। ਕਾਂਗਰਸ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਅਮਰੀਕਾ ਨੇ 9/11 ਦੇ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨ ਨੂੰ ਐਫ 16 ਜੰਗੀ ਜਹਾਜ਼ਾਂ ਸਮੇਤ 5.4 ਅਰਬ ਡਾਲਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਰਾਹੀਲ ਸ਼ਰੀਫ ਨੇ ਕਿਹਾ ਸੀ ਕਿ ਕਸ਼ਮੀਰ ਦੋਨਾਂ ਦੇਸ਼ਾਂ ਦੀ ਵੰਡ ਦਾ ਅਧੂਰਾ ਏਜੰਡਾ ਹੈ ਅਤੇ ਕਸ਼ਮੀਰ ਪਾਕਿਸਤਾਨ ਦਾ ਅਟੁਟ ਅੰਗ ਹੈ।

WRITTEN BY