ਕਿਹਾ, ਕਸ਼ਮੀਰ ਨੂੰ ਸਾਡੇ ਤੋਂ ਕੋਈ ਵੱਖ ਨਹੀਂ ਕਰ ਸਕਦਾ
ਇਸਲਾਮਾਬਾਦ, 3 ਜੂਨ (ਪੀ. ਟੀ. ਲਾਇਵ)- ਪਾਕਿਸਤਾਨੀ ਫੌਜ ਦੇ ਮੁਖੀ ਰਾਹੀਲ ਸ਼ਰੀਫ ਨੇ ਇੱਕ ਵਾਰ ਫਿਰ ਕਸ਼ਮੀਰ ਦਾ ਰਾਗ ਅਲਾਪਿਆ ਹੈ। ਸ਼ਰੀਫ ਨੇ ਕਿਹਾ ਹੈ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਅਧੂਰਾ ਏਜੰਡਾ ਹੈ। ਕਸ਼ਮੀਰ ਨੂੰ ਪਾਕਿਸਤਾਨ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਫੌਜ ਮੁਖੀ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦ ਇੱਕ ਦਿਨ ਪਹਿਲਾਂ ਹੀ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਟ-ਬਾਲਿਸਤਾਨ ਇਲਾਕੇ ਵਿੱਚ ਚੋਣ ਕਰਵਾਏ ਜਾਣ ਦਾ ਵਿਰੋਧ ਕੀਤਾ ਸੀ। ਭਾਰਤ ਦਾ ਕਹਿਣਾ ਹੈ ਕਿ ਪਹਿਲੀ ਵਾਰ ਇਸ ਇਲਾਕੇ ਵਿੱਚ 8 ਜੂਨ ਨੂੰ ਕਰਵਾਈਆਂ ਜਾ ਰਹੀਆਂ ਚੋਣਾਂ ਦੇ ਰਾਹੀਂ
ਪਾਕਿਸਤਾਨ ਇਸ ਇਲਾਕੇ ਉ¤ਪਰ ਆਪਣਾ ਦਾਅਵਾ ਮਜ਼ਬੂਤ ਕਰੇਗਾ, ਜੋ ਅਸਲ ਵਿੱਚ ਭਾਰਤ ਨਾਲ ਸਬੰਧਿਤ ਹੈ।
ਇਸਲਾਮਾਬਾਦ ਸਥਿਤ ਡਿਫੈਂਸ ਯੂਨੀਵਰਸਿਟੀ ਵਿੱਚ ਹੋਏ ਇੱਕ ਸਮਾਗਮ ’ਚ ਸ਼ਰੀਫ ਨੇ ਸੰਬੋਧਨ ਕਰਦਿਆਂ ਕਿਹਾ ‘ਕਸ਼ਮੀਰ ਵੰਡ ਦਾ ਅਧੂਰਾ ਏਜੰਡਾ ਹੈ। ਕਸ਼ਮੀਰ ਅਤੇ ਪਾਕਿਸਤਾਨ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਅਸੀਂ ਇਲਾਕੇ ਵਿੱਚ ਅਮਨ ਅਤੇ ਸਥਿਰਤਾ ਚਾਹੁੰਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਮਤਿਆਂ ਦੇ ਤਹਿਤ ਕਸ਼ਮੀਰੀਆਂ ਦੀ ਉਮੀਦ ਦੇ ਮੁਤਾਬਿਕ ਇਸ ਇਲਾਕੇ ਵਿੱਚ ਸਥਾਈ ਅਮਨ ਲਿਆਉਣਾ ਚਾਹੁੰਦੇ ਹਾਂ। ਕਸ਼ਮੀਰ ਪਾਕਿਸਤਾਨ ਦੇ ਕਬਜ਼ੇ ਵਾਲਾ ਹਿੱਸਾ ਹੈ। ਸਾਡੀ ਫੌਜ ਇਸ ਇਲਾਕੇ ਵਿੱਚ ਕੋਈ ਬਦਅਮਨੀ ਨਹੀਂ ਫੈਲਣ ਦੇਵੇਗੀ।’ ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਅਸੀਮ ਬਾਜਵਾ ਨੇ ਜਨਰਲ ਸ਼ਰੀਫ ਦੇ ਬਿਆਨ ਨੂੰ ਟਵੀਟ ਕੀਤਾ ਹੈ।
ਭਾਰਤ ਵੱਲੋਂ ਰੋਸ ਪ੍ਰਗਟ- ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਦਿੱਤੇ ਗਏ ਇਸ ਬਿਆਨ ਉ¤ਤੇ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਹੈ ਕਿ ਮੈਂ ਇਸ ਤਰ੍ਹਾਂ ਦੇ ਬਿਆਨਾਂ ਉ¤ਤੇ ਟਿੱਪਣੀ ਕਰਕੇ ਇਸ ਨੂੰ ਮਹੱਤਵ ਨਹੀਂ ਦੇਣਾ ਚਾਹੁੰਦਾ। ਦੂਜੇ ਪਾਸੇ ਭਾਜਪਾ ਨੇਤਾ ਰਾਮ ਮਾਧਵ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਦੋਨਾਂ ਦੇਸ਼ਾਂ ਦੇ ਵਿਚਾਲੇ ਬਿਹਤਰ ਰਿਸ਼ਤਿਆਂ ਦੀ ਦਿਸ਼ਾ ਵਿੱਚ ਅੜਚਨ ਬਣਨਗੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਉਸ ਦੇ ਕਬਜ਼ੇ ਹੇਠ ਲਏ ਕਸ਼ਮੀਰ ਵਿੱਚ ਚੋਣਾਂ ਕਰਵਾਏ ਜਾਣ ਨੂੰ ਲੈ ਕੇ ਭਾਰਤ ਪਹਿਲਾਂ ਹੀ ਸਖਤ ਇਤਰਾਜ਼ ਪ੍ਰਗਟ ਕਰ ਚੁੱਕਾ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ਇਸ ਮਾਮਲੇ ਵਿੱਚ ਸ਼ਰਾਰਤ ਕਰ ਰਿਹਾ ਹੈ।



