ਅੰਮ੍ਰਿਤਸਰ, 3 ਜੂਨ (ਸੁਨੀਲ ਗੁਪਤਾ)- ਮਹਾਂਨਗਰ ਦੀ ਟ੍ਰੈਫ਼ਿਕ ਸਮੱਸਿਆ ਨੂੰ ਲੈ ਕੇ ਜਿਲ੍ਹਾ ਪੁਲਿਸ ਕਮਿਸ਼ਨਰ ਸ੍ਰ ਜਤਿੰਦਰਪਾਲ ਸਿੰਘ ਔਲਖ ਦੀਆਂ ਹਦਾਇਤਾਂ ਤੇ ਚਲਦਿਆਂ ਟ੍ਰੈਫ਼ਿਕ ਪੁਲਿਸ ਅਫ਼ਸਰਾਂ ਤੇ ਟ੍ਰੈਫ਼ਿਕ ਕਰਮਚਾਰੀਆਂ ਨੇ ਹੁਣ ਆਪਣੀ ਕਮਰ ਕਸ ਲਈ ਹੈ ਤੇ ਟ੍ਰੈਫ਼ਿਕ ਨਿਯਮਾਂ ਦੀਆਂ ਉ¦ਘਣਾਂ ਕਰਨ ਵਾਲਿਆਂ ਖਿਲਾਫ਼ ਟ੍ਰੈਫ਼ਿਕ ਪੁਲਿਸ ਕਰਮਚਾਰੀ ਵੀ ਆਪਣੀ ਤਨੋਂ ਤੇ ਮਨੋਂ ਆਪਣੀ ਡਿਊਟੀ ਨੂੰ ਬਾਖੂਬੀ ਢੰਗ ਨਾਲ ਨਿਭਾ ਰਹੇ ਹਨ ਜਿਸਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਸ਼ਹਿਰ ਦੇ ਭੀੜ ਭੜੱਕੇ ਵਾਲੇ ਇਲਾਕੇ ਹਾਲ ਬਜਾਰ ਦੀ ਗੋਲ ਹੱਟੀ ਚੌਂਕ ਨਜਦੀਕ 2 ਹੁੜਬੰਗ ਪਲਸਰ ਸਵਾਰ ਨੌਜਵਾਨ ਬਿਨਾਂ ਹੈਲਮੇਟ ਤੇ ਚਲਦੇ ਮੌਟਰਸਾਇਕਲ ਤੇ ਮੌਬਾਇਲ ਦੀ ਦੁਵਰਤੋਂ ਕਰਦੇ ਹੋਏ ਨਜਰ ਆਏ ਪੁਲਿਸ ਪਾਰਟੀ ਦੇ ਨਜਦੀਕ ਆਉਂਦਿਆਂ ਹੀ
ਰੋਕਣ ਤੇ ਨਾ ਰੁਕੇ ਪੁਲਿਸ ਦੀ ਚੈਕਿੰਗ ਤੋਂ ਬਚਣ ਲਈ ਉਲਟਾ ਮੋਟਰਸਾਇਕਲ ਦੀ ਸਪੀਡ ਨੂੰ ਹੋਰ ਤੇਜ਼ ਕਰਦੇ ਹੋਏ ਨਾਕੇ ਤੋਂ ਨਿਕਲੇ ਜਿਸਤੇ ਮੌਕੇ ਤੇ ਟ੍ਰੈਫ਼ਿਕ ਕਰਮਚਾਰੀ ਦੀਪਕ ਕੁਮਾਰ ਹਵਲਦਾਰ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਹਨਾਂ ਦੋਵਾਂ ਸ਼ੱਕੀ ਅਨਸਰਾਂ ਨੂੰ ਚਲਦੇ ਮੋਟਰਸਾਇਕਲ ਦੇ ਨਾਲ ਨਾਲ ਦੋੜਦੇ ਹੋਏ ਦਬੋਚ ਲਿਆ ਜਿਸਤੇ ਇਹ ਸ਼ੱਕੀ ਵਿਆਕਤੀ ਦੀਪਕ ਕੁਮਾਰ ਹੱਵਲਦਾਰ ਨੂੰ ਦੂਰ ਤੱਕ ਘਸੀਟਦੇ ਹੋਏ ਲੈ ਗਏ ਪਰ ਮੋਟਰਸਾਇਕਲ ਦੀ ਸਪੀਡ ਨਹੀ ਘਟਾਈ ਪਰ ਇਸ ਪੁਲਿਸ ਕਰਮਚਾਰੀ ਵਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਹਨਾਂ ਹੁਲੜਬਾਜਾਂ ਨੂੰ ਮੋਟਰਸਾਈਕਲ ਰੋਕਣ ਲਈ ਮਜਬੂਰ ਕਰ ਦਿੱਤਾ ਜੋ ਤਾਰੀਫ਼ਏ ਕਾਬਿਲ ਸੀ ਜਿਸਤੇ ਇਸ ਘਟਨਾ ਵਾਲੀ ਜਗ੍ਹਾ ਤੇ ਮੌਜੂਦ ਲੋਕਾਂ ਨੇ ਦੀਪਕ ਕੁਮਾਰ ਟ੍ਰੈਫ਼ਿਕ ਹਵਲਦਾਰ ਦੀ ਹੋਂਸਲਾ ਅਫਜਾਈ ਕੀਤੀ ਤੇ ਮੋਟਰਸਾਇਕਲ ਸਵਾਰ ਲੜਕੇ ਇਸ ਭੀੜ ਸਾਹਮਣੇ ਮੁਆਫ਼ੀ ਮੰਗਦੇ ਨਜ਼ਰ ਆਏ ਪਰ ਇਸ ਟ੍ਰੈਫ਼ਿਕ ਕਰਮਚਾਰੀ ਨੂੰ ਇਸ ਘਟਣਾ ਕਾਰਨ ਮਮੂਲੀ ਰਗੜਾਂ ਲੱਗਣ ਦੇ ਬਾਵਜੂਦ ਵੀ ਇਸ ਮੋਟਰਸਾਇਕਲ ਸਵਾਰਾਂ ਨੂੰ ਕਨੂੰਨ ਤੋੜਣ ਤੇ ਟ੍ਰੈਫ਼ਿਕ ਨਿਯਮਾਂ ਦੀ ਉ¦ਘਣਾ ਕਰਨ ਦੇ ਲਈ ਇਹਨਾਂ ਦੇ ਮੋਟਰਸਾਇਕਲ ਨੂੰ ਪੁਲਿਸ ਥਾਣੇ ਵਿਚ ਬੰਦ ਕਰਵਾਕੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਇਸ ਮੌਕੇ ਟ੍ਰੈਫ਼ਿਕ ਇੰਚਾਰਜ਼ ਸ੍ਰ ਸੁਰਿੰਦਰਪਾਲ ਸਿੰਘ ਲਾਡੀ ਨੇ ਕਿਹਾ ਕਿ ਆਮ ਜਨਤਾ ਨੂੰ ਚਾਹੀਦਾ ਹੈ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰੇ ਇਹ ਨਿਯਮ ਜਨਤਾ ਦੀ ਸਹੂਲਤ ਲਈ ਹੀ ਬਣਾਏ ਗਏ ਹਨ ਜੇਕਰ ਕੋਈ ਵੀ ਵਿਆਕਤੀ ਇਹਨਾਂ ਨਿਯਮਾਂ ਨੂੰ ਤੋੜਦਾ ਹੈ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਵੇਗਾ ਇਹਨਾਂ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਦੇ ਨਾਲ ਨਾਲ ਉਹਨਾਂ ਦਾ ਵਾਹਣ ਪੁਲਿਸ ਥਾਣੇ ਬੰਦ ਵੀ ਕੀਤਾ ਜਾ ਸਕਦਾ ਹੈ।



