Skip to content
Independent perspectives. Global stories.
BREAKING

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਵਿਸ਼ੇਸ਼ ਮੁਹਿੰਮ ਆਰੰਭ

Share this story

ਚੰਡੀਗੜ੍ਹ , 3 ਜੂਨ (ਪੀ. ਟੀ.)- ਪੰਜਾਬ ਪੁਲਿਸ ਵੱਲੋਂ ਰਾਜ ਅੰਦਰ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਜ਼ਿਲ੍ਹਾ ਪੁਲਿਸ ਮੁੱਖੀਆਂ ਅਤੇ ਪੁਲਿਸ ਕਮਿਸ਼ਨਰਾਂ ਦੀ ਨਿੱਜੀ ਦੇਖ ਰੇਖ ਹੇਠ 23 ਮਈ ਤੋਂ ਦੂਜੇ ਪੜਾਅ ਵਿੱਚ ਇੱਕ ਨਵੀਂ ਮੁਹਿੰਮ ਆਰੰਭ ਦਿੱਤੀ ਗਈ ਹੈ ਅਤੇ ਇਹ ਅਧਿਕਾਰੀ ਆਪੋ- ਆਪਣੇ ਅਧਿਕਾਰ ਖੇਤਰਾਂ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਮੁਕੰਮਲ ਠੱਲ ਪਾਕੇ ਕਿਸੇ ਤਰ੍ਹਾਂ ਦੇ ਨਸ਼ੇ ਦੀ ਅਣਉਪਲਬਧਤਾ ਨੂੰ ਯਕੀਨੀ ਬਨਾਉਣਗੇ ।ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਸ਼ੇ ਵਿਰੁੱਧ ਮੌਜੂਦਾ ਮੁਹਿੰਮ ਤਹਿਤ 23 ਤੋਂ 31 ਮਈ ਤੱਕ ਕੁੱਲ 1181 ਮਾਮਲੇ ਦਰਜ ਕਰਕੇ 1243 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇਸ ਤੋਂ ਇਲਾਵਾ 83634 ਨਸ਼ੀਲਿਆਂ ਗੋਲੀਆਂ- ਕੈਪਸੂਲ, 2305 ਕਿਲੋ ਭੁੱਕੀ, 36 ਕਿਲੋ ਅਫੀਮ, 10.47 ਕਿਲੋ ਹੈਰੋਇਨ, 8 ਕਿਲੋ ਕੋਕੀਨ ਤੇ 32.5ਕਿਲੋ ਸਮੈਕ ਬਰਾਮਦ ਕੀਤੀ ਗਈ ਹੈ।

ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਰਾਜ ਅੰਦਰ ਨਸ਼ਿਆਂ ਦੀ ਤਸਕਰੀ ਵਿਰੁੱਧ ਸਾਲ 2014 ਦੇ ਮੱਧ ਵਿਚ ਇਕ ਵੱਡੀ ਮੁਹਿੰਮ ਸ਼ੁਰੂ ਕਰਕੇ ਨਸ਼ੀਲੇ ਪਦਾਰਥਾਂ ਦੇ ਪ੍ਰਚੂਨ ਕਾਰੋਬਾਰ ਨੂੰ ਵੀ ਖਤਮ ਕਰ ਦਿੱਤਾ ਗਿਆ ਸੀ ਅਤੇ ਹੁਣ ਦੋ ਪੜਾਵੀ ਰਣਨੀਤੀ ਅਪਣਾਈ ਗਈ ਹੈ। ਇਸ ਤਹਿਤ ਜਿੱਥੇ ਕੁਝ ਕਰੀਬੀ ਸਰਕਲਾਂ ਅੰਦਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਲੋਂ ਹੋਰਨਾਂ ਰਾਜਾਂ ਤੋਂ ਲਿਆਂਦੇ ਜਾਂਦੇ ਨਸ਼ੀਲੇ ਪਦਾਰਥਾਂ ਦੀ ਰਹਿੰਦ ਖੂੰਹਦ ਦਾ ਵੀ ਮੁਕੰਮਲ ਸਫਾਇਆ ਕਰਨਾ ਹੈ ਉ¤ਥੇ ਸਰਹੱਦ ਪਾਰੋਂ ਆਉਂਦੀਆਂ ਖੇਪਾਂ ਨੂੰ ਵੀ ਕਾਬੂ ਕਰਕੇ ਰਾਜ ਅੰਦਰ ਕਿਸੇ ਵੀ ਤਰ੍ਹਾਂ  ਦੇ ਨਸ਼ੀਲੇ ਪਦਾਰਥਾਂ ਦੀ ਅਣ ਉਪਲਬਧਤਾ ਦੇ ਉਦੇਸ਼ ਨੂੰ ਪੂਰਾ ਕਰਨਾ ਹੈ।

WRITTEN BY