ਤਪਾ ਮੰਡੀ, 3 ਜੂਨ (ਸੁਨੀਲ ਸ਼ੀਲਾ)- ਪੰਜਾਬੀ ਦੇ ਉ¤ਘੇ ਗਾਇਕ ਅਤੇ ਪੰਜਾਬੀ ਫ਼ਿਲਮਾਂ ਦੇ ਨਾਇਕ ਹਰਭਜਨ ਮਾਨ ਨੇ ਅੱਜ ਆਪਣੀ ਨਵੀਂ ਫਿਲਮ ‘ਗ਼ਦਾਰ’ ਦੀ ਪ੍ਰਮੋਸ਼ਨ ਲਈ ਤਪਾ ਦੇ ਸਨਅੱਤੀ ਘਰਾਣੇ ਗੁਪਤਾ ਇੰਟਰਟੇਂਨਮੈਂਟਸ ਦੇ ਜੀਈ ਸਿਨਮਾ ਹਾਲ ਵਿਖੇ ਪਹੁੰਚ ਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ । ਸਿਨਮਾ ਹਾਲ ਦੇ ਦਰਸ਼ਕਾਂ ਨੂੰ ਸੰਬੋਧਨ ਹੁੰਦਿਆਂ ਮਾਨ ਨੇ ਕਿਹਾ ਕਿ ਇਸ ਫਿਲਮ ਵਿਚ ਮੈਂ ਅਤੇ ਮੇਰੇ ਸਾਥੀਆਂ ਨੇ ਨਿੱਠਕੇ ਰੂਹ ਨਾਲ ਕੰਮ ਕੀਤਾ ਹੈ । ਹਰ ਕਲਾਕਾਰ ਨੇ ਆਪਣੇ ਰੋਲ ਨੂੰ ਉੱਤਮ ਅਦਾਇਗੀ ਨਾਲ ਸਫ਼ਲ ਬਣਾਇਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਆਪਣਾ ਸਾਰਾ ਜੀਵਨ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਿਨਮੇ ਨੂੰ ਪ੍ਰਫੁੱਲਤ ਕਰਨ ਲਈ ਸਮਰਪਿਤ ਕੀਤਾ ਹੋਇਆ ਹੈ। ਮਾਨ ਨਾਲ ਇਸ ਫਿਲਮ ਦੀ ਪ੍ਰਮੋਸ਼ਨ ਲਈ ਅਦਾਕਾਰਾ ਰੁਪਿੰਦਰ ਰੂਪੀ ਅਤੇ ਅਨੀਤਾ ਮੀਤ ਵੀ
ਸਾਥ ਦੇ ਰਹੇ ਸਨ। ਗਦਾਰ ਫਿਲਮ ਦੀ ਇਸ ਟੀਮ ਨੇ ਫਿਲਮ ਦੇ ਕੁੱਝ ਡਾਇਲਾਗ ਸੁਣਾਏ ਅਤੇ ਹਰਭਜਨ ਮਾਨ ਨੇ ਦਰਸ਼ਕਾਂ ਦੀ ਮੰਗ ਤੇ ਫਿਲਮੀ ਗੀਤ ਵੀ ਗਾਇਆ । ਗੁਪਤਾ ਇੰਟਰਟੇਂਨਮੈਂਟਸ ਦੇ ਰਾਜ ਕੁਮਾਰ ਗੁਪਤਾ ਅਤੇ ਲੱਕੀ ਗੁਪਤਾ ਨੇ ਕਲਕਾਰਾਂ ਦਾ ਉਨ੍ਹਾਂ ਦੇ ਕੰਪਲੈਕਸ ਵਿਚ ਪੁੱਜਣ ਤੇ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਜੀਈ ਸਿਨਮਾ ਦੇ ਐਮਡੀ ਲੱਕੀ ਗੁਪਤਾ ਨੇ ਹਰਭਜਨ ਮਾਨ ਸਮੇਤ ਪੁੱਜੇ ਫਿਲਮੀ ਅਦਾਕਾਰਾਂ ਦਾ ਸਨਮਾਨ ਕੀਤਾ ਤੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਗਦਾਰ ਫਿਲਮ ਦੀ ਟੀਮ ਹਰਭਜਨ ਮਾਨ ਸਮੇਤ ਸਾਡੇ ਵਿਹੜੇ ਪੁੱਜੀ ਹੈ। ਬਾਅਦ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਭਜਨ ਮਾਨ ਨੇ ਆਖਿਆ ਕਿ ‘ਗਦਾਰ’ ਇੱਕ ਸੰਵੇਦਨਸ਼ੀਲ ਅਤੇ ਕਲਾਤਮਿਕ ਫਿਲਮ ਹੈ ਜਿਸ ਵਿਚੋਂ ਪੰਜਾਬ ਦਾ ਵਾਸਤਵਿਕ ਜੀਵਨ ਉਜਾਗਰ ਹੁੰਦਾ ਹੈ । ਇਸ ਫਿਲਮ ਨੇ ਪੰਜਾਬੀ ਫਿਲਮੀ ਸਨਅੱਤ ਵਿਚ ਸਫਲਤਾ ਦਾ ਝੰਡਾ ਗੱਡ ਦਿੱਤਾ ਹੈ। ਮੈਨੂੰ ਅਤੇ ਮੇਰੇ ਸਹਿਯੋਗੀ ਕਲਾਕਾਰਾਂ ਨੂੰ ਆਪਣੀ ਅਦਾਕਾਰੀ ਤੇ ਮਾਣ ਹੈ। ਹਰਭਜਨ ਮਾਨ ਨੇ ਦਾਅਵਾ ਕੀਤਾ ਕਿ ਉਸਦੀਆਂ ਬਣੀਆਂ ਪੰਜਾਬੀ ਫ਼ਿਲਮਾਂ ਹਿੰਦੀ ਅਤੇ ਕਾਮੇਡੀ ਫਿਲਮਾਂ ਨਾਲੋ ਹਟਕੇ ਨਵਾਂ ਪ੍ਰਭਾਵ ਛੱਡਦੀਆਂ, ਪਰਿਵਾਰਕ ਕਿਸਮ ਦੀਆਂ ਫ਼ਿਲਮਾਂ ਹਨ, ਜਿਨ੍ਹਾਂ ਵਿਚੋ ਅਸਲ ਪੰਜਾਬ ਦੇ ਦਰਸ਼ਨ ਹੁੰਦੇ ਹਨ। ‘ਗਦਾਰ’ ਫ਼ਿਲਮ ਨੇ ਵਿਦੇਸ਼ਾਂ ਖਾਸ ਤੌਰ ਤੇ ਮਲੇਸ਼ੀਆ ਅਤੇ ਇਟਲੀ ਵਿਚ ਵੀ ਧੁੰਮ ਮਚਾ ਛੱਡੀ ਹੈ। ਉਨ੍ਹਾਂ ਅਤੇ ਸਾਥੀ ਕਲਾਕਾਰਾਂ ਨੇ ਫ਼ਿਲਮਾਂ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਤਸੱਲੀ ਨਾਲ ਦਿੱਤੇ । ਉਹ ਦੋ- ਢਾਈ ਘੰਟੇ ਗੁਪਤਾ ਕੰਪਲੈਕਸ ਵਿਚ ਗੁਪਤਾ ਪਰਿਵਾਰ ਅਤੇ ਹੋਰਨਾਂ ਨਾਲ ਘੁਲ- ਮਿਲਕੇ ਗੱਲਾਂ- ਬਾਤਾਂ ਕਰਦੇ ਅਤੇ ਤਸਵੀਰਾਂ ਖਿਚਾਉਂਦੇ ਰਹੇ। ਇਸ ਸਮਰੋਹ ਦੌਰਾਨ ਐਮਡੀ ਲੱਕੀ ਗੁਪਤਾ, ਰਾਜ ਕੁਮਾਰ ਗੁਪਤਾ, ਦਵਿੰਦਰ ਕੁਮਾਰ ਗੁਪਤਾ, ਪ੍ਰਦੀਪ ਕੁਮਾਰ ਗੁਪਤਾ, ਪਵਨ ਕੁਮਾਰ ਗੁਪਤਾ, ਸੰਜੂ ਗੁਪਤਾ, ਹਿਮਾਂਸ਼ੂ ਗੁਪਤਾ, ਮਨੀਸ਼ ਭਾਈਰੂਪਾ, ਉਮੇਸ਼ ਮਿੱਤਲ, ਲੱਕੀ ਮਿੱਤਲ, ਆਸ਼ੂ ਭੂਤ, ਸ਼ੰਟੀ ਬਹਾਲਵਪੁਰੀਆ, ਅਸ਼ੋਕ ਭੂਤ ਅਤੇ ਤਰਸੇਮ ਮੈਨੇਜਰ ਆਦਿ ਨੇ ਹਰਭਜਨ ਮਾਨ ਦਾ ਸਵਾਗਤ ਕਰਨ ਵਾਲਿਆਂ ਵਿਚ ਸ਼ਾਮਲ ਸਨ।



