ਚੰਡੀਗੜ੍ਹ, 3 ਜੂਨ (ਪੀ. ਟੀ.)-ਭਾਰਤ ਦੇ ਉ¤ਘੇ, ਤਜਰਬੇਕਾਰ ਸੀਨੀਅਰ ਪਾਰਲੀਆਮੈਂਟੇਰੀਅਨ ਅਤੇ ਪ੍ਰੈਜਾਡਿੰਗ ਆਫਿਸਰ ਡਾਕਟਰ ਚਰਨਜੀਤ ਸਿੰਘ ਅਟਵਾਲ, ਸਪੀਕਰ ਪੰਜਾਬ ਵਿਧਾਨ ਨੂੰ ਆਲ ਇੰਡੀਆ ਪ੍ਰੈਜਾਡਿੰਗ ਆਫਿਸਰਜ਼ ਕਾਂਨਫਰੈਂਸ ਦੋਰਾਨ, ਲੋਕ ਸਭਾ ਦੀ ਸਪੀਕਰ ਜਿਹੜੇ ਇਸ ਕਾਂਨਫਰੈਂਸ ਦੀ ਸਭਾਪਤੀ ਵੀ ਹਨ ਵਲੋਂ ਆਲ ਇੰਡੀਆ ਸਟੈਡਿੰਗ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਹੈ। ਡਾ. ਅਟਵਾਲ ਦੀ ਨਾਮਜਦਗੀ ਇਕਲੇ ਪੰਜਾਬ ਲਈ ਹੀ ਨਹੀ ਬਲਕਿ ਸਮੂਚੇ ਵਿਧਾਨਕਾਰ ਭਾਈਚਾਰੇ ਲਈ ਵੀ ਹੈ। ਆਪਣੇ ਲੰਮੇ ਰਾਜਨੀਤੀਕ ਤਜਰਬੇ, ਪ੍ਰਸ਼ਾਸ਼ਨਿਕ ਸੂਝ-ਬੂਝ, ਵਿਧਾਨ ਸਭਾ ਅਤੇ ਸੰਸਦੀ ਕੰਮ ਕਾਜਾਂ ਨੂੰ ਸਫਲਤਾ ਪੂਰਵ ਚਲਾਉਣ ਦਾ ਲੰਮਾ ਤਜਰਬਾ ਰਖੱਣਵਾਲੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਡਾ. ਅਟਵਾਲ ਨੂੰ ਇਸ ਅਹੁੱਦੇ ਤੇ ਨਾਮਜਦ ਕੀਤਾ ਗਿਆ ਹੈ।



