Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਮੈਟਰੋਪੁਲੀਟਨ ਵੱਲੋਂ ਮਨਜੀਤ ਸਿੰਘ ਜੀਕੇ ਦੇ ਸਨਮਾਨ ਵਿੱਚ ਭਰਵਾਂ ਸਮਾਗ੍ਯਮ

Share this story

ਸਿੱਖ ਭਾਈਚਾਰਾ ਏਕੇ ਦਾ ਪ੍ਰਤੀਕ ਬਣ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇ : ਜੀਕੇ
ਵਰਜੀਨੀਆ, 4 ਜੂਨ (ਗਿੱਲ)- ਮਨਜੀਤ ਸਿੰਘ ਜੀਕੇ ਜੋ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹਨ ਅਤੇ ਅੱਜ ਕੱਲ੍ਹ ਅਮਰੀਕਾ ਦੇ ਦੌਰੇ ’ਤੇ ਇਸ ਹਫਤੇ ਤੋਂ ਵਿਚਰ ਰਹੇ ਹਨ। ਉਨ੍ਹਾਂ ਦਾ ਆਖਰੀ ਸਮਾਗਮ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਚੀਫ ਸਪੋਕਸਮੈਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਪ੍ਰੀਤ ਪੈਲਸ ਵਿਖੇ ਰੱਖਿਆ ਗਿਆ, ਜਿੱਥੇ ਮੈਰੀਲੈਂਡ, ਵਰਜੀਨੀਆ, ਨੀਊ ਜਰਸੀ ਅਤੇ ਵਾਸ਼ਿੰਗਟਨ ਡੀਸੀ ਦੇ ਅਕਾਲੀ ਦਲ ਦੇ ਸਾਬਕਾ ਅਹੁਦੇਦਾਰਾਂ ਵੱਲੋਂ ਹਿੱਸਾ ਲਿਆ ਗਿਆ। ਜਿੱਥੇ ਇਸ ਸਮਾਗਮ ਦੇ ਇਕੱਠ ਨੇ ਸ. ਮਨਜੀਤ ਸਿੰਘ ਜੀਕੇ ਦਾ ਮਨ ਜਿੱਤਿਆ ਉ¤ਥੇ ਵੱਖ-ਵੱਖ ਬੁਲਾਰਿਆਂ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਵੀ ਬੜੇ ਢੁਕਵੇਂ ਅੰਦਾਜ਼ ਵਿੱਚ ਦਿੱਤੇ। ਸਟੇਜ ਸਕੱਤਰ ਸ. ਚਾਹਲ ਵਜੋਂ ਬਹੁਤ ਹੀ ਸੁਚੱਜੇ ਢੰਗ ਨਾਲ ਸੇਵਾ ਨਿਭਾਈ ਅਤੇ ਹਰੇਕ ਬੁਲਾਰੇ ਦਰਮਿਆਨ ਆਪਣੀ ਲਿਟਰੇਰੀ ਲਿਆਕਤ ਦਾ ਅੰਦਾਜ਼ ਪੇਸ਼ ਕੀਤਾ।

ਇਸ ਮੌਕੇ ਕੁਲਦੀਪ ਸਿੰਘ ਮੱਲਾ, ਪ੍ਰਤਾਪ ਸਿੰਘ ਗਿੱਲ, ਸਤਪਾਲ ਸਿੰਘ ਬਰਾੜ ਸਾਬਕਾ ਪ੍ਰਧਾਨ ਅਤੇ ਦੀਪ ਸਪੋਕਸਮੈਨ, ਹਰਬੰਸ ਸਿੰਘ ਸੰਧੂ, ਦਵਿੰਦਰ ਸਿੰਘ, ਕੰਵਲਜੀਤ ਸਿੰਘ ਸੋਨੀ, ਕਮਲਜੀਤ ਬਾਜਵਾ, ਗੁਰਪ੍ਰਤਾਪ ਸਿੰਘ ਬੱਲ ਯੂਥ ਅਕਾਲੀ ਦਲ, ਡਾ. ਸੁਰਿੰਦਰ ਗਿੱਲ ਅਤੇ ਜਸਦੀਪ ਸਿੰਘ ਜੱਸੀ ਵੱਲੋਂ ਸੰਬੋਧਨ ਕੀਤਾ ਗਿਆ, ਜਿਨ੍ਹਾਂ ਨੇ ਚਰਾਸੀ ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ, ਅਕਾਲੀ ਦਲ ਅਮਰੀਕਾ ਦੀ ਬਹਾਲੀ, ਸਿੱਖ ਸੈਂਟਰ ਅਤੇ ਸੂਰਤ ਸਿੰਘ ਖਾਲਸਾ ਸਬੰਧੀ ਅਥਾਹ ਮੁੱਦਿਆਂ ’ਤੇ ਚਾਨਣਾ ਪਾਇਆ।
ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਹੀ ਸਿੱਖਾਂ ਦੀਆਂ ਮੰਗਾਂ ’ਤੇ ਪਹਿਰਾ ਦਿੱਤਾ ਹੈ ਜਿਸ ਦੀ ਮਿਸਾਲ ਪ੍ਰੋ. ਭੁੱਲਰ ਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੀ ਤਬਦੀਲੀ ਸੀ, ਦਿੱਲੀ ਦੋਸ਼ੀਆਂ ਦੇ ਮੁਥਾਜੀਆਂ ਦੀ ਮਦਦ ਅਤੇ ਚਰਾਸੀ ਯਾਦਗਾਰ ਤੋਂ ਇਲਾਵਾ ਗੁਰੂ ਘਰਾਂ ਦੀ ਸਾਂਭ-ਸੰਭਾਲ ਤੋਂ ਇਲਾਵਾ ਅਨੇਕਾਂ ਕਾਰਜ ਕੀਤੇ ਹਨ। ਉਨ੍ਹਾਂ ਭਾਰਤੀ ਅੰਬੈਸੀ ਅਮਰੀਕਾ ਸਥਿਤ ਵੀ ਮੈਮੋਰੰਡਮ ਦੇ ਕੇ ਵੀਜ਼ਾ ਸਰਲ ਨੀਤੀ ਅਤੇ ਪਾਸਪੋਰਟ ਬਣਾਉਣ ਸਬੰਧੀ ਜ਼ਿਕਰ ਕੀਤਾ। ਅਖੀਰ ਵਿੱਚ ਉਨ੍ਹਾਂ ਸਿੱਖ ਭਾਈਚਾਰੇ ਨੂੰ ਏਕੇ ਦਾ ਪ੍ਰਤੀਕ ਬਣ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਅਤੇ ਸਿੱਖੀ ਨੂੰ ਬਚਾਉਣ ਬਾਰੇ ਤਾਕੀਦ ਕੀਤੀ। ਇਹ ਸਮਾਗਮ ਆਪਣੇ ਆਪ ਵਿੱਚ ਵਧੀਆ ਛਾਪ ਛੱਡ ਗਿਆ। ਜਿਸ ਵਿੱਚ ਸਾਜਿਦ ਤਰਾਰ ਅਤੇ ਬਲਜਿੰਦਰ ਸਿੰਘ ਸ਼ੰਮੀ ਵੱਲੋਂ ਧੰਨਵਾਦ ਰਾਹੀਂ ਆਪਣੀ ਹਾਜ਼ਰੀ ਲਗਵਾਈ।

WRITTEN BY